Punjab

ਲੱਖੇ ਸਿਧਾਣੇ ਨੇ ਘੇਰ ਲਿਆ ਸੁਰਜੀਤ ਪਾਤਰ | ਹੋ ਗਈ ਗਰਮ-ਗਰਮੀ

ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ, ਵਿੱਦਿਅਕ ਮਾਹਿਰਾਂ, ਬਾਲ ਮਨੋਵਿਗਿਆਨੀਆਂ, ਸਮਾਜ ਵਿਗਿਆਨ ਤੇ ਸੱਭਿਆਚਾਰ ਨਾਲ਼ ਸਬੰਧਤ ਮਾਹਿਰਾਂ ਦੀ ਸਰਵ-ਪ੍ਰਵਾਨਿਤ ਰਾਏ ਹੈ ਕਿ ਬੱਚਾ/ਵਿਦਿਆਰਥੀ ਸਭ ਤੋਂ ਵਧੀਆ ਮਾਂ-ਬੋਲੀ ਤੇ ਭਾਸ਼ਾ ਰਾਹੀਂ ਸਿੱਖਦਾ ਅਤੇ ਸਮਝਦਾ ਹੈ। ਇਸ ਸਮਝ ਬਾਰੇ ਵੀ ਵਿਦਵਾਨਾਂ ਦਰਮਿਆਨ ਕੋਈ ਮੱਤਭੇਦ ਨਹੀਂ ਹੈ ਕਿ ਹਰੇਕ ਮਨੁੱਖ ਆਪਣੇ ਅਹਿਸਾਸ, ਹਾਵ-ਭਾਵ ਤੇ ਵਿਚਾਰ ਮਾਂ-ਬੋਲੀ ਰਾਹੀਂ ਸਰਵ-ਉੱਤਮ ਢੰਗ ਤੇ ਸੌਖ ਨਾਲ਼ ਪੇਸ਼ ਕਰ ਸਕਦਾ ਹੈ। ਇਹ ਵੀ ਸਰਵ-ਪ੍ਰਵਾਨਿਤ ਰਾਏ ਹੈ ਕਿ ਸਿੱਖਿਆ ਅਤੇ ਪ੍ਰੀਖਿਆ ਦਾ ਮਾਧਿਅਮ ਉੱਚਤਮ ਪੱਧਰ ਤੱਕ ਮਾਤ-ਭਾਸ਼ਾ ਹੀ ਹੋਣੀ ਚਾਹੀਦੀ ਹੈ। ਖੇਤੀਬਾੜੀ, ਸੱਨਅਤੀ, ਸੇਵਾਵਾਂ ਅਤੇ ਵਪਾਰ ਦੀ ਉੱਨਤੀ ਜਾਂ ਵਿਕਾਸ ਲਈ ਵੀ ਮਾਂ-ਬੋਲੀ, ਮਾਤ-ਭਾਸ਼ਾ ਹੀ ਸਰਵੋਤਮ ਸਮਝੀ ਜਾਂਦੀ ਹੈ ਅਤੇ ਵਿਸ਼ਵ ਭਰ ਦੇ ਤਜ਼ਰਬੇ ਵੀ ਇਸ ਸੱਚਾਈ ਦੀ ਪੁਸ਼ਟੀ ਕਰਦੇ ਹਨ। ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਰੂਸ, ਚੀਨ ਅਤੇ ਜਪਾਨ ਸਮੇਤ ਸਾਰੇ ਵਿਕਸਤ ਦੇਸ਼ਾਂ ਦੇ ਵਿਕਾਸ ਦਾ ਇੱਕ ਪ੍ਰਮੁੱਖ ਅਧਾਰ ਉਹਨਾਂ ਦੀ ਸਿੱਖਿਆ, ਸਮੱਚੀ ਆਰਥਿਕ-ਸਮਾਜਿਕ ਸਰਗਰਮੀ ਤੇ ਵਪਾਰ-ਕਾਰੋਬਾਰ ਦਾ ਮਾਧਿਅਮ ਮਾਂ-ਬੋਲੀ ਹੋਣਾ ਹੈ। Image result for punjabi boliਵਿਸ਼ਵ ਭਰ ਦੇ ਮਾਹਿਰ ਇਸ ਗੱਲ ‘ਤੇ ਇਤਫ਼ਾਕ ਰੱਖਦੇ ਹਨ ਕਿ ਮਾਂ-ਬੋਲੀ ਤੇ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗ਼ੈਰ ਕੋਈ ਵੀ ਮਨੁੱਖ ਦੂਜੀਆਂ ਭਾਸ਼ਾਵਾਂ ‘ਚ ਮੁਹਾਰਤ ਤੇ ਪੁਖ਼ਤਗੀ ਹਾਸਲ ਨਹੀਂ ਕਰ ਸਕਦਾ। ਭਾਸ਼ਾ ਸੰਚਾਰ ਤੇ ਗਿਆਨ ਦਾ ਮਾਧਿਅਮ ਹੈ। ਇਸ ਲਈ ਕਿਸੇ ਵੀ ਭਾਸ਼ਾ ਨੂੰ ਸਿੱਖਣ ‘ਚ ਕੋਈ ਪਬੰਦੀ ਨਹੀਂ ਹੈ।
ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਇਹ ਬਦਕਿਸਮਤੀ ਹੀ ਸਮਝਣੀ ਚਾਹੀਦੀ ਹੈ ਕਿ ਅਨੇਕਾਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਕਾਰਨਾਂ ਕਰਕੇ ਪੰਜਾਬੀ ਤੇ ਪੰਜਾਬੀ ਬੋਲਦੇ ਖੇਤਰ ਵਾਰ-ਵਾਰ ਵੰਡੇ ਗਏ ਹਨ।Image result for punjabi boli ਅੱਜ ਪਾਕਿਸਤਾਨੀ ਪੰਜਾਬ ਵਿੱਚ ਪੇਂਡੂ ਲੋਕ ਠੇਠ ਪੰਜਾਬੀ ਬੋਲਦੇ ਹਨ, ਪਰ ਉਨ੍ਹਾਂ ਦੀ ਲਿੱਪੀ ਫਾਰਸੀ ਹੈ। ਸਮੁੱਚੇ ਪਾਕਿਸਤਾਨ ਵਿੱਚ ਸਰਕਾਰੀ ਭਾਸ਼ਾ ਉਰਦੂ ਹੈ। ਹਰਿਆਣਾ ਅਤੇ ਦਿੱਲੀ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਤਾਂ ਮਿਲ਼ ਗਿਆ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬੀ ਦੇ ਵਿਕਾਸ ਲਈ ਲੋੜੀਂਦਾ ਮਹੌਲ ਨਹੀਂ ਸਿਰਜਿਆ ਜਾ ਰਿਹਾ। ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਵੀ ਨਹੀਂ ਮਿਲ਼ਿਆ ਹੈ। ਪਰ ਸਭ ਤੋਂ ਵੱਧ ਦੁਖਦਾਈ ਸਥਿਤੀ ਬਚੇ ਹੋਏ ਭਾਰਤੀ ਪੰਜਾਬ ਦੀ ਹੈ। ਪੰਜਾਬੀ ਨੂੰ 1967 ਵਿੱਚ ਰਾਜ ਭਾਸ਼ਾ ਦਾ ਦਰਜਾ ਮਿਲਣ ਦੇ ਬਾਵਜੂਦ ਉਸ ਦਾ ਹੱਕੀ ਮਾਣ-ਸਤਿਕਾਰ ਨਹੀਂ ਮਿਲ਼ ਰਿਹਾ। ਸਾਲ 2008 ਵਿੱਚ ਰਾਜ ਭਾਸ਼ਾ ਕਨੂੰਨ ਵਿੱਚ ਕੀਤੀ ਕੁੱਝ ਮਹੱਤਵਪੂਰਨ ਸੋਧਾਂ ਵੀ ਅੱਜ ਤੱਕ ਲਾਗੂ ਨਹੀਂ ਹੋ ਸਕੀਆਂ। ਮੈਟ੍ਰਿਕ ਦੀ ਪ੍ਰੀਖਿਆ ‘ਚ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਲਾਜ਼ਮੀ ਪਾਸ ਕਰਨ ਦੀ ਵਿਵਸਥਾ ਸਰਕਾਰੀ ਤੇ ਸਹਾਇਤਾ ਪ੍ਰਾਪਤ ਪ੍ਰਈਵੇਟ ਸਕੂਲਾਂ ਤੋਂ ਛੁੱਟ ਕਿਤੇ ਲਾਗੂ ਨਹੀਂ ਹੈ। ਪੰਜਾਬ ਦੇ ਆਈ.ਸੀ.ਐੱਸ.ਈ. ਅਤੇ ਸੀ.ਬੀ.ਐੱਸ.ਈ. ਨਾਲ਼ ਸਬੰਧਤ ਸਕੂਲਾਂ ਵਿੱਚ ਸਿੱਖਿਆ ਅਤੇ ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ ਜਾਂ ਹਿੱਦੀ ਹੈ। ਹਾਲਤ ਏਨੇ ਬਦਤਰ ਹਨ ਕਿ ਇਨ੍ਹਾਂ ਵਿੱਚੋਂ ਬਹੁਤੇ ਸਕੂਲਾਂ ਵਿੱਚ ਬੱਚਿਆਂ ਤੇ ਅਧਿਆਪਕਾਂ ‘ਤੇ ਆਪਸ ਵਿੱਚ ਗੱਲਬਾਤ ਵਿੱਚ ਪੰਜਾਬੀ ‘ਚ ਗੱਲਬਾਤ ਕਰਨ ‘ਤੇ ਵੀ ਪਬੰਦੀ ਹੈ। ਉਲੰਘਣਾ ਕਰਨ ਵਾਲ਼ੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ‘ਚ ਹੀਣ ਭਾਵਨਾ ਪੈਦਾ ਕੀਤੀ ਜਾਂਦੀ ਹੈ।

Related Articles

Back to top button