Home / Sikh News / ਵਿਦੇਸ਼ਾਂ ਤੋਂ ਸਿੱਖਾਂ ਲਈ 2 ਖੁਸ਼ੀ ਦੀਆਂ ਖਬਰਾਂ | Chardi Kalah | Surkhab Tv

ਵਿਦੇਸ਼ਾਂ ਤੋਂ ਸਿੱਖਾਂ ਲਈ 2 ਖੁਸ਼ੀ ਦੀਆਂ ਖਬਰਾਂ | Chardi Kalah | Surkhab Tv

ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਸਿੱਖਾਂ ਨੇ ਮੱਲਾਂ ਮਾਰੀਆਂ ਹਨ। ਭਾਵੇਂ ਕਿ ਭਾਰਤ ਵਿਚ ਲਗਾਤਾਰ ਸਿੱਖਾਂ ਨਾਲ ਧੱਕਾ ਹੁੰਦਾ ਆ ਰਿਹਾ ਪਰ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੇ ਮਾਣਮੱਤੀਆਂ ਪੈੜਾਂ ਪਾਈਆਂ ਹਨ। ਹੁਣੇ ਆਈ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ ਗਿਆ ਹੈ। ਓਥੇ ਹੀ ਅਮਰੀਕਾ ਤੋਂ ਵੀ ਸਿੱਖ ਕੌਮ ਵਾਸਤੇ ਇੱਕ ਹੋਰ ਖੁਸ਼ੀ ਦੀ ਖਬਰ ਆਈ ਹੈ। ਨਿਊਜ਼ੀਲੈਂਡ ਵਿਚ ਸਰਦਾਰ ਕਰਮਜੀਤ ਸਿੰਘ ਤਲਵਾੜ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਾਰਥ ਸ਼ੌਰ ਇਲਾਕੇ ‘ਚ ਉੱਥੋਂ ਦੀ ਜਿਲ੍ਹਾ ਅਦਾਲਤ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ (JP) ਨਿਯੁਕਤ ਕੀਤਾ ਗਿਆ ਹੈ। ਉਹ 2010 ਤੋਂ ਨਿਊਜ਼ੀਲੈਂਡ ਸਕੂਲ ਬੋਰਡ ਦੇ ਲਗਾਤਾਰ ਤੀਸਰੀ ਵਾਰ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 42 ਸਾਲਾ ਕਰਮਜੀਤ ਸਿੰਘ ਤਲਵਾੜ ਦੇ ਬਤੌਰ ਜਸਟਿਸ ਆਫ਼ ਪੀਸ ਕਾਰਜਸ਼ੀਲ ਹੋਣ ‘ਤੇ ਲੋਕਾਂ ਦੇ ਕਾਨੂੰਨੀ ਕਾਗਜਾਤ, ਸਰਟੀਫਿਕੇਟ ਅਤੇ ਹਲਫੀਆ ਬਿਆਨ ਆਦਿ ਤਸਦੀਕ ਕਰਨ ਦੀਆਂ ਸੇਵਾਵਾਂ ਦੇਣਗੇ। ਕਰਮਜੀਤ ਸਿੰਘ ਤਲਵਾੜ ਪਹਿਲੇ ਪੰਜਾਬੀ ਹਨ, ਜਿੰਨ੍ਹਾਂ ਨੂੰ ਆਕਲੈਂਡ ਦੇ ਇਸ ਇਲਾਕੇ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।ਨਾਲ ਹੀ ਅਮਰੀਕਾ ਵਿਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਚ ਜੰਮੇ-ਪਲ਼ੇ ਡਾਕਟਰ ਕਰਮਿੰਦਰ ਸਿੰਘ ਅਮਰੀਕੀ ਫੌਜ ਵਿਚ ਦੂਜੇ ਸਿੱਖ ਮੈਡੀਕਲ ਮਾਹਿਰ ਬਣ ਗਏ ਹਨ, ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਬਤੌਰ ਕੈਪਟਨ ਨਿਯੁਕਤ ਕੀਤਾ ਗਿਆ ਹੈ। 36 ਸਾਲਾ ਡਾਕਟਰ ਕਰਮਿੰਦਰ ਸਿੰਘ ਨੇ ਜੂਨ 2020 ਵਿਚ ਐਮਡੀ (ਇੰਟਰਨਲ ਮੈਡੀਸਨ) ਦੀ ਪੜ੍ਹਾਈ ਪੂਰੀ ਕੀਤੀ ਸੀ। ਹੁਣ ਉਹ ਯੂਐਸ ਹਥਿਆਰਬੰਦ ਫੌਜ ਦੇ ਉਹਨਾਂ ਸੀਨੀਅਰ ਅਫਸਰਾਂ ਵਿਚੋਂ ਇੱਕ ਹਨ ਜੋ ਪੱਗ ਬੰਨ੍ਹ ਕੇ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਡਾਕਟਰ ਕਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਲਈ ਸਿੱਖ ਪਰਿਵਾਰ ਵਿਚ ਪੈਦਾ ਹੋਣਾ ਅਤੇ ਅਮਰੀਕੀ ਫੌਜ ਦਾ ਹਿੱਸਾ ਬਣਨਾ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ, ਫੌਜ ਵਿਚ ਭਰਤੀ ਦੀ ਪ੍ਰਕਿਰਿਆ ਲਗਭਗ ਅੱਠ-ਨੌਂ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ, ਪਰ ਇਸ ਦੀ ਅੰਤਮ ਪੁਸ਼ਟੀ ਹੋ ਗਈ ਹੈ।ਇਕ ਮੱਧ ਵਰਗੀ ਪਰਿਵਾਰ ਵਿਚ ਪੈਦਾ ਹੋਏ ਡਾਕਟਰ ਕਰਮਿੰਦਰ ਸਿੰਘ 2013 ਵਿਚ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਤੋਂ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਯੂਐਸ ਚਲੇ ਗਏ ਸਨ। 2017 ਵਿਚ ਉਹਨਾਂ ਨੇ ਕੈਲੀਫੋਰਨੀਆ ਤੋਂ ਮੈਰਿਟ ਵਿਚ ਹੈਲਥ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵਿਚ ਐਮਬੀਏ ਕੀਤੀ। ਇਸ ਦੇ ਨਾਲ ਹੀ ਕੈਲੀਫੋਰਨੀਆ ਦੇ ਆਈਸਨਹਾਵਰ ਮੈਡੀਕਲ ਸੈਂਟਰ ਵਿਖੇ ਉਹਨਾਂ ਨੂੰ ਡਾਕਟਰੇਟ ਆਫ਼ ਮੈਡੀਸਨ ਵਜੋਂ ਵੀ ਚੁਣਿਆ ਗਿਆ ਹੈ ਅਤੇ ਉਹ ਅਮਰੀਕੀ ਫੌਜ ਵਿਚ ਕਮਿਸ਼ਨ ਅਧਿਕਾਰੀ ਬਣ ਗਏ ਹਨ।ਡਾਕਟਰ ਕਰਮਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਸਾਹਨੀ ਪਟਿਆਲਾ ਵਿਖੇ ਕੱਪੜਾ ਵਪਾਰੀ ਹਨ। ਜਦੋਂ ਤੱਕ ਡਾਕਟਰ ਕਰਮਿੰਦਰ ਸਿੰਘ ਪਲਮਨਰੀ ਮੈਡੀਸਿਨ ਵਿਚ ਆਪਣੀ ਦੋ ਸਾਲਾਂ ਦੀ ਡਿਗਰੀ ਪੂਰੀ ਨਹੀਂ ਕਰਦੇ, ਉਹਨਾਂ ਨੂੰ ਹੁਣ ਦੇਸ਼ ਦੀਆਂ ਅੰਦਰੂਨੀ ਸੇਵਾਵਾਂ ਲਈ ਨਿਯੁਕਤ ਕੀਤਾ ਜਾਵੇਗਾ, ਬਾਅਦ ਵਿਚ ਉਹਨਾਂ ਵਿਦੇਸ਼ਾਂ ਵਿਚ ਭੇਜਿਆ ਜਾਵੇਗਾ। ਸਾਡੇ ਵਲੋਂ ਡਾਕਟਰ ਕਰਮਿੰਦਰ ਸਿੰਘ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਬਹੁਤ ਬਹੁਤ ਵਧਾਈਆਂ,ਅਰਦਾਸ ਕਰਦੇ ਹਾਂ ਡਾਕਟਰ ਸਾਬ ਇਸੇ ਤਰਾਂ ਸਿੱਖ ਕੌਮ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

About admin

Check Also

Bhai Mani Singh was a Sikh whose 65 family members got martyred to save Sikh Dharam | surkhab TV

ਸਿਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਤੇ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ …

Leave a Reply

Your email address will not be published. Required fields are marked *