Sikh News

ਵਿਦੇਸ਼ ਬੈਠ ਕੇ ਇੰਟਰਨੈੱਟ ਤੇ ਰੌਲਾ ਪਾਉਣ ਵਾਲਿਆਂ ਬਾਰੇ ਕੀ ਬੋਲੇ ਜਥੇਦਾਰ Harpreet Singh

ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂ ਮੋਹ ਤੋੜਦੀ ਜਾ ਰਹੀ ਹੈ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ। ਅੱਜ ਜੋ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ, ਥੋੜ੍ਹਾ-ਬਹੁਤਾ ਧਨ ਵਾਪਸ ਭੇਜਣ ਦੀ ਬਜਾਏ ਆਪਣੀ ਪਿਤਰੀ ਜਾਇਦਾਦ ਨੂੰ ਵੀ ਵੇਚ ਵੱਟ ਕੇ ਪੈਸਾ ਆਪਣੇ ਨਾਲ ਲਿਜਾਣ ਲੱਗ ਪਏ ਹਨ। ਉਨ੍ਹਾਂ ਦੀ ਇੱਥੇ ਕਿਸੇ ਕੰਮ ਵਿੱਚ ਰੁਚੀ ਨਹੀਂ ਬਣਦੀ। ਪੰਜਾਬੀ ਨੌਜਵਾਨਾਂ ਦੀ ਖੇਤਬਾੜੀ ਵਿੱਚੋਂ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਕਿਸਾਨ ਚਾਲੀ ਕੁ ਸਾਲਾਂ ਬਾਅਦ ਖੇਤੀਬਾੜੀ ਦੇ ਕਿੱਤੇ ਤੋਂ ਸਦਾ ਲਈ ਵੱਖ ਹੋ ਜਾਵੇਗਾ।Image result for ਵਿਦੇਸ਼ ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। Related imageਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ। ਆਪਣੀ ਰੁਚੀ ਅਨੁਸਾਰ ਸਵੈ ਰੁਜ਼ਗਾਰ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਦੀਆਂ ਬਾਰੀਕੀਆਂ ਸਿੱਖਣ। ਘੱਟ ਸਮੇਂ ਵਿੱਖ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਅੰਨ੍ਹੇਵਾਹ ਵਿਦੇਸ਼ੀਂ ਜਾਣਾ ਸਹੀ ਫ਼ੈਸਲਾ ਨਹੀਂ ਹੋ ਸਕਦਾ। ਨੌਜਵਾਨ ਕਿਰਤ ਕਰਨ ਦੀ ਆਦਤ ਪਾਉਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਤਾਂ ਜੋ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈ ਸਕਣ।

Related Articles

Back to top button