Sikh News
ਰੁਮਾਲ ਵੇਚਣ ਵਾਲਾ ਬਾਬਾ ਤੁਹਾਨੂੰ ਰਵਾ ਦੇਵੇਗਾ | Amritsar Heritage Street | Surkhab Tv

ਆਪਣੇ ਚੋਂ ਬਹੁਤ ਸਾਰੇ ਲੋਕ ਦਰਬਾਰ ਸਾਹਿਬ ਜਾਂਦੇ ਹਨ। ਜਦੋਂ ਹੇਰਿਟੇਜ ਗਲੀ ਵਿਚੋਂ ਲੰਘੋ ਤਾਂ ਬਹੁਤ ਸਾਰੇ ਲੋੜਵੰਦ ਗਰੀਬ ਲੋਕ ਮਿਲਦੇ ਹਨ ਜੋ ਚੀਜਾਂ ਵੇਚਕੇ ਗੁਜਾਰਾ ਕਰਦੇ ਹਨ। ਭਾਵੇਂ ਕਿ ਇਸਦਾ ਪ੍ਰਭਾਵ ਬਾਹਰੋਂ ਆਉਣ ਵਾਲੇ ਲੋਕਾਂ ਤੇ ਸਹੀ ਨਹੀਂ ਪੈਂਦਾ ਪਰ ਕਾਰਨ ਕੀ ਹੈ ਕਿ ਇਹ ਲੋਕ ਇਸ ਤਰਾਂ ਮੰਗ ਕੇ ਜਾਂ ਚੀਜਾਂ ਵੇਚਕੇ ਗੁਜਾਰਾ ਕਰਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਤੇ ਰੁਮਾਲ ਵੇਚਣ ਵਾਲੇ ਇੱਕ ਬਜ਼ੁਰਗ ਦੀ ਹੈ। ਇਹ ਬਜ਼ੁਰਗ ਹੈ ਜ਼ਿੰਦਾਦਿਲੀ ਦੀ ਮਿਸਾਲ, ਗੱਲਾਂ ਸੁਣ ਕੇ ਭਾਵੁਕ ਹੋ ਜਾਵੋਗੇ। ਵਾਇਰਲ ਹੋਈ ਇਸ ਵੀਡੀਓ ਬਾਰੇ ਬਹੁਤ ਸਾਰੇ ਲੋਕ ਆਖ ਰਹੇ ਕਿ ਇਹਨਾਂ ਲੋਕਾਂ ਨੂੰ SGPC ਵਲੋਂ ਰੁਜਗਾਰ ਦੇਣਾ ਚਾਹੀਦਾ ਹੈ।ਕੁਝ ਲੋਕ ਇਸਦੀ ਜਿੰਮੇਵਾਰੀ ਸਰਕਾਰ ਤੇ ਸੁੱਟ ਰਹੇ ਹਨ। ਜੋ ਵੀ ਹੋਵੇ,ਇਹਨਾਂ ਲੋਕਾਂ ਨੂੰ ਕੋਈ ਕੰਮ ਲਾਉਣਾ ਜਰੂਰੀ ਹੈ ਤੇ ਅਜਿਹੇ ਬਜ਼ੁਰਗਾਂ ਦੀ ਦੇਖਭਾਲ ਕਰਨੀ ਜਰੂਰੀ ਲੋੜ ਹੈ।