Latest

ਲੜਕੀਆਂ ਦੀ ਵਿਆਹ ਉਮਰ ‘ਚ ਹੋ ਸਕਦਾ ਹੈ ਬਦਲਾਅ, PM Modi

ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Modi) ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਲੜਕੀਆਂ ਦੇ ਵਿਆਹ ਕਰਨ ਦੀ ਘੱਠ ਘੱਟ ਉਮਰ (Minimum Age for Marriage of Girls ) ਵਧਾਈ ਜਾ ਸਕਦੀ ਹੈ। 74ਵੇਂ ਅਜਾਦੀ ਦਿਵਸ ਦੇ ਮੌਕੇ ਉੱਤੇ ਲਾਲ ਕਿਲ੍ਹੇ ਤੋਂ ਭਾਸ਼ਨ ਦਿੰਦੇ ਹੋਏ ਪੀਐਮ ਨੇ ਕਿਹਾ ਹੈ ਸਰਕਾਰ ਨੇ ਇਸ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਛੇਤੀ ਹੀ ਫੈਸਲਾ ਲੈ ਸਕਦੀ ਹੈ। ਦੱਸ ਦਈਏ ਕਿ ਭਾਰਤ ਵਿੱਚ ਇਸ ਵਕਤ ਲੜਕੀਆਂ ਲਈ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਹੈ। ਅਜਿਹੇ ਸੰਕੇਤ ਮਿਲ ਰਹੇ ਹਨ ਇਸ ਨੂੰ ਵਧਾ ਕੇ 21 ਸਾਲ ਕੀਤਾ ਜਾ ਸਕਦਾ ਹੈ।Big companies turning to us: PM Modi gives call for 'Make in India' to 'Make for World' | Business News – India TVਕੀ ਕਿਹਾ ਪੀਐਮ ਮੋਦੀ ਨੇ?ਲਾਲ ਕਿਲ੍ਹੇ ਤੇ ਭਾਸ਼ਣ ਦਿੰਦੇ ਹੋਏ ਪੀਐਮ ਨੇ ਕਿਹਾ ਅਸੀਂ ਆਪਣੀਆ ਬੇਟੀਆਂ ਦੇ ਵਿਆਹ ਲਈ ਘੱਟੋ ਘੱਟ ਉਮਰ ਉੱਤੇ ਮੁੜ ਵਿਚਾਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੇ ਵੱਲੋਂ ਰਿਪੋਰਟ ਦਿੱਤੇ ਜਾਣ ਦੇ ਬਾਅਦ ਅਸੀਂ ਇਸ ਉੱਤੇ ਉਚਿਤ ਫੈਸਲਾ ਲੈਣਾ ਹੈ। ਕਮੇਟੀ ਉਨ੍ਹਾਂ ਕੋਸ਼ਿਸ਼ਾਂ ਨੂੰ ਵੀ ਦੇਖੇਗੀ ਜੋ ਲੜਕੀਆਂ ਵਿੱਚ ਕੁਪੋਸ਼ਣ ਨੂੰ ਘੱਟ ਕਰਨ ਲਈ ਚੁੱਕੇ ਜਾ ਸਕਦੇ ਹਨ।ਜੂਨ ਵਿੱਚ ਬਣੀ ਕਮੇਟੀ ਦੱਸ ਦਈਏ ਕਿ ਸਾਲ 1978 ਤੋਂ ਭਾਰਤ ਵਿੱਚ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਹੈ। ਇਸ ਸਾਲ ਜੂਨ ਵਿੱਚ ਭਾਰਤ ਸਰਕਾਰ ਨੇ ਇਸ ਨੂੰ ਵਧਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਮਹਿਲਾ ਦੇ ਮਾਂ ਬਣਨ ਦੀ ਠੀਕ ਉਮਰ ਦੇ ਬਾਰੇ ਵਿੱਚ ਸਲਾਹ ਦੇਣ ਲਈ ਇੱਕ ਟਾਸਕ ਫੋਰਸ ਬਣਾਈ ਜਾਵੇਗੀ।If you have to agitate, raise your voice against Pakistan': PM Modi to  anti-CAA protestersਅਕਤੂਬਰ 2017 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਵਾਹਿਕ ਬਲਾਤਕਾਰ ਤੋਂ ਕੁੜੀ ਨੂੰ ਬਚਾਉਣ ਲਈ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਗ਼ੈਰਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ਵਿਚ 27 ਫੀਸਦੀ ਲੜਕੀਆ ਦੇ ਵਿਆਹ 18 ਸਾਲ ਤੋਂ ਘੱਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸੱਤ ਫੀਸਦੀ ਲੜਕੀਆ ਦੇ 15 ਸਾਲ ਤੋਂ ਪਹਿਲਾ ਹੀ ਵਿਆਹ ਹੋ ਜਾਂਦੇ ਹਨ।

Related Articles

Back to top button