News

ਵਾਹ, 1700 ਸਾਲ ਪਹਿਲਾ ਡੁੱਬੇ ਸਮੁੰਦਰੀ ਜਹਾਜ ਚੋ ਵਿਗਿਆਨੀਆਂ ਨੂੰ ਮਿਲੀ ਇਹ ਚੀਜ

ਸਪੇਨ ਦੇ ਬੇਲੇਰਿਕ ਟਾਪੂ ਦੇ ਮੇਜੋਰਕਾ ਤੱਟ ਤੋਂ ਕੁਝ ਦੂਰ ਸਮੁੰਦਰ ਵਿਚ 1700 ਸਾਲ ਪਹਿਲਾਂ ਡੁੱਬੇ ਜਹਾਜ਼ ‘ਤੇ ਰੋਮਨ ਸਾਮਰਾਜ ਸਮੇਂ ਦੇ 200 ਤੋਂ ਵੱਧ ਜਾਰ ਮਿਲੇ ਹਨ। ਇਨ੍ਹਾਂ ਵਿਚੋਂ 100 ਚੰਗੀ ਹਾਲਤ ਵਿਚ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਵਰਤੋਂ ਮੱਛੀ ਦੀ ਚਟਨੀ, ਓਲਿਵ ਤੇਲ ਅਤੇ ਸ਼ਰਾਬ ਰੱਖਣ ਲਈ ਕੀਤੀ ਜਾਂਦੀ ਸੀ। ਇਨ੍ਹਾਂ ਦੀ ਖੋਜ ਜੁਲਾਈ ਮਹੀਨੇ ਵਿਚ ਫੇਲਿਕਸ ਅਲਾਰਕੋਨ ਅਤੇ ਉਨ੍ਹਾਂ ਦੀ ਪਤਨੀ ਨੇ ਕੀਤੀ ਸੀ। ਫੇਲਿਕਸ ਅਲਾਰਕੋਨ ਨੇ ਦੱਸਿਆ ਕਿ ਇਹ ਜਾਰ 33 ਫੁਟ ਲੰਬੇ ਅਤੇ 16 ਫੁਟ ਚੌੜੇ ਪੁਰਾਣੇ ਜਹਾਜ਼ ਦੇ ਮਲਬੇ ਵਿਚ ਪਾਏ ਗਏ। ਸਮੁੰਦਰੀ ਪਾਣੀ ਅਤੇ ਨਮਕ ਕਾਰਨ ਇਨ੍ਹਾਂ ਦੇ ਦੋ ਹੈਂਡਲ ਜਾਮ ਹੋ ਗਏ ਹਨ ਅਤੇ ਹਾਲੇ ਤੱਕ ਖੋਲ੍ਹੇ ਨਹੀਂ ਗਏ ਹਨ।ਪੁਰਾਤੱਤਵ ਵਿਗਿਆਨੀਆਂ ਨੇ ਇਨ੍ਹਾਂ ਨੂੰ ਬਹੁਤ ਸੁਰੱਖਿਆ ਦੇ ਨਾਲ ਜਹਾਜ਼ ਦੇ ਮਲਬੇ ਵਿਚੋਂ ਬਾਹਰ ਕੱਢਿਆ ਹੈ। ਬੇਲੇਰਿਕ ਇੰਸਟੀਚਿਊਟ ਆਫ ਮੇਰੀਟਾਈਮ ਆਰੇਕਲੌਜੀ ਸਟੱਡੀਜ਼ ਦੇ ਪ੍ਰਮੁੱਖ ਪੁਰਾਤੱਤਵ ਵਿਗਿਆਨੀ ਸੇਬੇਸਟੀਅਨ ਮੁਨਰ ਨੇ ਦੱਸਿਆ,”ਇਨ੍ਹਾਂ ਨੂੰ ਜਹਾਜ਼ ਵਿਚ ਬਹੁਤ ਸਾਵਧਾਨੀ ਨਾਲ ਸੁਰੱਖਿਅਤ ਰੱਖਿਆ ਗਿਆ ਸੀ। ਇਹ ਵਪਾਰਕ ਜਹਾਜ਼ ਮੇਲੋਰਕਾ ਅਤੇ ਸਪੇਨ ਵਿਚ ਟਰਾਂਸਪੋਰਟ ਦਾ ਕੰਮ ਕਰਦਾ ਸੀ।”ਮਾਹਰਾਂ ਦਾ ਮੰਨਣਾ ਹੈ ਕਿ ਜਹਾਜ਼ ਦੇ ਬਾਕੀ ਬਚੇ ਨਾਜ਼ੁਕ ਹਿੱਸਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਿਸੇ ਤੂਫਾਨ ਕਾਰਨ ਨਹੀਂ ਡੁੱਬਿਆ ਸੀ। ਜਾਰ ਕੱਢਣ ਦਾ ਕੰਮ ਸਪੇਨਿਸ਼ ਜਲ ਸੈਨਾ ਦੇ ਜਵਾਨਾਂ ਅਤੇ ਰਾਸ਼ਟਰੀ ਪੁਲਸ ਦੇ ਗੋਤਾਖੋਰਾਂ ਨੇ ਕੀਤਾ। ਇਨ੍ਹਾਂ ਜਾਰਾਂ ਨੂੰ ਮੇਲੋਰਕਾ ਦੇ ਮਿਊਜ਼ੀਅਮ ਵਿਚ ਭੇਜ ਦਿੱਤਾ ਗਿਆ ਹੈ। ਇੱਥੇ ਵਿਸ਼ਲੇਸ਼ਣ ਕਰਤਾ ਜਾਰ ਵਿਚ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੇ ਪੁਰਾਣੇ ਤਰੀਕਿਆਂ ਬਾਰੇ ਜਾਨਣ ਦੀ ਕੋਸ਼ਿਸ਼ ਕਰਨਗੇ।ਮੇਲੋਰਕਾ ਵਿਰਾਸਤ ਪਰੀਸ਼ਦ ਦੀ ਡਾਇਰੈਕਟਰ ਕੀਕਾ ਕੋਲ ਨੇ ਦੱਸਿਆ,”ਜਾਰਾਂ ਨੂੰ ਪਹਿਲਾਂ 4 ਮਹੀਨੇ ਤੱਕ ਸਵੀਮਿੰਗ ਪੂਲ ਵਿਚ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ‘ਤੇ ਨਮਕ ਦੇ ਪਾਣੀ ਦੀ ਪਰਤ ਨੂੰ ਹਟਾਇਆ ਜਾ ਸਕੇ। ਇਹ ਪ੍ਰਕਿਰਿਆ ਜ਼ਰੂਰੀ ਹੈ ਤਾਂ ਜੋ ਸਮੁੰਦਰੀ ਪਾਣੀ ਦੀ ਪਰਤ ਨਾਲ ਜਾਮ ਜਾਰ ਖੋਲ੍ਹਣ ‘ਤੇ ਖਿਲਰ ਨਾ ਜਾਣ। ਇਹ ਸਮੁੰਦਰ ਵਿਚ 1700 ਸਾਲ ਪਏ ਰਹੇ ਹਨ। ਲਿਹਾਜਾ ਅਸੀਂ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ। ਇਕ ਦਿਨ ਅਸੀਂ ਇਨ੍ਹਾਂ ‘ਤੇ ਲਿਖੇ ਲੇਖ ਵੀ ਸਮਝ ਜਾਵਾਂਗੇ। ਅਸੀਂ ਉਨ੍ਹਾਂ ਦੇ ਵਪਾਰ ਦੇ ਤਰੀਕਿਆਂ, ਪੈਕੇਜਿੰਗ, ਉਤਪਾਦਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਦੇ ਤਰੀਕਿਆਂ ਦਾ ਵੀ ਅਧਿਐਨ ਕਰਾਂਗੇ।

Related Articles

Back to top button