News

ਵਿਦੇਸ਼ ਜਾਣ ਲਈ Ielts ਦੀ ਨਹੀਂ ਲੋੜ ਹੋ ਗਿਆ ਹੁਣੇ ਹੁਣੇ ਐਲਾਨ

ਹੁਣੇ ਹੁਣੇ ਤਾਜਾ ਵੱਡੀ ਖਬਰ ਆਈ ਹੈ ਕੇ ਦੁਨੀਆਂ ਦੇ ਮੰਨੇ ਪ੍ਰਮੰਨੇ ਇਸ ਦੇਸ਼ ਨੇ ਹਨ ਲੋਕਾਂ ਲਈ ਆਈਲਟਸ ਟੈਸਟ ਨੂੰ ਖਤਮ ਕਰ ਦਿੱਤਾ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਯੂਕੇ ਵਿੱਚ ਪ੍ਰੈਕਟਿਸ ਕਰਨ ਦੇ ਚਾਹਵਾਨ ਡਾਕਟਰਾਂ, ਨਰਸਾਂ, ਦੰਦਾਂ ਦੇ ਡਾਕਟਰਾਂ ਤੇ ਮਿੱਡ-ਵਾਈਵਜ਼ (ਦਾਈਆਂ) ਨੂੰ ਹੁਣ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ “O56L (ਟੋਫਲ) ਤੇ 95L“S (ਆਇਲਟਸ) ਜਿਹੇ ਟੈਸਟਾਂ ਵਿੱਚ ਬੈਠਣ ਦੀ ਲੋੜ ਨਹੀਂ ਰਹੇਗੀ।ਯੂਕੇ ਦੇ ਨਵੇਂ ਨੇਮਾਂ ਉਪਰੋਕਤ ਵਰਗਾਂ ਨੂੰ ਸਬੰਧਤ ਸਿਹਤ ਸੰਭਾਲ ਰੈਗੂਲੇਟਰ ਕੋਲ ਰਜਿਸਟਰ ਹੋਣ ਲਈ ਆਕੂਪੇਸ਼ਨਲ ਇੰਗਲਿਸ਼ ਟੈਸਟ (ਓਈਟੀ) ਚੰਗੇ ਨੰਬਰਾਂ ਨਾਲ ਲਾਜ਼ਮੀ ਪਾਸ ਕਰਨਾ ਹੋਵੇਗਾ। ਨਵੇਂ ਨੇਮ 1 ਅਕਤੂਬਰ ਤੋਂ ਲਾਗੂ ਹੋਣਗੇ।ਓਈਟੀ ਕੌਮਾਂਤਰੀ ਅੰਗਰੇਜ਼ੀ ਭਾਸ਼ਾ ਦਾ ਟੈਸਟ ਹੈ, ਜੋ ਸਿਹਤ ਸੰਭਾਲ ਨਾਲ ਜੁੜੇ ਪੇਸ਼ੇਵਰਾਂ ਦੇ ਭਾਸ਼ਾ ਸੰਚਾਰ ਦੇ ਹੁਨਰ ਦਾ ਮੁਲਾਂਕਣ ਕਰੇਗਾ। ਇਸ ਤੋਂ ਪਹਿਲਾਂ ਉਮੀਦਵਾਰਾਂ ਨੂੰ ਯੂਕੇ ਦੇ ਸਿਹਤ ਸੰਭਾਲ ਨਾਲ ਸਬੰਧਤ ਦੋ ਬੋਰਡਾਂ ਨਰਸਿੰਗ ਤੇ ਮਿਡ-ਵਾਈਫਰੀ ਕੌਂਸਲ ਤੇ ਦ ਜਨਰਲ ਮੈਡੀਕਲ ਕੌਂਸਲ ਨਾਲ ਰਜਿਸਟਰ ਹੋਣ ਤੇ ਵੀਜ਼ੇ ਲਈ ਓਈਟੀ ਦੇ ਨਾਲ ਟੋਫ਼ਲ ਤੇ ਆਇਲੈੱਟਸ ਪ੍ਰੀਖਿਆ ਦੇਣੀ ਪੈਂਦਾ ਸੀ। ਕੈਂਬਰਿਜ ਬਾਕਸਹਿੱਲ ਲੈਂਗੁਏਜ ਅਸੈਸਮੈਂਟ ਦੀ ਸੀਈਓ ਸੁਜਾਤਾ ਸਟੈੱਡ ਨੇ ਕਿਹਾ, ‘‘ਯੂਕੇ ਦੇ ਗ੍ਰਹਿ ਵਿਭਾਗ ਵੱਲੋਂ ਕੀਤੇ ਫ਼ੈਸਲੇ ਮੁਤਾਬਕ ਡਾਕਟਰਾਂ, ਡੈਂਟਿਸਟ, ਨਰਸਾਂ ਤੇ ਮਿੱਡਵਾਈਵਜ਼, ਜੋ ਸਬੰਧਤ ਪੇਸ਼ੇਵਰ ਸੰਸਥਾਵਾਂ ਵੱਲੋਂ ਪ੍ਰਵਾਨਿਤ ਅੰਗਰੇਜ਼ੀ ਭਾਸ਼ਾ ਦਾ ਟੈਸਟ, ਪਹਿਲਾਂ ਹੀ ਪਾਸ ਕਰ ਚੁੱਕੇ ਹਨ, ਨੂੰ ਹੁਣ ਯੂਕੇ ਵਿੱਚ ਟੀਅਰ 2 ਵੀਜ਼ਾ ਦਾਖ਼ਲੇ ਲਈ ਕੋਈ ਹੋਰ ਟੈਸਟ ਦੇਣ ਦੀ ਲੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕੀਤੇ ਇਸ ਐਲਾਨ ਨਾਲ ਹਸਪਤਾਲਾਂ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫੌਰੀ ਲੋੜੀਂਦਾ ਸਟਾਫ਼ ਮਿਲ ਜਾਏਗਾ। ਉਂਜ ਇਹ ਨਵੀਂ ਤਬਦੀਲੀ ਪਹਿਲੀ ਅਕਤੂਬਰ ਤੋਂ ਸਾਰ ਟੀਅਰ 2 (ਜਨਰਲ) ਵੀਜ਼ਾ ਅਰਜ਼ੀ ’ਤੇ ਲਾਗੂ ਹੋਵੇਗੀ।

Related Articles

Back to top button