News

ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਪੰਜਾਬੀ ਬੋਲੀ ਦੇ ਠੇਠ ਸ਼ਬਦ-ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਜਰੂਰ ਦੇਖੋ

ਜਿਦਣ ਦਾ ਪੰਜਾਬੀ ਬੋਲੀ ਖਿਲਾਫ ਕੁਝ ਲੋਕਾਂ ਵਲੋਂ ਬਿਆਨ ਆਇਆ ਕਿ 2 ਸਾਲ ਠਹਿਰ ਜਾਓ,ਅਸੀਂ ਦਸਾਂਗੇ ਕਿ ਹਿੰਦੀ ਕੀ ਹੈ,ਉਸ ਦਿਨ ਤੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਵਲੋਂ ਪੰਜਾਬੀ ਬੋਲੀ ਦੇ ਹੱਕ ਵਿਚ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਹਨ। ਸਕੂਲਾਂ-ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਪੰਜਾਬੀ ਬੋਲੀ ਦੇ ਹੱਕ ਵਿਚ ਪ੍ਰੋਗਰਾਮ ਕਰ ਰਹੇ ਹਨ। ਲੇਖਕ ਪੰਜਾਬੀ ਕਵਿਤਾਵਾਂ ਤੇ ਲੇਖ ਰਹੇ ਹਨ। ਪੰਜਾਬੀ ਨੂੰ ਪਿਆਰ ਕਰਨ ਵਾਲਾ ਹਰ ਬਾਸ਼ਿੰਦਾ ਪੰਜਾਬੀ ਬੋਲੀ ਲਈ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ।ਹਿੰਦੀ ਦਿਵਸ ਮਨਾਉਂਦਿਆਂ ਜੋ ਪੰਜਾਬੀ ਖਿਲਾਫ ਨਫਰਤ ਘੋਲੀ ਗਈ ਉਸਦਾ ਸਿੱਟਾ ਇਹ ਨਿਕਲਿਆ ਕਿ ਹੁਣ ਲੋਕ ਪੰਜਾਬੀ ਬੋਲੀ ਦੇ ਹੱਕ ਵਿਚ ਨੰਗੇ ਧੜ ਆ ਗਏ ਹਨ। ਇਸ ਮੌਕੇ ਗਗਨ ਬਰਾੜ ਲੇਖਕ ਵਲੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਠੇਠ ਪੰਜਾਬੀ ਵਿਚ ਇੱਕ ਕਵਿਤਾ ਲਿਖੀ ਗਈ ਜਿਸਨੂੰ ਨਵਜੋਤ ਲੰਬੀ ਨੇ ਬੋਲਕੇ ਸੁਣਾਇਆ ਹੈ। ਮਾਂ ਬੋਲੀ ਦਾ ਸਬੰਧ ਮਾਂ ਦੀ ਬੋਲੀ ਨਾਲ ਜੋੜਿਆ ਜਾਂਦਾ ਹੈ। ਇਸ ਦੇ ਪਿਛੇ ਇਕ ਤਰਕ ਇਹ ਵੀ ਹੈ ਕਿ ਬੱਚਾ ਆਪਣੇ ਅਰੰਭਲੇ ਸਾਲਾਂ ਵਿੱਚ ਜਿਸ ਚੁਗਿਰਦੇ ਨਾਲ ਜੁੜਦਾ ਹੈ ਉਹ ਉਸ ਦੀ ਮਾਂ ਹੀ ਹੁੰਦੀ ਹੈ। ਮਾਂ ਹੀ ਉਸ ਦੇ ਚਾਰੇ ਪਾਸੇ ਦਿਖਾਈ ਦਿੰਦੀ ਹੈ। ਉਸ ਨੂੰ ਹਰ ਖ਼ਤਰੇ ਤੋਂ ਬਚਾਉਂਦੀ ਹੈ ਤੇ ਉਸ ਨੂੰ ਹਰ ਖ਼ਤਰੇ ਬਾਰੇ ਦੱਸਦੀ ਹੈ, ਸਮਝਾਉਂਦੀ ਹੈ। ਇਸ ਲਈ ਬੱਚਾ ਆਪਣੀ ਸੁਰਖਿਅਤਾ ਲਈ ਮਾਂ ਦਾ ਆਸਰਾ ਲੈਂਦਾ ਹੈ ਤੇ ਮਾਂ ਨਾਲ ਭਾਵੁਕ ਸਾਂਝ ਪਾਉਂਦੀ ਹੈ।Image result for punjabi language
ਹੋਸ਼ ਸੰਭਾਲਣ ਤੋਂ ਬਾਅਦ ਬੱਚੇ ਦੇ ਦੀ ਹਰ ਕੁਦਰਤੀ ਪ੍ਰਕ੍ਰਿਆ ਨੂੰ ਮਾਂ ਹੀ ਪਰੀਭਾਸ਼ਤ ਕਰਦੀ ਹੈ। ਇਹ ਹੱਸਦਾ ਹੈ, ਰੋਂਦਾ ਹੈ, ਕਿਉਂ ਰੋਂਦਾ ਹੈ, ਇਸ ਨੂੰ ਭੁੱਖ ਲੱਗੀ ਹੈ, ਹੁਣ ਇਸ ਨੂੰ ਪਾਣੀ ਚਾਹੀਦਾ ਹੈ, ਇਹ ਸਭ ਕੁਝ ਦਾ ਫੈਸਲਾ ਮਾਂ ਹੀ ਕਰਦੀ ਹੈ। ਗੂੰਗੇ ਦੀ ਬੋਲੀ ਵਾਂਗ ਮਾਂ ਹੀ ਬੱਚੇ ਦੀ ਬੋਲੀ ਨੂੰ ਡੀ-ਕੋਡ ਕਰਦੀ ਹੈ ਤੇ ਉਸ ਨੂੰ ਅਨੁਕਰਨ ਵਾਸਤੇ ਸ਼ਬਦ ਦੱਸਦੀ ਹੈ। ਉਹ ਬੱਚੇ ਨੂੰ ਵਰਣਮਾਲਾ ਨਹੀਂ ਸਿਖਾਉਂਦੀ ਤੇ ਨਾ ਹੀ ਕੋਈ ਵਿਆਕਰਣ ਤੇ ਸ਼ਬਦ ਜੋੜ ਦੇ ਸਬਕ ਦਿੰਦੀ ਹੈ। ਪਰ ਇਹਨਾਂ ਸਭ ਤੋਂ ਬਿਨਾਂ ਉਹ ਬੱਚੇ ਨੂੰ ਇਕ ਪੂਰੀ ਬੋਲੀ ਸਿਖਾ ਦਿੰਦੀ ਹੈ ਜਿਸ ਦੀ ਵਰਤੋਂ ਵਾਹ ਲੱਗਦੀ ਬੱਚਾ ਸਾਰੀ ਉਮਰ ਕਰਦਾ ਹੈ। ਜਿਸ ਤਰੀਕੇ ਨਾਲ ਉਹ ਇਸ ਦੀ ਵਰਤੋਂ ਕਰਦਾ ਹੈ ਉਹ ਵੀ ਬੇਮਿਸਾਲ ਹੈ।

Related Articles

Back to top button