‘ਵਿਕ ਗਏ ਕਿਸਾਨ ਯੂਨੀਅਨ ਵਾਲੇ’ | Toll Plaze ਦੀ ਵਾਇਰਲ ਹੋਈ Video | Surkhab Tv

ਆਮ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਾਰੇ ਕਿਹਾ ਜਾਂਦਾ ਕਿ ਇਹ ਜਥੇਬੰਦੀਆਂ ਬਹੁਤਾਤ ਵਿਚ ਕਾਮਰੇਡੀ ਵਿਚਾਰਧਾਰਾ ਨਾਲ ਸਬੰਧ ਰੱਖਦੀਆਂ ਹਨ ਤੇ ਕਾਮਰੇਡੀ ਵਿਚਾਰਧਾਰਾ ਬਾਰੇ ਇਹ ਕਿਹਾ ਜਾਂਦਾ ਕਿ ਇਹ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਤਾਂ ਕਰਦੇ ਹਨ ਪਰ ਅਖੀਰ ਵਿਚ ਜਾ ਕੇ ਸਮੇਂ ਦੀ ਸਰਕਾਰ ਦੇ ਹੱਕ ਵਿਚ ਹੀ ਭੁਗਤਦੇ ਹਨ। ਇਹਨਾਂ ਹੀ ਨਹੀਂ,ਪਿਛਲੇ ਦਿਨੀਂ ਕੁਝ ਇੱਕ ਕਿਸਾਨ ਜਥੇਬੰਦੀਆਂ ਬਾਕੀਆਂ ਨਾਲ ਸਲਾਹ ਕੀਤੇ ਬਿਨਾਂ ਦਿੱਲੀ ਜਾ ਕੇ ਸਰਕਾਰ ਨਾਲ ਗੱਲਬਾਤ ਕਰਨ ਗਈਆਂ ਸਨ। ਵਾਇਰਲ ਹੋ ਰਹੀ ਵੀਡੀਓ ਇਹਨਾਂ ਹੀ ਕਿਸਾਨ ਜਥੇਬੰਦੀਆਂ ਬਾਰੇ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈyaadsandhu83 ਨਾਮ ਦੇ ਟਿਕਟੋਕ ਖਾਤੇ ਤੋਂ ਪਾਈਆਂ ਇਹ 2 ਵੀਡੀਓ ਵਿਚ ਇੱਕ ਟੋਲ ਪਲਾਜ਼ੇ ਤੇ ਬਾਹਰਲੇ ਰਾਜਾਂ ਤੋਂ ਆਏ ਟਰੱਕਾਂ ਨੂੰ ਕਿਸਾਨ ਯੂਨੀਅਨ ਦੀ ਸਹਿਮਤੀ ਨਾਲ ਲੰਘਾਇਆ ਜਾ ਰਿਹਾ ਤੇ ਵੀਡੀਓ ਬਣਾਉਣ ਵਾਲੇ ਨੌਜਵਾਨ ਕਿਸਾਨ ਯੂਨੀਅਨਾਂ ਦੇ ਵਿਕੇ ਹੋਣ ਦੇ ਦੋਸ਼ ਲਾ ਰਹੇ ਹਨ।ਅਸੀਂ ਇਹਨਾਂ ਵੀਡੀਓ ਵਿਚ ਦਿੱਤੀ ਜਾਣਕਾਰੀ ਤੇ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਇਹਨਾਂ ਦੋਸ਼ਾਂ ਵਿਚ ਰਤੀ ਜਿੰਨੀ ਵੀ ਸਚਾਈ ਹੈ ਤਾਂ ਇਸਦਾ ਮਤਲਬ ਕਿ ਕਿਸਾਨ ਯੂਨੀਅਨਾਂ ਤੇ ਲਗਦੇ ਦੋਸ਼ਾਂ ਵਿਚ ਵੀ ਸਚਾਈ ਹੈ। ਕਿਸਾਨ ਸੰਘਰਸ਼ ਨੂੰ ਫੇਲ ਕਰਨ ਦੀਆਂ ਚਾਲਾਂ ਤੋਂ ਕਿਸਾਨਾਂ ਨੂੰ ਸੁਚੇਤ ਹੋ ਕੇ ਆਪਣੇ ਹੱਕਾਂ ਦੀ ਇਸ ਲੜਾਈ ਨੂੰ ਸਾਵਧਾਨੀ ਨਾਲ ਲੜਨ ਦੀ ਲੋੜ ਹੈ। ਤੁਸੀਂ ਇਸ ਵੀਡੀਓ ਬਾਰੇ ਕਿ ਵਿਚਾਰ ਰੱਖਦੇ ਹੋ,ਕੀ ਸੱਚਮੁੱਚ ਕੁਝ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਮਿਲੀਆਂ ਹੋਈਆਂ ਹਨ ? ਜਾਂ ਇਸ ਸੰਘਰਸ਼ ਨੂੰ ਫੇਲ ਕਰਨ ਲਈ ਅਜਿਹੀਆਂ ਵੀਡੀਓ ਸਾਹਮਣੇ ਲਿਆ ਕੇ ਫੁੱਟ ਪਵਾਈ ਜਾ ਰਹੀ ਹੈ ? ਆਪਣੇ ਵਿਚਾਰ ਜਰੂਰ ਦਿਓ ਪਰ ਅਸੀਂ ਇਹ ਜਰੂਰ ਸਪਸ਼ਟ ਕਰ ਦਈਏ ਕਿ ਕਿਸਾਨਾਂ ਦੇ ਇਸ ਸੰਘਰਸ਼ ਸਬੰਧੀ ਇਸ ਵੀਡੀਓ ਨੂੰ ਅਸੀਂ ਨਾਂਹਪੱਖੀ ਕਰਕੇ ਨਹੀਂ ਸਗੋਂ ਸੁਚੇਤ ਕਰਨ ਦੇ ਮਕਸਦ ਲਈ ਪਾ ਰਹੇ ਹਾਂ।