Punjab

ਲੱਖੇ ਸਿਧਾਣੇ ਨੇ ਅੱਜ ਉਹ ਕੰਮ ਕਰ ਦਿੱਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁਣਾ

ਚੇ ਦੀ ਜ਼ਿੰਦਗੀ ਵਿੱਚ ਮਾਂ ਬੋਲੀ ਦਾ ਅਹਿਮ ਸਥਾਨ ਹੈ। ਉਹ ਇਸ ਬੋਲੀ ਵਿੱਚ ਹੀ ਸਿੱਖਣਾ, ਜਾਣਨਾ ਚਾਹੁੰਦਾ ਹੈ। ਇਹ ਉਸ ਦੇ ਸੰਚਾਰ ਦਾ ਮਾਧਿਅਮ ਹੈ। ਉਸ ਨੇ ਆਪਣੀ ਦੁਨੀਆ ਨੂੰ ਇਸੇ ਬੋਲੀ ਵਿੱਚ ਬੋਲਦਿਆਂ ਸੁਣਿਆ ਹੈ, ਦੇਖਿਆ ਹੈ। ਇਸੇ ਬੋਲੀ ਵਿਚ ਉਸ ਲਈ ਤਾਰੇ ਟਿਮਟਿਮਉਂਦੇ ਹਨ, ਸੂਰਜ ਅਸਮਾਨ ਵਿੱਚ ਝੂਟੇ ਲੈਂਦਾ ਹੈ, ਬੱਦਲ ਤੈਰਦੇ ਹਨ, ਚੰਨ ਬਾਤ ਪਾਉਂਦਾ ਹੈ, ਫੁਲ ਖਿੜਦੇ ਹਨ, ਚਿੜੀਆਂ ਤੇ ਪੰਛੀ ਚਹਿਚਹਾਉਂਦੇ ਹਨ, ਜਾਨਵਰ ਉਸ ਦੀ ਗੱਲ ਮੰਨਦੇ ਹਨ, ਤੇ ਉਹ ਇਸੇ ਬੋਲੀ ਨਾਲ ਉਹਨਾਂ ਰਾਜ਼ ਕਰਦਾ ਹੈ। ਇਸੇ ਬੋਲੀ ਵਿੱਚ ਉਸ ਦੀ ਬੁੱਧੀ ਵਿਕਾਸ ਦਾ ਰਾਹ ਫੜਦੀ ਹੈ। ਉਸ ਨੂੰ ਇਸੇ ਬੋਲੀ ਵਿੱਚ ਹੀ ਸਮਝ ਆਉਂਦਾ ਹੈ। ਕੋਈ ਹੋਰ ਬੋਲੀ ਇਸ ਦੀ ਥਾਂ ਨਹੀਂ ਲੈ ਸਕਦੀ। ਉਹ ਇਸੇ ਬੋਲੀ ਵਿੱਚ ਹੀ ਤਾਂ ਰੋਂਦਾ ਹੱਸਦਾ, ਗਾਹਲਾਂ ਕੱਢਦਾ, ਗੁੱਸੇ ਵਿੱਚ ਲੂਸਦਾ, ਝੂਰਦਾ, ਚੀਕਦਾ, ਜ਼ਿਦਾਂ ਕਰਦਾ ਹੈ। ਉਸ ਦੀਆਂ ਸਾਰੀਆਂ ਮੰਗਾਂ ਇਸੇ ਬੋਲੀ ਵਿੱਚ ਹੀ ਪੂਰੀਆਂ ਹੁੰਦੀਆਂ ਹਨ। ਕੋਈ ਕਾਰਨ ਨਹੀਂ ਕਿ ਉਸ ਨੂੰ ਕਿਸੇ ਹੋਰ ਬੋਲੀ ਸਿੱਖਣ ਦੀ ਲੋੜ ਪਵੇ।
ਉਸ ਦਾ ਢਿੱਡ ਦੁਖੇਗਾ, ਇਸੇ ਬੋਲੀ ਵਿੱਚ, ਉਸ ਦਾ ਗਲਾ ਖ਼ਰਾਬ ਹੋਵੇਗਾ ਤਾਂ ਇਸੇ ਬੋਲੀ ਵਿੱਚ, ਉਸ ਨੂੰ ਸੁਪਨੇ ਆਉਣਗੇ ਇਸੇ ਬੋਲੀ ਵਿੱਚ ਉਸ ਨੂੰ ਚੇਤਾ ਆਵੇਗਾ ਇਸੇ ਬੋਲੀ ਵਿੱਚ ਉਹ ਨੀਂਦ ਵਿੱਚ ਬੁੜਬੁੜਾਏਗਾ ਇਸੇ ਬੋਲੀ ਵਿੱਚ, ਫੇਰ ਉਸ ਨੂੰ ਇਸ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਬੋਲੀ ਮਾਹੌਲ ਚੋਂ ਆਉਂਦੀ ਹੈ। ਜਿਹੋ ਜਿਹਾ ਮਾਹੌਲ ਹੋਵੇਗਾ ਬੱਚਾ ਉਹੀ ਬੋਲਣਾ ਸ਼ੁਰੂ ਕਰ ਦੇਵੇਗਾ।Image result for lakha sidhana
ਬੋਲੀ ਸਿੱਖਣ ਲਈ ਵੀ ਜਿਹੜੀ ਪ੍ਰਕ੍ਰਿਆ ਕਾਰਗਰ ਹੈ ਉਹ ਵੀ ਉਹੀ ਤਰੀਕਾ ਹੈ ਜਿਹੜਾ ਕੁਦਰਤ ਨੇ ਉਸ ਵਾਸਤੇ ਬਣਾਇਆ ਹੈ। ਸਕੂਲਾਂ ਵਿੱਚ ਕੁਦਰਤੀ ਬੋਲੀ ਨੂੰ ਪਾਸੇ ਰੱਖ ਕੇ ਵੀਹ ਵੀਹ ਸਾਲ ਗਾਲ ਦਿੱਤੇ ਜਾਂਦੇ ਹਨ ਬੋਲੀ ਸਿੱਖਣ ਲਈ ਪਰ ਮਨੁੱਖ ਉਸ ਵਿੱਚ ਪਰਪੱਕ ਨਹੀਂ ਹੋ ਸਕਦਾ। ਪਰ ਦੂਜੇ ਪਾਸੇ ਬੱਚੇ ਅਜਿਹੇ ਵੀ ਹਨ ਜਿਹੜੇ ਬਿਨਾਂ ਕਿਸੇ ਵਿਸ਼ੇ ਹੀਲੇ ਤੇ ਸਾਧਨ ਤੋਂ ਦੂਜਿਆਂ ਭਾਸ਼ਾਵਾਂ ਸਿਖ ਜਾਂਦੇ ਹਨ।
ਪਿਛਲੇ ਦਿਨੀਂ ਦੋ ਇਕ ਅਜਿਹੇ ਬੱਚੇ ਦੇਖਣ ਨੂੰ ਮਿਲੇ ਜਿਹੜੇ ਬਹੁਤ ਹੀ ਗਰੀਬ ਪਿਛੋਕੜ ਨਾਲ ਸਬੰਧ ਰੱਖਦੇ ਹਨ ਤੇ ਉਹਨਾਂ ਨੂੰ ਪੇਟ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਮੋਰ ਦੇ ਖੰਭਾਂ ਦੇ ਬਣੇ ਪੱਖੇ ਵੇਚਣ ਵਾਲਾ ਇਕ ਬੱਚਾ ਤਕਰੀਬਨ ਗਿਆਰਾਂ ਵਿਦੇਸ਼ੀ ਭਾਸ਼ਾਵਾਂ ਵਿੱਚ ਆਪਣੇ ਪੱਖੇ ਵੇਚ ਸਕਦਾ ਹੈ।
ਇਕ ਹੋਰ ਭਿਖਾਰੀ ਸ਼੍ਰੇਣੀ ਨਾਲ ਸਬੰਧ ਰੱਖਣ ਵਾਲਾ ਬੱਚਾ ਚਾਰ ਭਾਸ਼ਾਵਾਂ ਬਹੁਤ ਸਹਿਜ ਨਾਲ ਬੋਲ ਸਮਝ ਸਕਦਾ ਹੈ। ਦਸ ਮਿੰਟ ਦੀ ਗੱਲ ਬਾਤ ਉਸ ਨੇ ਇਕ ਅਮਰੀਕੀ ਚੈਨਲ ਨਾਲ ਅੰਗਰੇਜ਼ੀ ਵਿੱਚ ਕੀਤੀ। ਜਿੰਨੀ ਸਹਿਜਤਾ ਨਾਲ ਉਹ ਅੰਗਰੇਜ਼ੀ ਬੋਲ ਰਿਹਾ ਸੀ ਉਸ ਦੇ ਹਾਣ ਦਾ ਕੋਈ ਬੱਚਾ ਵੱਡੇ ਤੋਂ ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਨਿਕਲ ਕੇ ਵੀ ਨਹੀਂ ਸੀ ਬੋਲ ਸਕਦਾ। ਉਸ ਨੇ ਬੱਚੇ ਨੇ ਭਾਸ਼ਾ ਸਿੱਖਣ ਲਈ ਉਸੇ ਤਰੀਕੇ ਦੀ ਵਰਤੋਂ ਕੀਤੀ ਜਿਹੜੀ ਕੁਦਰਤ ਨੇ ਉਸ ਵਾਸਤੇ ਬਣਾਇਆ ਸੀ।Image result for lakha sidhana
ਮਾਂ ਬੋਲੀ ਸਿੱਖਿਆ ਦਾ ਮਾਧਿਅਮ ਬਣੇ, ਇਹ ਬਹੁਤ ਹੀ ਅਹਿਮ ਗੱਲ ਹੈ ਤੇ ਇਸ ਪ੍ਰਤੀ ਲੋੜੀਂਦਾ ਧਿਆਨ ਦੇਣਾ ਚਾਹੀਦਾ ਹੈ। ਮਾਂ ਬੋਲੀ ਗਿਆਨ ਨੂੰ ਉਸ ਦੀ ਸੋਚਣ ਦੀ ਪ੍ਰਕ੍ਰਿਆ ਨਾਲ ਜੋੜੇਗੀ ਤੇ ਉਸ ਦੀ ਸਿੱਖਣ ਪ੍ਰਕ੍ਰਿਆ ਸਹਿਜ ਤੇ ਸੁਖਾਲੀ ਹੋਵੇਗੀ। ਜਦ ਤੱਕ ਸੋਚ ਨੂੰ ਢੁੱਕਵੀਂ ਭਾਸ਼ਾ ਨਹੀਂ ਮਿਲੇਗੀ ਉਦੋਂ ਤੱਕ ਸਿਖਣ ਦੀ ਪ੍ਰਕ੍ਰਿਆ ਜਟਿਲ ਤੇ ਗੁੰਝਲਦਾਰ ਰਹੇਗੀ। ਇਸ ਵਾਸਤੇ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਬੱਚੇ ਦੀ ਸ਼ਖਸੀਅਤ ਦਾ ਢੁਕਵਾਂ ਵਿਕਾਸ ਹੋ ਸਕੇ।

Related Articles

Back to top button