Health

ਵਾਲਾਂ ਦੀ ਹਰ ਸਮੱਸਿਆ ਦਾ ਗਰੰਟੀ ਨਾਲ ਇਲਾਜ | Hair Treatment at Home

ਹਰ ਇਕ ਲੜਕੀ ਦੀ ਪਸੰਦ ਉਸ ਦੇ ਵਾਲ ਹੁੰਦੇ ਹਨ। ਉਹ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਮਹਿੰਗੇ-ਮਹਿੰਗੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ ਪਰ ਫਿਰ ਵੀ ਉਨ੍ਹਾਂ ਦੇ ਵਾਲਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ। ਅੱਜ ਅਸੀਂ ਤੁਹਾਨੂੰ ਵਾਲਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਕੁਝ ਘਰੇਲੂ ਨੁਸਖਿਆਂ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜੋ ਕਿ ਹੇਠ ਲਿਖੇ ਹਨ। 1. ਸੁੱਕੇ ਔਲਿਆਂ ਦੇ ਚੂਰਨ ਦਾ ਪਾਣੀ ਨਾਲ ਪੇਸਟ ਬਣਾ ਲਓ ਅਤੇ ਸਿਰ ‘ਤੇ ਲੇਪ ਕਰੋ, 15 ਮਿੰਟਾਂ ਪਿੱਛੋਂ ਵਾਲ ਸਾਫ ਪਾਣੀ ਨਾਲ ਧੋ ਲਵੋ। ਵਾਲ ਝੜਨੇ ਅਤੇ ਚਿੱਟੇ ਹੋਣੇ ਬੰਦ ਹੋ ਜਾਣਗੇ।2. ਇੱਕ ਚਮਚ ਔਲੇ ਦਾ ਚੂਰਨ ਕੋਸੇ ਪਾਣੀ ਨਾਲ ਸੌਣ ਸਮੇਂ ਲਵੋ, ਵਾਲ ਚਿੱਟੇ ਹੋਣੋਂ ਬੰਦ ਹੋ ਜਾਣਗੇ,PunjabKesari ਚਿਹਰੇ ਦੀ ਚਮਕ ਲਈ ਵੀ ਇਹ ਲਾਭਦਾਇਕ ਹੈ।3. ਕਾਲੀ ਮਹਿੰਦੀ ਪਾਣੀ ‘ਚ ਘੋਲ ਕੇ ਰਾਤ ਦੇ ਸਮੇਂ ਲਗਾਓ, ਸਵੇਰੇ ਸਿਰ ਧੋ ਲਓ, ਇਸ ਨਾਲ ਸਾਰੇ ਵਾਲ ਜੜ੍ਹ ਤੱਕ ਕਾਲੇ ਹੋ ਜਾਣਗੇ।4. ਵਾਲਾਂ ਨੂੰ ਝੜਨ ਜਾਂ ਟੁੱਟਣ ਤੋਂ ਬਚਾਉਣ ਲਈ ਨਿੰਬੂ ਦੇ ਰਸ ‘ਚ ਦੋ ਗੁਣਾਂ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ ‘ਚ ਮਾਲਿਸ਼ ਕਰੋ।5. ਰੀਠੇ ਦਾ ਸ਼ੈਂਪੂ ਸਿਕਰੀ ਦੂਰ ਕਰਨ ਲਈ ਫਾਇਦੇਮੰਦ ਹੈ, ਵਾਲ ਟੁੱਟਦੇ ਹੋਣ ਤਾਂ ਸਾਬਣ ਨਾ ਵਰਤੋਂ, ਰੀਠਿਆਂ ਨਾਲ ਧੋਵੋ, ਜੇ ਵਾਲ ਫਿਰ ਵੀ ਟੁੱਟਣ ਤਾਂ ਹਰ ਚੌਥੇ ਦਿਨ ਵਾਲ ਧੋਵੋ।6. ਨਾਰੀਅਲ ਦਾ ਤੇਲ ਅਤੇ ਕਪੂਰ ਦੋਵੇਂ ਰਲਾ ਕੇ ਸ਼ੀਸ਼ੀ ‘ਚ ਰੱਖ ਲਓ, ਸਿਰ ਧੋਣ ਪਿੱਛੋਂ ਜਦ ਵਾਲ ਸੁੱਕ ਜਾਣ ਅਤੇ ਰਾਤੀਂ ਸੌਣ ਤੋਂ ਪਹਿਲਾਂ ਸਿਰ ‘ਤੇ ਖੂਬ ਮਾਲਿਸ਼ ਕਰੋ।7. ਵਾਲ ਧੋਣ ਤੋਂ ਪਹਿਲਾਂ ਇਕ ਨਿੰਬੂ ਕੱਟ ਕੇ ਲਗਾਉਣ ਨਾਲ ਸਿਰ ਹਲਕੇ ਗਰਮ ਪਾਣੀ ਨਾਲ ਧੋਣ ਨਾਲ ਸਿਕਰੀ ਖ਼ਤਮ ਹੋ ਜਾਂਦੀ ਹੈ।

Related Articles

Back to top button