News

ਵਿਦਿਆਰਥੀ ਇਸ ਮੁਲਕ ਵੱਲ ਲੱਗੇ ਭੱਜਣ ਦੇਖੋ ਪੂਰੀ ਖ਼ਬਰ

ਉਚੇਰੀ ਵਿੱਦਿਆ ਹਾਸਲ ਕਰਨ ਲਈ ਵੱਖ ਵੱਖ ਮੁਲਕਾਂ ਤੋਂ ਵਿਦਿਆਰਥੀ ਦੂਸਰੇ ਮੁਲਕਾਂ ਵਿਚ ਜਾਂਦੇ ਹਨ। ਅਮਰੀਕਾ ਵਿੱਚ ਲਗਾਤਾਰ ਚਾਰ ਸਾਲਾਂ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਇੱਕ ਰਿਕਾਰਡ ਬਣ ਚੁੱਕੀ ਹੈ। ਇਹ ਗਿਣਤੀ 10 ਲੱਖ ਤੋਂ ਉੱਪਰ ਚੱਲ ਰਹੀ ਹੈ। ਇਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਚੰਗਾ ਹੁਲਾਰਾ ਮਿਲਿਆ ਹੈ। ਅਮਰੀਕਾ ਨੇ ਇਨ੍ਹਾਂ ਵਿਦਿਆਰਥੀਆਂ ਰਾਹੀਂ ਅਰਬਾਂ ਡਾਲਰ ਦੀ ਰਾਸ਼ੀ ਕਮਾਈ ਹੈ। ਸਾਲ 2018-19 ਤੇ ਵਿੱਦਿਅਕ ਸੈਸ਼ਨ ਵਿੱਚ ਵਿਦੇਸ਼ਾਂ ਤੋਂ 11 ਲੱਖ ਵਿਦਿਆਰਥੀ ਅਮਰੀਕਾ ਵਿੱਚ ਉਚੇਰੀ ਸਿੱਖਿਆ ਪ੍ਰਾਪਤਕਰਨ ਲਈ ਪਹੁੰਚੇ। ਇਸ 11 ਲੱਖ ਦੀ ਗਿਣਤੀ ਵਿੱਚੋਂ 202000 ਭਾਰਤੀ ਵਿਦਿਆਰਥੀ ਹਨ। ਇਸ ਕੁੱਲ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ।ਅਮਰੀਕਾ ਵਿੱਚ ਪੜ੍ਹਾਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦਾ 50 ਫੀਸਦੀ ਹਿੱਸਾ ਚੀਨ ਅਤੇਭਾਰਤ ਦੇ ਵਿਦਿਆਰਥੀ ਹਨ। ਜਿੱਥੇ ਭਾਰਤ ਦੇ 202000 ਵਿਦਿਆਰਥੀ ਹਨ। ਉੱਥੇ ਹੀ ਚੀਨ ਦੇ 369000 ਵਿਦਿਆਰਥੀ ਹਨ। ਅਮਰੀਕਾ ਦੇ ਵਣਜ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ 10 ਸਾਲਾਂ ਤੋਂ ਲਗਾਤਾਰ ਹਰ ਸਾਲ ਚੀਨੀ ਵਿਦਿਆਰਥੀ ਹੋਰ ਮੁਲਕਾਂ ਦੇਵਿਦਿਆਰਥੀਆਂ ਤੋਂ ਵੱਧ ਗਿਣਤੀ ਵਿੱਚ ਆਉਂਦੇ ਹਨ। ਅਮਰੀਕਾ ਨੇ ਸਾਲ 2018 ਵਿੱਚ ਵਿਦੇਸ਼ੀ ਵਿਦਿਆਰਥੀਆਂ ਰਾਹੀਂ 45 ਅਰਬ ਡਾਲਰ ਦੀ ਕਮਾਈ ਕੀਤੀ ਹੈ। ਜੋ ਕਿ ਪਿਛਲੇ ਸਾਲ ਘੱਟ ਸੀ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਾਣ ਵਾਲੇ ਭਾਰਤੀਵਿਦਿਆਰਥੀਆਂ ਦੀ ਗਿਣਤੀ 2.9 ਫੀਸਦੀ ਵਧੀ ਹੈ।ਦੱਖਣੀ ਕੋਰੀਆ ਦੇ ਵਿਦਿਆਰਥੀ, ਸਾਊਦੀ ਅਰਬ ਦੇ 37,000 ਵਿਦਿਆਰਥੀ ਅਤੇ ਕੈਨੇਡਾ ਦੇ 26000 ਵਿਦਿਆਰਥੀ ਉੱਚ ਸਿੱਖਿਆ ਹਾਸਿਲ ਕਰਨ ਅਮਰੀਕਾ ਵਿੱਚ ਪਹੁੰਚੇ ਅਮਰੀਕਾ ਦੇ ਸਿੱਖਿਆ ਅਤੇ ਸੱਭਿਆਚਾਰਕਮਾਮਲੇ ਵਿਭਾਗ ਵਿੱਚ ਇੱਕ ਸਹਾਇਕ ਮੰਤਰੀ ਨੇ ਦੱਸਿਆ ਹੈ ਕਿ ਕੌਮਾਂਤਰੀ ਵਿਦਿਆਰਥੀ ਉਨ੍ਹਾਂ ਦੇ ਮੁਲਕ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇੱਛੁਕ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈਕਿ ਅਮਰੀਕਾ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ 51.6 ਫ਼ੀਸਦੀ ਵਿਦਿਆਰਥੀ ਵਿਗਿਆਨ ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ਵਿੱਚ ਦਿਲਚਸਪੀ ਰੱਖਦੇ ਹਨ।

Related Articles

Back to top button