Sikh News

ਲੋਕ ਕਹਿੰਦੇ ਮੈਂ Singer ਬਣਨਾ,ਇਹ ਬੱਚਾ ਕਹਿੰਦਾ “ਮੈਂ ਕਵੀਸ਼ਰ ਬਣਕੇ ਸਿੱਖੀ ਦੀ ਸੇਵਾ ਕਰਨੀ” | Surkhab TV

ਅੰਮ੍ਰਿਤਸਰ ਦੇ ਪਿੰਡ ਮੀਰਾਂਕੋਟ ਦੇ ਰਹਿਣ ਵਾਲੇ ਇਸ ਗੁਰਸਿੱਖ ਬੱਚੇ ਦੀ ਵੀਡੀਓ ਕਾਫੀ viral ਹੋ ਰਹੀ ਹੈ। ਇਹ ਬੱਚਾ ਹੈ ਗਗਨਦੀਪ ਸਿੰਘ ਜੋ ਕਿ ਪਾਠੀ ਸਿੰਘ ਦਾ ਕੰਮ ਕਰ ਰਿਹਾ ਹੈ। ਇਸ ਬੱਚੇ ਨੂੰ ਬਚਪਨ ਵਿਚ ਹੀ ਇਸ ਦੇ ਦਾਦਾ ਦਾਦੀ ਕੋਲੋਂ ਕਵੀਸ਼ਰੀ ਸੁਨਣ ਨੂੰ ਮਿਲਣ ਲੱਗ ਗਈ ਸੀ। ਇਹ ਬੱਚਾ ਜੋ ਕਿ ਕਾਫੀ ਗਰੀਬੀ ਦੀ ਹਾਲਤ ਵਿਚ ਹੈ ਪਰ ਇਹ ਬੱਚਾ ਚੰਗੇ-ਚੰਗੇ ਕਵੀਸ਼ਰਾਂ ਨੂੰ ਮਾਤ ਦੇ ਦਿੰਦਾ ਹੈ। ਇਸ ਦੀ ਇੱਕ ਵੀਡੀਓ ਜੋ ਕਿ ਕਾਰ ਵਿਚ ਕਵੀਸ਼ਰੀ ਬੋਲਦੇ ਦੀ ਵਾਇਰਲ ਹੋਈ ਸੀ। ਆਓ ਤੁਹਾਨੂੰ ਇਸ ਬੱਚੇ ਨਾਲ ਤੇ ਇਸਦੀ ਕਵੀਸ਼ਰੀ ਨਾਲ ਰੂਬਰੂ ਕਰਵਾਉਂਦੇ ਹਾਂ।JANDI SHOOKDI CAR 🔴 BHAI GAGANDEEP SINGH - 2019 - YouTube
ਇਸ ਬੱਚੇ ਨੂੰ ਸਤਥਾਮ ਸਤ ਅਖੰਡ ਸ੍ਰੀ ਸਵਾਸਸਰ ਸਾਹਿਬ ਪਿੰਡ ਰਵਾਲ ਸਾਹਿਬ ਦੇ ਬਾਬਾ ਕੁਲਦੀਪ ਸਿੰਘ ਆਪਣੇ ਕੋਲ ਲੈ ਗਏ ਹਨ ਅਤੇ ਉਹਨਾਂ ਵਲੋਂ ਹੁਣ ਇਸ ਬੱਚੇ ਨੂੰ ਗੁਰਮਤਿ ਵਿੱਦਿਆ ਦਿਤੀ ਜਾ ਰਹੀ ਹੈ। ਇਹਨਾਂ ਦੀ ਅਕੈਡਮੀ ਵਿਚ ਹੋਰ ਵੀ ਬਚੇ ਧਾਰਮਿਕ ਸੰਗੀਤ ਦੀ ਸਿਖਿਆ ਲੈ ਰਹੇ ਹਨ। ਸੋ ਅਜਿਹੇ ਬੱਚਿਆਂ ਨੂੰ ਹੋਰ ਵੀ ਤਰਾਸ਼ਕੇ ਸਿੱਖੀ ਸੇਵਾ ਵਲ ਜੋੜਨਾ ਚਾਹੀਦਾ ਹੈ। ਪਰ ਇਹ ਵੀ ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਅਜਿਹੇ ਹੀਰੇ ਗਰੀਬੀ ਵਿਚ ਜਾਂ ਫਿਰ ਭੀੜ ਵਿਚ ਰੁਲ ਜਾਂਦੇ ਹਨ।

Related Articles

Back to top button