ਰੂਹ ਨੂੰ ਸਕੂਨ ਮਿਲੇਗਾ GuruRamdas Ji ਦੇ ਜੀਵਨ ਦੀ ਸਾਰੀ ਜਾਣਕਾਰੀ ਸੁਣ ਕੇ | Jaspreet Kaur | Surkhab TV

ਗੁਰੂ ਰਾਮ ਦਾਸ ਸਿਖਾਂ ਦੇ ਚੋਥੇ ਗੁਰੂ ਸਹਿਬਾਨ ਜਿਨਾ ਨੇ ਸਿਖਾਂ ਨੂੰ ਅਮ੍ਰਿਤਸਰ ਵਰਗੀ ਪਵਿਤਰ ਧਰਤੀ ਤੇ ਰਾਮਦਾਸ ਸਰੋਵਰ ਬਖਸ਼ਿਆ ਜਿਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਆਦੀਆਂ , ਦਰਸ਼ਨ ਕਰਕੇ ਆਪਣੇ ਤੰਨ ਮਨ ਦੀ ਠੰਡਕ ਤੇ ਸ਼ਾਂਤੀ ਲੇੈ ਕੇ ਪਰਤਦੀਆਂ ਹਨ.. ਇਸ ਵਿਚ ਹੀ ਪਾਵਨ ਹਰਮੰਦਿਰ ਸਾਹਿਬ ਦੀ ਸਾਜਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਕੇ ਇਸ ਧਰਤੀ ਨੂੰ ਸ੍ਵਰਗ ਬਣਾ ਦਿਤਾ ਤੇ ਅਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ …ਅੱਜ ਰਾਮ ਦਾਸ ਜੀ ਦਾ ਜੋਤਿ ਜੋਤ ਦਿਵਸ ਹੈ ਤੇ ਤਹਾਨੂੰ ਅੱਜ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਕੁੱਝ ਖਾਸ ਖਾਸ ਗੱਲਾਂ ਦੱਸਣ ਦਾ ਯਤਨ ਕਰਾਂਗੇ ..ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 11 ਭਟਾਂ ਵਿਚੋ 7 ਭਟਾਂ , 121 ਵਿਚੋਂ 60 ਸਵਈਏ ਲਿਖ ਕੇ ਆਪਜੀ ਦੀ ਮਹਾਨ ਅਧਿਆਤਮਿਕ ਪਹੁੰਚ ਨੂੰ ਸਤਕਾਰਿਆ ਤੇ ਸਨਮਾਨਿਆ ਤੇ ਬਿਨਤੀ ਕੀਤੀ ਹੈ ਕੀ ਸਾਨੂੰ ਆਪਣੀ ਸ਼ਰਨ ਵਿਚ ਰਖੋ ਜਿਸਦੀ ਸਾਨੂੰ ਬੜੀ ਲੋੜ ਹੈ ….ਇਕ ਅਰਦਾਸਿ ਭਾਟ ਕੀਰਤਿ ਕੀਗੁਰੂ ਰਾਮ ਦਾਸ ਰਾਖਹੁ ਸਰਣਾਈਗੁਰੂ ਰਾਮ ਦਾਸ ਜੀ ਜਿਨਾ ਨੂੰ ਜਨਮ ਤੋ ਜੇਠਾ ਕਿਹਾ ਜਾਂਦਾ ਸੀ ..ਗੁਰੂ ਰਾਮਦਾਸ ਅਜੇ ਮਸਾਂ ਸਤ ਕੁ ਸਾਲ ਦੇ ਹੋਏ ਸਨ ਕੀ ਪਹਿਲਾਂ ਮਾਤਾ ਦੇ ਫਿਰ ਪਿਤਾ ਦੋਨੋ ਹੀ ਚਲਾਣਾ ਕਰ ਗਏ , ਦਾਦਕੇ ਪਰਿਵਾਰ ਵਿਚੋਂ ਕਿਸੇ ਨੇ ਇਨ੍ਹਾ ਦੀ ਜਿਮੇਵਾਰੀ ਨਹੀ ਲਈ , ਆਂਢ ਗੁਆਂਢ ਇਨ੍ਹਾ ਨੂੰ ਨਹਿਸ਼ ਤੇ ਯਤੀਮ ਸਮਝਕੇ ਆਪਣੇ ਬਚਿਆਂ ਤੇ ਇਨਾਂ ਦਾ ਸਾਇਆ ਵੀ ਨਾਂ ਪੈਣ ਦਿੰਦੇ , ਆਪ ਜੀ ਦੀ ਨਾਨੀ ਜਦ ਲਾਹੋਰ ਆਈ ,ਤਾਂ ਰਿਸ਼ਤੇਦਾਰਾਂ ਦੀ ਸਲਾਹ ਮੰਨ ਕੇ ਆਪ ਜੀ ਨੂੰ ਬਸਾਰਕੇ ਆਪਣੇ ਨਾਲ ਲੈ ਗਈ ..ਰੋਜ਼ੀ ਰੋਟੀ ਦਾ ਸਾਧਨ ਨਾਨੀ ਕੋਲ ਵੀ ਨਹੀ ਸੀ , ਸੋ ਘੁਂਘਣਿਆਂ ਵੇਚਣ ਦੀ ਕਿਰਤ ਕਰਨੀ ਆਰੰਭ ਕਰ ਦਿਤੀ, ਰੋਜ਼ ਥਕੇ ਟੁਟੇ ਰਾਹੀਆਂ ਨੂੰ ਘੁਂਘਣਿਆਂ ਵੇਚਦੇ ਤੇ ਲੋੜਵੰਦਾ ਨੂੰ ਬਿਨਾ ਪੈਸਿਆ ਤੋ ਹੀ ਛਕਾ ਦਿੰਦੇ, ਇਕ ਦਿਨ ਇਕ ਸਾਧੂ ਦੀ ਟੋਲੀ ,ਜੋ ਕਈ ਦਿਨ ਦੇ ਭੁਖੇ ਸਨ , ਸਾਰੀਆਂ ਘੁਘਣਿਆਂ ਖੁਆ ਦਿਤੀਆਂ, ਨਾਨੀ ਇਨਾ ਦੀ ਭਾਵਨਾ ਨੂੰ ਸਮਝਦੀ ਸੀ ਕੁਝ ਕਹਿੰਦੀ ਨਹੀ ਸੀ ਤੇ ਦਿਲੋ-ਦਿਲ ਖੁਸ਼ ਵੀ ਹੁੰਦੀ, ਉਹ ਪੰਜ ਸਾਲ ਨਾਨੀ ਕੋਲ ਰਹੇ, ਫਿਰ ਭਾਈ ਜੇਠਾ ਜੀ ਨੂੰ ਗੋਇੰਦਵਾਲ ਸਾਹਿਬ ਆਣ ਦਾ ਮੋਕਾ ਮਿਲਿਆ..ਗੋਇੰਦਵਾਲ ਨਗਰ ਵਸਾਉਣ ਵੇਲੇ ਇੱਕ ਵਾਰ ਗੁਰੂ ਅਮਰ ਦਾਸ ਜੀ ਭਾਈ ਜੇਠੇ ਦੀ ਨਾਨੀ ਦੇ ਘਰ ਗਏ ਤਾਂ ਘਰ ਦੇ ਹਲਾਤ ਦੇਖ ਕੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੋਇੰਦਵਾਲ ਵਸਣ ਦੀ ਸਲਾਹ ਦਿੱਤੀ , ਕੀ ਇਥੇ, ਕਾਫੀ ਲੋਕ ਕੰਮ ਕਰ ਰਹੇ ਹਨ, ਕਾਫੀ ਰੋਣਕਾਂ ਹਨ ਤੁਹਾਡਾ ਘੁਗਣੀਆਂ ਦਾ ਕੰਮ ਵੀ ਚੰਗਾ ਚਲ ਪਾਏਗਾ ਤੇ ਬੱਚੇ ਦੀ ਪਾਲਣਾ ਵੀ ਹੋ ਜਾਏਗੀ… ਸੋ ਜੇਠਾ ਜੀ ਤੇ ਨਾਨੀ ਬ੍ਸਾਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ … ਇਹ ਪਤਾ ਨਹੀ ਕਿਹੜੀ ਅਗੰਮੀ ਖਿੱਚ ਸੀ ਜਿਸਨੇ ਗੁਰੂ ਅਮਰ ਦਾਸ ਜੀ ਦੇ ਮੁਖ ਤੋਂ ਇਹ ਬਚਨ ਨਿਕਲਵਾਏ, ਸ਼ਾਇਦ ਗੁਰੂ ਸਾਹਿਬ ਨੇ ਆਪਣੇ ਵਾਰਸ ਨੂੰ ਪਹਿਚਾਣ ਲਿਆ ਸੀ ..ਬਿਰਧ ਨਾਨੀ ਰਾਤ ਨੂੰ ਹੀ ਕਣਕ ਭਿਉਂ ਰਖਦੀ.. ਸਵੇਰੇ ਹੀ ਜੇਠਾ ਜੀ ਗੁਰੂ ਦਰਬਾਰ ਵਿਚ ਜਿਥੇ ਕਾਰ -ਸੇਵਾ ਹੁੰਦੀ ਮਿਠੀ ਤੇ ਸੁਰੀਲੀ ਅਵਾਜ਼ ਵਿਚ ਸੋਦਾ ਵੇਚਦੇ ,ਸੰਗਤਾਂ ਨੂੰ ਠੰਡਾ ਜਲ ਛਕਾਂਦੇ ਤੇ ਨਾਲ ਨਾਲ ਤਂਤੀ ਵਜਾ ਕੇ ਗੁਰਬਾਣੀ ਵੀ ਸੁਣਾਉਂਦੇ ਰਹਿੰਦੇ .. ਸੰਗਤਾਂ ਉਨ੍ਹਾ ਦੀ ਸੋਹਣੀ ਸੂਰਤ , ਮਿਠੀ ਅਵਾਜ਼ ਤੇ ਗੁਣੀ ਸੁਭਾਵ ਕਰਕੇ ਬਦੇ -ਬਦੀ ਖਿਚੀਆਂ ਆਉਦੀਆਂ … ਘੁਂਘਨੀਆਂ ਵੇਚਣ ਤੋ ਬਾਦ ਜੇਠਾ ਜੀ ਗੁਰੂ ਦਰਬਾਰ ਵਿਚ ਹਾਜਰੀ ਭਰਦੇ , ਬੜੇ ਪਿਆਰ ਨਾਲ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ ਤੇ ਕਦੀ ਕਦੀ ਤੰਤੀ ਵਜਾਕੇ ਕੀਰਤਨ ਵੀ ਕਰਦੇ … ਇਸ ਬੱਚੇ ਦੀ ਇਸ ਛੋਟੀ ਜਹੀ ਉਮਰ ਵਿਚ ਇਤਨੀ ਲਗਨ , ਪ੍ਰੇਮ ਸਾਦਗੀ ,ਤੇ ਨਿਮਰਤਾ ਦੇਖ ਕੇ ਗੁਰੂ ਸਹਿਬ ਮਨ ਹੀ ਮਨ ਵਿਚ ਬਹੁਤ ਖੁਸ਼ ਹੁੰਦੇ ਤੇ ਉਸਨੂੰ ਆਸ਼ੀਰਵਾਦ ਦਿੰਦੇ…ਗੁਰੂ ਅਮਰ ਦਾਸ ਜੀ ਭਾਈ ਜੇਠਾ ਦੀ ਸਾਦਗੀ ਸੇਵਾ ਤੋਂ ਬਹੁਤ ਪ੍ਰਸੰਨ ਸਨ,ਗੁਰੂ ਅਮਰ ਦਾਸ ਦੀਆ ਦੋ ਸ੍ਪੁਤਰੀਆਂ ਸਨ ਵਡੀ ਪੁਤਰੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਗਿਆ, ਛੋਟੀ ਪੁਤਰੀ ਭਾਨੀ ਦੇ ਵਿਆਹ ਦਾ ਜਿਕਰ ਆਪਣੀ ਪਤਨੀ ਮਨਸਾ ਦੇਵੀ ਨਾਲ ਕਰਦਿਆਂ ਕਰਦਿਆਂ ਇਕ ਦਿਨ ਅਚਾਨਕ ਪੁਛ ਲਿਆ ਕਿ ਬੀਬੀ ਭਾਨੀ ਲਈ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਹੈ ? ਸਾਮਣੇ ਬੈਠੇ ਭਾਈ ਜੇਠਾ ਜੀ ਘੁਘਣਿਆਂ ਵੇਚ ਰਹੇ ਸਨ , ਕਹਿਣ ਲਗੇ ਇਹੋ ਜਿਹਾ , ਤਾਂ ਗੁਰੂ ਸਾਹਿਬ ਨੇ ਕਿਹਾ ਕੀ ਇਹੋ ਜਿਹਾ ਤਾ ਸਿਰਫ ਇਹੀ ਹੋ ਸਕਦਾ ਹੈ ? ਬਸ ਫੈਸਲਾ ਕਰ ਲਿਆ , ਨਾਨੀ ਨੂੰ ਬੁਲਾ ਕੇ ਬੀਬੀ ਭਾਨੀ ਦਾ ਰਿਸ਼ਤਾ ਪੱਕਾ ਕਰ ਦਿਤਾ .. ਅਗਲੇ ਸਾਲ ਜੇਠਾ ਜੀ ਨੂੰ ਸਭ ਗੁਣ ਸੰਪੂਰਨ ਦੇਖਕੇ, ਬੀਬੀ ਭਾਨੀ ਦਾ ਵਿਆਹ ਜੇਠਾ ਜੀ ਨਾਲ ਕਰਵਾ ਦਿਤਾ ..ਵਿਆਹ ਤੋ ਬਾਅਦ ਵੀ ਓਹ ਗੁਰੂ ਅਮਰਦਾਸ ਦੀ ਤਨ-ਮਨ ਨਾਲ ਸੇਵਾ ਕਰਦੇ.. ਗੋਇੰਦਵਾਲ ਦੀ ਬਾਓਲੀ ਸੇਵਾ ਦੀ ਤਿਆਰੀ ਕੀਤੀ, ਜਿਸਦਾ ਸਾਰਾ ਕਾਰਜ ਰਾਮਦਾਸ ਜੀ ਨੇ ਸਂਭਾਲ ਲਿਆ.. ਸੇਵਾ ਕਰਦੇ ਕਰਦੇ ਓਹ ਖੁਦ ਵੀ ਟੋਕਰੀਆਂ ਢੋਂਦੇ … ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ, ਕਾਰ ਸੇਵਾ ਤੇ ਲੰਗਰ ਦੀ ਸੇਵਾ ਵਿਚ ਲਗੇ ਰਹਿੰਦੇਇਕ ਦਿਨ ਰਾਮ ਦਾਸ ਜੀ ਨੇ ਬਾਓਲੀ ਦੀ ਸੇਵਾ ,ਕਰਦੇ ਸਿਰ ਤੇ ਤਸਲਾ ਚੁਕਿਆ ਹੋਇਆ ਸੀ … ਕਪੜੇ ਸਾਰੇ ਮਿਟੀ ਤੇ ਗਾਰੇ ਨਾਲ ਲਿਬੜੇ ਹੋਏ ਸੀ1 ਓਨ੍ਹਾ ਦੇ ਰਿਸ਼ਤੇਦਾਰ ਤੇ ਗੁਆਂਢੀ ,ਜੋ ਲਾਹੋਰ ਦੀਆਂ ਸੰਗਤਾ ਨਾਲ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਈਆਂ ਹੋਈਆਂ ਸੀ ,ਜਦ ਜੇਠੇ ਜੀ ਨੂੰ ਦੇਖਿਆ ਤੇ ਬੁਰਾ ਭਲਾ ਕਿਹਾ ” ਤੂੰ ਪੇਟ ਦੀ ਖਾਤਿਰ ਸਹੁਰਿਆਂ ਦੀ ਟੋਕਰੀ ਢੋਂਦਾ ਹੈ , ਤੂੰ ਤਾਂ ਸਾਡੇ ਪਿੰਡ ਦਾ ਨਕ ਵਢਾ ਦਿਤਾ ਹੈ… ਗੁਰੂ ਸਾਹਿਬ ਨੂੰ ਵੀ ਓਲਾਹ੍ਣਾ ਦਿਤਾ ਕਿ ਤੁਸੀਂ ਜਵਾਈ ਕੋਲੋਂ ਮਜਦੂਰੀ ਕਰਾ ਰਹੇ ਹੋ ..
. ਜਦੋਂ ਭਾਈ ਜੇਠਾ ਜੀ ਨੂੰ ਪਤਾ ਲਗਾ ਤਾਂ ਬਹੁਤ ਦੁਖੀ ਹੋਏ … ਗੁਰੂ ਸਾਹਿਬ ਦੇ ਚਰਨਾ ਵਿਚ ਡਿਗ ਪਏ ਤੇ ਕਹਿਣ ਲਗੇ ਇਹ ਮੈਨੂੰ ਬਹੁਤ ਪਿਆਰ ਕਰਦੇ ਹਨ … ਇਨਾ ਤੋਂ ਭੁਲ ਹੋ ਗਈ ਹੈ ,ਮਾਫ਼ ਕਰ ਦਿਓ …ਮੈਨੂੰ ਸੇਵਾ ਵਿਚ ਕਿਤਨਾ ਅਨੰਦ ਤੇ ਸੁਖ ਮਿਲਦਾ ਹੈ ਓਹ ਇਹ ਨਹੀ ਜਾਣਦੇ ..ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ ਇਨਾ ਸਭ ਗੁਣਾ ਕਰਕੇ ਇਕ ਦਿਨ ਓਹ ਗਦੀ ਦੇ ਵਾਰਿਸ ਬਣ ਗਏ , ਗੁਰੂ ਅਮਰ ਦਾਸ ਨੇ ਆਪਣੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ ,ਭਾਈ ਜੇਠਾ ਜੀ ਨੂੰ ਗਦੀ ਦੇਕੇ ਗੁਰੂ ਰਾਮ ਦਾਸ ਬਣਾ ਦਿਤਾ ..ਜੋਤੀ ਜੋਤ ਸਮਾਣ ਤੋਂ 4 ਸਾਲ ਪਹਿਲਾਂ ਗੁਰੂ ਅਮਰ ਦਾਸ ਜੀ ਨੇ , ਜਿਥੇ ਅਜ ਅਮ੍ਰਿਤ੍ਸਰ ਹੈ , ਪੂਰਾ ਪੂਰਾ ਪਤਾ ਸਮਝਾ ਕੇ ਸਰੋਵਰ ਤੇ ਨਵਾਂ ਨਗਰ ਵਸਾਓਣ ਦਾ ਹੁਕਮ ਦਿਤਾ ਤੇ ਗੁਰੂ ਰਾਮ ਦਾਸ ਨੇ ਇਸੇ ਅਨੁਸਾਰ ਸੇਵਾ ਕਾਰਜ ਸੰਭਾਲਿਆ ਤੇ ਸ਼੍ਰੀ ਦਰਬਾਰ ਸਾਹਿਬ ਦੀ ਨਿਰਮਾਣ ਕਰਵਾਇਆ ਤੇ ਚਕ ਰਾਮਦਾਸ ਨਾਮੀ ਨਗਰ ਵਸਾਇਆ ਜੋ ਹੁਣ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈਗੁਰੂ ਸਾਹਿਬ ਨੇ ਪਹਿਲੇ ਗੁਰੂਆਂ ਦੇ ਸਿਧਾਂਤਾ ਨੂੰ ਸਿਖਾਂ ਵਿਚ ਦ੍ਰਿੜ ਕਰਵਾਏ , ਕਈ ਵੱਡੇ ਸਮਾਜਿਕ ਸੁਧਾਰ ਵੀ ਕੀਤੇ, ਇਸਤਰੀ ਤੇ ਪੁਰਖ ਨੂੰ ਬਰਾਬਰ ਦਰਜਾ ਦਿਤਾ ਦਾਜ ਪ੍ਰਥਾ ਅਤੇ ਸਤੀ ਪ੍ਰਥਾ ਰਸਮ ਦਾ ਖੰਡਣ ਕੀਤਾ,ਬੁਤਾਂ ਮੜੀਆਂ ਦੀ ਪੂਜਾ ਨੂੰ ਬੇਅਸਰ ਦਸਿਆ… ਦੇਵਤਿਆਂ ਨੂੰ ਵੀ ਹੰਕਾਰ ਵਿਚ ਫਸੇ ਰੋਗੀ ਮੰਨਿਆਬ੍ਰਹਮਾ ਬਿਸਨ ਮਹਾਦੇਵ ਤੇਰੇ ਗੁਣ ਵਿਚ ਹੋਮੈ ਕਰ ਕਮਾਈਗੁਰੁ ਰਾਮਦਾਸ ਸਾਹਿਬ ਦੇ ਜੀਵਨ ਨਾਲ ਸਬੰਧਿਤ ਹੋਰ ਬਹੁਤ ਰਚਨਾਵਾਂ ਹਨ ਜਿਹਨਾਂ ਤੋਂ ਸਾਨੂੰ ਸੇਧ ਲੇਣ ਦੀ ਲੋੜ ਹੈ ..ਗੁਰੂ ਰਾਮ ਦਾਸ ਜੀ ਦੀ ਬਾਣੀ ਅਗਿਆਨਤਾ ਦੇ ਹਨੇਰੇ ਵਿਚ ਪਈ ਮਨੁਖਤਾ ਲਈ ਚਾਨਣ ਮੁਨਾਰਾ ਹੈ, ਗੁਰੂ ਗਰੰਥ ਸਾਹਿਬ ਦੇ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਉਚਾਰੀ… ਜਿਸ ਵਿਚ ਬੜੀ ਵੇਦਨਾ, ਨਿਮਰਤਾ ਤੇ ਤੜਪ ਦੀ ਝਲਕ ਮਿਲਦੀ ਹੈ..ਗੁਰੂ ਸਾਹਿਬ ਅਨੁਸਰ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਗੁਰੂ ਨਾਨਕ ਦੇ ਅਸੂਲਾਂ ਦੇ ਨਾਲ ਨਾਲ ਆਪਣੇ ਪਰਿਵਾਰਕ ਜਿਮੇਦਾਰੀਆਂ ਲਈ ਤੇ ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਮੰਨਿਆ, ਜਿਸ ਲਈ ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗਣਾ ਬਹੁਤ ਜਰੂਰੀ ਹੈ, ਮਾਇਆ ਦਾ ਮਾਨ ਕੂੜਾ ਹੈ , ਮਾਇਆ ਪਰਛਾਵੈ ਦੀ ਨਿਆਈ ਹੈ .. ਜੋ ਕਦੇ ਚੜਦੇ ਤੇ ਕਦੀ ਲਹਿੰਦੇ ਪਾਸੇ ਹੋ ਜਾਂਦੀ ਹੈ…ਘੁਮਿਆਰ ਦੇ ਚਕਰ ਵਾਂਗ ਤੁਰਦੀ ਫਿਰਦੀ ਰਹਿੰਦੀ ਹੈ , ਗੁਰਮਤਿ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿਖ ਅਖਵਾਣ ਦਾ ਅਧਿਕਾਰੀ ਹੈ..