Punjab

ਲੈ ਬੀਰੇ ‘ਮਿੱਟੀ ਦਾ ਬਾਵਾ’ ਬੋਲਿਆ ਹੁਣ ਤੱਕ ਤਾਂ,ਬਾਕੀਆਂ ਦਾ ਪਤਾ ਨੀਂ ਭਾਈ | Ranjit Bawa | Surkhab TV

ਪੰਜਾਬੀ ਮਾਂ ਬੋਲੀ ਦਾ ਮਸਲਾ ਲਗਾਤਾਰ ਚਰਚਾ ਵਿਚ ਰਹਿੰਦਾ ਹੈ ਤੇ ਪੰਜਾਬੀ ਬੋਲੀ ਦੇ ਪੁੱਤ ਮਾਂ ਨਾਲ ਹੁੰਦੀ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਖਿਲ਼ਾਫ ਬੋਲਕੇ,ਲਿਖਕੇ,ਗਾ ਕੇ ਆਪਣਾ ਰੋਸ ਜਰੂਰ ਜਤਾਉਂਦੇ ਹਨ। ਲੰਘੇ ਸਮੇਂ ਵਿਚ ਪੰਜਾਬੀ ਬੋਲੀ ਦੇ ਆਪੂੰ ਬਣਾਏ ਬਾਬਾ ਬੋਹੜ ਗੁਰਦਾਸ ਮਾਨ ਨੇ ਜਦੋਂ ਹਿੰਦੀ ਬੋਲੀ ਦੇ ਹੱਕ ਵਿਚ ਪੰਜਾਬੀ ਨੂੰ ਮਾਂ ਤੇ ਹਿੰਦੀ ਨੂੰ ਮਾਸੀ ਕਿਹਾ ਸੀ ਤਾਂ ਵਿਦੇਸ਼ਾਂ ਵਿਚ ਚਲਦੇ ਉਸਦੇ ਪ੍ਰੋਗਰਾਮਾਂ ਵਿਚ ਪੰਜਾਬੀ ਬੋਲੀ ਦੇ ਪੁੱਤਾਂ ਨੇ ਉਸਦਾ ਡਟਕੇ ਵਿਰੋਧ ਕੀਤਾ ਸੀ। ਲੰਘੇ ਦਿਨੀ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਬਾਰੇ ਨਵੇਂ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਸਰਕਾਰੀ ਫੁਰਮਾਨ ਵਿਚ ਉਰਦੂ, ਕਸ਼ਮੀਰੀ, ਅੰਗਰੇਜ਼ੀ ਅਤੇ ਡੋਗਰੀ ਦੇ ਨਾਲ ਹਿੰਦੀ ਨੂੰ ਵੀ ਜੰਮੂ ਕਸ਼ਮੀਰ ਦੀ ਸਰਕਾਰੀ ਭਾਸ਼ਾ ਬਣਾਇਆ ਗਿਆ ਹੈ ਜਦਕਿ ਹਿੰਦੀ ਦਾ ਜੰਮੂ ਕਸ਼ਮੀਰ ਨਾਲ ਕੋਈ ਸਬੰਧ ਨਹੀਂ। ਇਹ ਪੂਰਬੀਆਂ ਦਾ ਭਾਸ਼ਾ ਹੈ ਜਿਸ ਨੂੰ ਅੱਜ ਭਾਰਤ ਦਾ ਹਿੰਦੀ-ਹਿੰਦੂ ਰਾਸ਼ਟਰਵਾਦ ਬਾਕੀ ਸਾਰੀਆਂ ਕੌਮਾਂ ਉੱਤੇ ਥੋਪ ਰਿਹਾ ਹੈ। ਡੋਗਰੀ ਪੰਜਾਬੀ ਦੀ ਉੱਪ ਭਾਸ਼ਾ ਹੈ। ਪਰ ਮੂਲ ਭਾਸ਼ਾ ਪੰਜਾਬੀ ਨੂੰ ਖਤਮ ਕਰ ਦਿੱਤਾ ਗਿਆ ਹੈ। Yaar Sohneya: Ranjit Bawa's new song to release on August 30 | Punjabi  Movie News - Times of Indiaਪੰਜਾਬੀ ਜੰਮੂ ਖੇਤਰ ਦੇ ਮੁਸਲਮਾਨਾਂ, ਸਿੱਖਾਂ, ਇਸਾਈਆਂ, ਹਿੰਦੂਆਂ ਦੀ ਸਾਂਝੀ ਭਾਸ਼ਾ ਹੈ। ਇਹ ਭਾਰਤ ਸਰਕਾਰ ਦਾ ਪੰਜਾਬੀਆਂ ‘ਤੇ ਇਕ ਨਵਾਂ ਹਮਲਾ ਹੈ ਜਿਸ ਦਾ ਜੋਰਦਾਰ ਵਿਰੋਧ ਹੋ ਰਿਹਾ ਹੈ ਇਸੇ ਵਿਰੋਧ ਚੋਂ ਪੰਜਾਬੀ ਗਾਇਕ ਰਣਜੀਤ ਬਾਵਾ ਇੱਕੋ ਇੱਕ ਕਲਾਕਾਰ ਹੈ ਜੋ ਸਰਕਾਰ ਦੇ ਇਸ ਫੈਸਲੇ ਖਿਲਾਫ ਖੜਾ ਹੋਇਆ ਹੈ। ਅੱਜ ਦੀ ਤਾਜਾ ਜਾਣਕਾਰੀ ਅਨੁਸਾਰ ਰਣਜੀਤ ਬਾਵੇ ਨੇ ਆਪਣਾ ਫੇਸਬੁੱਕ ਪੇਜ ਦਾ ਨਾਮ ਜੋ ਪਹਿਲਾਂ ਅੰਗਰੇਜ਼ੀ ਵਿਚ ਲਿਖਿਆ ਸੀ,ਉਹ ਅੱਜ ਪੰਜਾਬੀ ਵਿਚ ਲਿਖ ਦਿੱਤਾ ਹੈ। ਇਸਤੋਂ ਇਲਾਵਾ 27 ਅਗਸਤ ਤੋਂ ਉਸ ਵਲੋਂ ਜ਼ੁਲਮ ਖਿਲਾਫ ਤੇ ਪੰਜਾਬ ਦੇ ਹੱਕ ਵਿਚ ਲਗਾਤਾਰ ਪਾਈਆਂ ਜਾ ਰਹੀਆਂ ਹਨ। 27 ਅਗਸਤ ਨੂੰ ਉਸਨੇ ਪੋਸਟ ਪਾਈ ਸੀ ਕਿ “ਲੜਨਾ ਤੇ ਲੜੋ ਪੰਜਾਬ ਲਈ , ਹੱਕਾਂ ਲਈ ਲੜੋ , ਪਾਣੀਆਂ ਦਾ ਮੁੱਦਾ ਉਦੇ ਲਈ ਕਰੋ ਕੁਝ , ਆਪਣੇ ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ । ਨਸ਼ਿਆ ਵਿਰੁੱਧ ਲੜੋ , ਪੰਜਾਬ ਪੰਜਾਬੀ ਲਈ ਲੜੋ । ਐਵੇਂ ਨਾ ਆਪਣਾ ਸਮਾ ਬਰਬਾਦ ਕਰੋ , ਪੰਜਾਬ ਦਾ ਪਹਿਲੇ ਬੁਰਾ ਹਾਲ . ਕਿਉਕਿ ਅਸੀ ਹਮੇਸ਼ਾ ਆਪਸ ਵਿੱਚ ਈ ਲੜੇ ਆ ਜਦੋ ਵੀ ਲੜੇ ਆ । ਮਾਵਾਂ ਭੈਣਾ ਨੂੰ ਗਾਲਾਂ ਨਾ ਕੱਢੋ ਇੱਕ ਦੂਜੇ ਦੀਆਂ ਨੂੰ , ਚਾਰ ਕਿਤਾਬਾ ਪੜੋ । ਪਿਆਰ ਨਾਲ ਰਹੋ । ਜਿੰਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ । ਬੇਨਤੀ ਸਾਰਿਆਂ ਨੂੰ 🙏🏻ਪੰਜਾਬ ਪੰਜਾਬੀ ਜਿੰਦਾਬਾਦ”ਉਸਤੋਂ ਬਾਅਦ 29 ਅਗਸਤ ਨੂੰ ਉਸਨੇ ਫਿਰ ਇੱਕ ਫੋਟੋ ਸਾਂਝੀ ਕੀਤੀ ਜਿਸਤੇ ਲਿਖਿਆ ਸੀ ਕਿ ‘ਮਾਂ ਬੋਲੀ ਨੂੰ ਮਾਵਾਂ ਹੀ ਬਚਾ ਸਕਦੀਆਂ ਨੇ,ਸਰਕਾਰਾਂ ਨਹੀਂ ਕਿਉਂਕਿ ਮਾਂ ਦੀ ਬੋਲੀ ਇੱਕੋ ਹੀ ਹੁੰਦੀ ਹੈ,ਸਰਕਾਰਾਂ ਦੀ ਨਹੀਂ’।ਇਥੇ ਹੀ ਬੱਸ ਨਹੀਂ,ਬਾਵੇ ਨੇ 3 ਦਿਨ ਪਹਿਲਾਂ ਇੱਕ ਹੋਰ ਫੋਟੋ ਪੋਸਟ ਕੀਤੀ ਜੋ ਇੱਕ ਚੈਨਲ ਦੀ MERA KI KASOOR LYRICS - Ranjit Bawa | English Translation Addedਖਬਰ ਸੀ ਕਿ ‘ਜੰਮੂ ਕਸ਼ਮੀਰ ਦੇ ਅਧਿਕਾਰਿਤ ਭਾਸ਼ਾ ਬਿੱਲ ਚੋਂ ਪੰਜਾਬੀ ਹਟਾਈ’ ਜਿਸਦਾ ਕੈਪਸ਼ਨ ਰਣਜੀਤ ਬਾਵੇ ਨੇ ਵਿਅੰਗ ਰੂਪ ਵਿਚ ਲਿਖਿਆ ਸੀ ‘ਹਕੂਮਤ’।ਇਸਤੋਂ ਬਾਅਦ ਰਣਜੀਤ ਬਾਵਾ ਫਿਰ ਪੋਸਟ ਪਾਉਂਦਾ ਹੈ ਕਿ ‘ਮਰ ਰਹੀ ਹੈ ਮੇਰੀ ਭਾਸ਼ਾ ਹਿਲਾ ਪੰਜਾਬੀ ਭਾਸ਼ਾ ਨੂੰ ਆਪਣਾ ਹਿੱਸਾ ਆਪ ਬਣਾਈਏ ਫਿਰ ਕੋਈ ਸਰਕਾਰ ਹਿੱਸਾ ਬਣਾਏਗੀ। ਪੰਜਾਬ ਵਿੱਚ ਪੰਜਾਬੀ ਦਾ ਇੱਜਤ ਮਾਣ ਵਧਾਉਣਾ ਪੈਣਾ , ਨਹੀ ਆਉਣ ਵਾਲੇ ਸਮੇ ਇੱਥੇ ਵੀ ਅਜਿਹਾ ਕੁਝ ਹੀ ਹੋਣਾ । ਪੰਜਾਬੀ ਬੋਲਣ ਵਾਲਾ ਦਿਹਾਤੀ , ਅਨਪ੍ਹੜ ਜਾਂ ਗਵਾਰ ਨਹੀ ਹੁੰਦਾਂ ਸਗੋ ਵਫਾਦਾਰ ਹੁੰਦਾਂ ਹੈ । ਸਕੂਲ ,ਕਾਲਜ , ਯੂਨੀਵਰਸਿਟੀਆਂ ਦਾ ਪਹਿਲਾ ਫਰਜ ਹੈ ਬੱਚਿਆ ਨੂੰ ਬੋਲੀ ਨਾਲ ਜੋੜਨ ਦਾ , ਪੰਜਾਬ ਵਿੱਚ ਪੰਜਾਬੀ ਲਾਜਮੀ ਹੋਉਗੀ ਤਾਂ ਬੋਲੀ ਬਚਣੀ ਨਹੀ ਫਿਰ ਅਗਲੇ ਲੱਗੇ ਆ ਜੜ੍ਹੋ ਪੁੱਟਣ ।ਪੰਜਾਬ ਪੰਜਾਬੀ ਜਿੰਦਾਬਾਦ ❤️🙏🏻( ਬਹੁਤਾ ਨਾ ਬੋਲਿਆ ਕਰ ਕੁਝ ਨੀ ਪਤਾ ਜਹਾਨ ਦਾ ਜਿੰਦਾ ਟੁੱਟਾ ਵੇਖਿਆ ਮੈਂ ਜਿੰਦਿਆ ਵਾਲੀ ਦੁਕਾਨ ਦਾ।)ਤੇ ਇੱਕ ਦਿਨ ਪਹਿਲਾਂ ਫਿਰ ਰਣਜੀਤ ਬਾਵੇ ਨੇ ‘ਜੇ ਮਾਸੀ ਮਾਂ ਨੂੰ ਖਤਮ ਕਰਕੇ ਮਾਂ ਬਣਨਾ ਚਾਹੁੰਦੀ ਹੋਵੇ ਤੇ ਮਾਂ ਵਾਲਾ ਪਿਆਰ ਨਹੀ ਲੈ ਸਕਦੀ। ਮਾਂ ਤਾਂ ਮਾਂ ਈ ਹੁੰਦੀ 🙏🏻 ਪੰਜਾਬ ਪੰਜਾਬੀ ਜਿੰਦਾਬਾਦ 🙏🏻’ ਲਿਖਕੇ ਹਿੰਦੀ ਨੂੰ ਮਾਸੀ ਕਹਿਣ ਵਾਲੇ ਗੁਰਦਾਸ ਮਾਂ ਨੂੰ ਵੀ ਟਾਂਚ ਮਾਰੀ। ਤੇ ਅੱਜ ਰਣਜੀਤ ਬਾਵੇ ਨੇ ਆਪਣਾ ਫੇਸਬੁੱਕ ਪੇਜ ਦਾ ਨਾਮ ਪੰਜਾਬੀ ਵਿਚ ਲਿਖਿਆ ਹੈ। ਬਾਵੇ ਦੇ ਇਹਨਾਂ ਚੁੱਕੇ ਕਦਮਾਂ ਨੂੰ ਸਲਾਮ ਹੈ ਤੇ ਉਮੀਦ ਹੈ ਕਿ ਹੋਰ ਗਾਇਕ ਕਲਾਕਾਰ ਵੀ ਜਰੂਰ ਪੰਜਾਬੀ ਬੋਲੀ ਨਾਲ ਹੁੰਦੇ ਧੱਕੇ ਖਿਲਾਫ ਆਵਾਜ਼ ਚੁੱਕਣਗੇ,ਕਿਉਂਕਿ ਅਗਲੇ ਆਪਦੇ ਮੂੰਹੋਂ ਕਹਿੰਦੇ ਹਨ ਕਿ ਉਹ ਪੰਜਾਬੀ ਬੋਲੀ ਦੇ ਪਹਿਰੇਦਾਰ ਹਨ। ਪਹਿਰੇਦਾਰਾਂ ਵਾਲਾ ਕੰਮ ਵੀ ਤਾਂ ਕਰਨਾ ਹੀ ਪੈਣਾ…ਕਿ ਨਹੀਂ ?

Related Articles

Back to top button