Punjab

ਵਿਦੇਸ਼ੀ ਪੰਜਾਬੀਆਂ ਨੂੰ ਵੰਗਾਰ, KS Makhan ਨੇ ਚੱਕ ਲਈ ਕਹੀ, ਹੁਣ ਕੀ ਬਣੂ?

ਪੰਜਾਬੀ ਗਾਇਕ ਕੇ ਐਸ ਮੱਖਣ ਨੇ ਗਾਇਕ ਗੁਰਦਾਸ ਮਾਨ ਦੇ ਹੱਕ ਵਿੱਚ ਮੋਰਚਾ ਖੋਲ ਦਿੱਤਾ ਹੈ, ਉੱਘੇ ਗਾਇਕ ਕੇ ਅੇਸ ਮੱਖਣ ਜੋ ਕਿ ਕੁੱਝ ਸਮਾਂ ਪਹਿਲਾਂ ਸਿੱਖੀ ਸਰੂਪ ਵਿੱਚ ਆਏ ਹਨ ਤੇ ਹੁਣ ਗੁਰਦਾਸ ਮਾਨ ਦੇ ਹੱਕ ਵਿੱਚ ਬੋਲਣ ਕਰਕੇ ਕਾਫੀ ਚਰਚਾ ਵਿੱਚ ਨੇ, ਕੇ ਐਸ ਮੱਖਣ ਨੇ ਕਿਹਾ ਹੈ ਕਿ ਗੁਰਦਾਸ ਮਾਨ ਨੇ ਜੇ ਗਲਤੀ ਕਰ ਹੀ ਦਿੱਤੀ ਤਾਂ ਕੋਈ ਵੱਡੀ ਗੱਲ ਨਹੀਂ, ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ ਚ ਬੈਠੇ ਪੰਜਾਬੀ ਲੋਕ ਜੇ ਕੁੱਝ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਆਉਣ ਅਸਿਂ ਨਾਲ ਤੁਰਾਂਗੇ, ਬਾਹਰ ਬੈਠੇ ਹੀ ਨਾਹਰੇ ਨਾ ਮਾਰੀ ਜਾਵੋ. ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਜਰੂਰ ਦਿਉ ਜੀ..ਅੱਜ ਪੰਜਾਬੀ ਗਾਇਕਾਂ ਦੀ ਸੂਚੀ ਬਹੁਤ ਲੰਮੀ ਹੋ ਗਈ ਹੈ। ਪੰਜਾਬ ਦੀ ਵਸੋਂ ਦਾ ਇੱਕ ਵੱਡਾ ਹਿੱਸਾ ਗਾਇਕ ਬਣ ਚੁਕਿਆ ਹੈ ਜਾਂ ਗਾਇਕ ਬਣਨ ਲਈ ਹੱਥ ਪੈਰ ਮਾਰ ਰਿਹਾ ਹੈ। ਇਹਨਾਂ ਵਿਚੋਂ ਬਹੁਤੇ ਗਾਇਕਾਂ ਨੇ ਗਾਉਣ ਦੀ ਇਹ ਕਲਾ ਕਿਸੇ ਸੰਗੀਤ ਦੇ ਮਾਹਰ ਉਸਤਾਦ ਕੋਲੋਂ ਨਹੀਂ ਸਿੱਖੀ ਹੋਈ।Image result for ks makhan ਇਸ ਲਈ ਉਹਨਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਨਹੀਂ ਹੈ। ਬਹੁਤੇ ਗਾਇਕ ਪੰਜਾਬੀ ਸਾਹਿਤ ਨਾਲ ਵੀ ਨਹੀਂ ਜੁੜੇ ਹੋਏ ਇਸ ਕਰਕੇ ਉਹਨਾਂ ਦੀ ਲੇਖਣੀ ਵਿੱਚ ਪ੍ਰਪੱਕਤਾ ਤੇ ਸੰਜ਼ੀਦਗੀ ਨਹੀਂ ਹੈ। ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਗੀਤਾਂ ਦੀ ਸ਼ਬਦਾਵਲੀ ਵੀ ਬਹੁਤ ਹਲਕੇ ਪੱਧਰ ਦੀ ਹੁੰਦੀ ਹੈ। ਪੰਜਾਬੀ ਸਭਿਆਚਾਰਕ ਵਿਰਸੇ ਤੋਂ ਤਾਂ ਉਹ ਇਕਦਮ ਅਣਜਾਣ ਹੀ ਜਾਪਦੇ ਹਨ।
ਕਿਸੇ ਸਮੇਂ ਗਾਇਕੀ ਨੂੰ ਇੱਕ ਕਲਾ ਮੰਨਿਆ ਜਾਂਦਾ ਸੀ। ਤੇ ਉਦੋਂ ਗਾਇਕ ਕਈ ਸਾਲ ਤੱਕ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਕਿਸੇ ਸੰਗੀਤ ਦੇ ਮਾਹਿਰ ਉਸਤਾਦ ਦੀ ਸ਼ਗਿਰਦੀ ਕਰਦੇ ਸਨ। ਤੇ ਜਦੋਂ ਉਹ ਗਾਇਕੀ ਦੀ ਕਲਾ ਸਿਖ ਕੇ ਸਟੇਜ਼ `ਤੇ ਆ ਕੇ ਆਪਣੀ ਪ੍ਰਪੱਕ ਅਤੇ ਸਾਫ ਸੁਥਰੀ ਗਾਇਕੀ ਕਰਦੇ ਸਨ ਤਾਂ ਉਹਨਾਂ ਦੀ ਗਾਇਕੀ ਦਿਲਾਂ ਨੂੰ ਧੂਹ ਪਾਉਂਦੀ ਸੀ।
ਹੁਣ ਗਾਇਕੀ ਕਲਾ ਨਹੀਂ ਰਹੀ ਇੱਕ ਵਪਾਰਕ ਧੰਦਾ ਬਣ ਚੁੱਕੀ ਹੈ। ਗਾਇਕਾਂ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਲੱਗੀ ਹੋਈ ਹੈ। ਅੱਜ ਦਾ ਗਾਇਕ ਪੈਸੇ ਅਤੇ ਸ਼ੁਹਰਤ ਲਈ ਆਪਣੀ ਗਾਇਕੀ ਵਿੱਚ ਲੱਚਰਤਾ ਅਤੇ ਨੌਜਵਾਨਾਂ ਨੂੰ ਅਕਰਸ਼ਤ ਕਰਨ ਲਈ ਗੀਤਾਂ ਦਾ ਘਟੀਆਂ ਤੇ ਕਾਮੁਕ ਫਿਲਮਾਂਕਣ ਕਰ ਰਿਹਾ ਹੈ। ਸ਼ਾਇਦ ਉਹਨੂੰ ਇਹ ਭਰਮ ਹੈ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਕੇ ਉਸ ਨੂੰ ਪੈਸਾ ਅਤੇ ਸ਼ੁਹਰਤ ਮਿਲ ਜਾਵੇਗੀ। ਪਰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਲੀ ਦੇਤਵਾਲੀਆ ਅਤੇ ਕੁਲਦੀਪ ਮਾਣਕ ਨੇ ਕੋਈ ਲੱਚਰ ਨਹੀਂ ਗਾਇਆ। ਫਿਰ ਵੀ ਹਰ ਵਰਗ ਲਈ ਉਹ ਹਰਮਨ ਪਿਆਰੇ ਹਨ। ਪਾਲੀ ਜੀ ਦੇ ਪਰਿਵਾਰਿਕ ਗੀਤ ਅਤੇ ਮਾਣਕ ਜੀ ਦੀਆਂ ਕਲੀਆਂ ਸਦਾ ਲੋਕ ਮਨਾ ਵਿੱਚ ਰਾਜ ਕਰਦੇ ਰਹਿਣਗੇ। ਗੁਰਦਾਸ ਮਾਨ ਦੀਆਂ `ਪਿੰਡ ਦੀਆਂ ਗਲੀਆਂ` ਵਾਲਾ ਗੀਤ ਭਵਿੱਖ ਵਿੱਚ ਵੀ ਪੰਸਦ ਕੀਤਾ ਜਾਂਦਾ ਰਹੇਗਾ। ਅਤੇ ਸੁਰਜੀਤ ਬਿੰਦਰੱਖੀਆ ਦਾ ਗੀਤ `ਪੇਕੇ ਹੁੰਦੇ ਮਾਵਾਂ ਨਾਲ…। ` ਟੁੱਟਦੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦਾ ਦਿਲਾਂ ਨੂੰ ਧੁਰ ਤੱਕ ਛੂਹ ਜਾਣ ਵਾਲਾ ਗੀਤ ਉਹਦੇ ਨਾਮ ਨੂੰ ਹਮੇਸ਼ਾ ਜ਼ਿੰਦਾ ਰੱਖੇਗਾ।

Related Articles

Back to top button