HealthSikh News

ਲੋਕ ਭੁੱਲ ਗਏ ਬਾਬੇ ਨਾਨਕ ਵਾਲੀ ਰੋਟੀ | Benefits of Ragi Roti | ਕੋਧਰੇ ਦੀ ਰੋਟੀ | Dt. lavleen kaur

ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਦਾ ਜ਼ਿਕਰ ਚੱਲਦਾ ਹੈ ਤਾਂ ਉਸ ਸਮੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦੀ ਗੱਲ ਵੀ ਜ਼ਰੂਰ ਹੁੰਦੀ ਹੈ। ਬਰਗਰ ਪੀਜ਼ੇ ਦੇ ਇਸ ਜ਼ਮਾਨੇ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਕੋਧਰੇ ਦੀ ਰੋਟੀ ਖਾਣੀ ਤਾਂ ਦੂਰ, ਸ਼ਾਇਦ ਹੀ ਉਨ੍ਹਾਂ ਕਦੀ ਕੋਧਰਾ ਦੇਖਿਆ ਵੀ ਹੋਵੇ। ਕੋਧਰਾ ਪੰਜਾਬ ਦਾ ਮੂਲ ਅਨਾਜ ਰਿਹਾ ਹੈ ਅਤੇ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ।ਸਾਡੇ ਬਜ਼ੁਰਗ 3-4 ਪੀੜ੍ਹੀਆਂ ਪਹਿਲੇ ਇਹ ਅਨਾਜ ਆਮ ਵਰਤਦੇ ਸਨ Ragi Roti Recipe | How to make Ragi Rotiਅਤੇ ਤੰਦਰੁਸਤ, ਸਬਰ ਸੰਤੋਖ ਵਾਲਾ ਸਿਧਾਂਤਕ ਜੀਵਨ ਜਿਉਂਦੇ ਸੀ। ਪਰ ਹੌਲੀ-ਹੌਲੀ ਪੰਜਾਬ ਦੇ ਲੋਕਾਂ ਨੇ ਇਸ ਅਨਾਜ ਦੀ ਕਾਸ਼ਤ ਕਰਨੀ ਛੱਡ ਦਿਤੀ ਜਿਸ ਕਾਰਨ ਕੋਧਰਾ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਹੀ ਰਹਿ ਗਿਆ ਹੈ। ਭਾਈ ਲਾਲੋ ਜੀ ਦਾ ਗੁਆਚਿਆ ਹੋਇਆ ਕੋਧਰਾ ਬਟਾਲਾ ਨੇ ਨੇੜਲੇ ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮੁੱਖ ਸਿੰਘ ਨੇ ਦੁਬਾਰਾ ਬੀਜ਼ ਕੇ ਲੋਕਾਂ ਨੂੰ ਮੂਲ ਦਾ ਜੋੜਨ ਦਾ ਯਤਨ ਕੀਤਾ ਹੈ। ਪੰਜਾਬ ਵਿਚ ਕੁੱਝ ਦਹਾਕੇ ਪਹਿਲਾਂ ਮੂਲ ਅਨਾਜਾਂ ਦੀ ਕਾਸ਼ਤ ਹੁੰਦੀ ਸੀ, ਜਿਨ੍ਹਾਂ ਵਿਚ ਕੋਧਰਾ ਵੀ ਇਕ ਸੀ।

Related Articles

Back to top button