ਵਾਈਟ ਹਾਊਸ ਦੇ ਬਾਹਰ ਸਿੱਖਾਂ ਦਾ ਜਸ਼ਨ | Celebrating Joe Biden’s win outside the White House| Surkhab TV

ਬੀਤੇ ਕਈ ਦਿਨਾਂ ਤੋਂ ਅਮਰੀਕਾਂ ਦੀ ਚੋਣ ਨੂੰ ਲੈ ਕੇ ਪੁਰੇ ਵਿਸ਼ਵ ਭਰ ਵਿੱਚ ਪੂਰੀ ਚਰਚਾ ਸੀ ਤੇ ਹੁਣ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੀ ਚੋਣ ਵਿੱਚ ਜਿੱਤ ਤੇ ਅਮਰੀਕਾ ਭਰ ਦੇ ਸਿੱਖਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਅਤੇ ਈਕੋਸਿੱਖ ਦੇ ਸੰਸਥਾਪਕ, ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਹਾਂ ਹਾਲਾਂਕਿ ਇਹ ਚੋਣਾਂ ਵਿੱਚ ਬਹੁਤ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ।ਹੁਣ ਦੇਸ਼ ਦੇ ਸਾਹਮਣੇ ਕਾਫ਼ੀ ਚੁਨੌਤੀਆਂ ਹਨ ਅਤੇ ਹੁਣ ਇਕੱਠ ਦੀ ਲੋੜ ਹੈ।”ਓਹਨਾਂ ਕਿਹਾ, “ਅਮਰੀਕਾ ਨੂੰ ਇੱਕ ਅਜਿਹੇ ਨੇਤਾ ਦੀ ਜਰੂਰਤ ਸੀ ਜੋ ਕੌਵੀਡ ਵਾਈਰਸ ਦੀ ਸਭ ਤੋਂ ਵੱਡੀ ਸਿਹਤ ਚੁਣੌਤੀ ਨੂੰ ਸੁਲਝਾਉਣ ਲਈ ਗੰਭੀਰ ਹੋਵੇ ਅਤੇ ਦੇਸ਼ ਅਤੇ ਵਿਸ਼ਵ ਵਿੱਚ ਸਕਾਰਾਤਮਕ ਸੁਰ ਕਾਇਮ ਕਰੇ। ੲੀਕੋ ਸਿੱਖ ਸੰਸਥਾ ਦੇ ਮੁਖੀ ਡਾ. ਰਾਜਮਤ ਸਿੰਘ ਨੇ ਕਿਹਾ ਕਿ”ਬਾਈਡਨ ਨੇ ਹਮੇਸ਼ਾਂ ਸਿੱਖ ਭਾਈਚਾਰੇ ਦੇ ਮੁੱਦਿਆਂ ਦਾ ਸਮਰਥਨ ਕੀਤਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਾਈਡਨ ਵ੍ਹਾਈਟ ਹਾਊਸ ਵਿੱਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੇ ਸ਼ਮੂਲੀਅਤ ਦਾ ਸਵਾਗਤ ਕਰੇਗਾ।”