News

ਰਾਵਣ ਸੈਨਾ ਨਾਲ ਵਿਸ਼ੇਸ਼ ਗੱਲਬਾਤ, ਜੇ ਰਾਵਣ ਦੇ ਪੁਤਲੇ ਸਾੜੇ ਤਾਂ ਅਸੀਂ ਰਾਮ ਦੇ ਪੁਤਲੇ ਸਾੜਾਂਗੇ

ਦੁਸਹਿਰੇ ਉੱਪਰ ਲੰਕਾਪਤੀ ਰਾਵਣ ਦਾ ਬੁੱਤ ਸਾੜਣ ਦੀ ਕਾਰਵਾਈ ਦਾ ਰਾਵਣ ਸੈਨਾ ਪੰਜਾਬ, ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਚਲੀ ਆ ਰਹੀ ਰੀਤ ਬੰਦ ਕੀਤੀ ਜਾਵੇ। ਇਸ ਸਬੰਧੀ ਸੰਸਥਾਵਾਂ ‘ਤੇ ਅਧਾਰਿਤ ਵਫਦ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ।ਇਸ ਸਬੰਧੀ ਰਾਵਣ ਸੈਨਾ ਦੇ ਮੁਖੀ ਨਾਲ ਵਿਸ਼ੇਸ਼ ਗੱਲਬਾਤ ਵੀ ਕਿਤੀ ਗਈ..ਅੱਜ ਭਾਵੇਂ ਕਿ ਰਾਵਣ ਦੇ ਸਾੜਨ ਦੀ ਪਾਬੰਦੀ ਬਾਰੇ ਜਨ ਮਾਨਸਿਕਤਾ ਵਿੱਚ ਵੱਖ ਵੱਖ ਤਰਾਂ ਦੀਆਂ ਵਿਚਾਰਧਾਰਾਵਾਂ ਜਨਮ ਲੈ ਰਹੀਆਂ ਹਨ,ਕਿਸੇ ਦਾ ਮਰਕਜ਼ ਵਾਤਾਵਰਣ ਹੈ, ਕਿਸੇ ਦਾ ਆਰੀਅਨ ਦ੍ਰਾਵਿੜ ਯੁੱਧ ਅਤੇ ਕਿਸੇ ਦਾ ਸਮਾਜਿਕ (ਭੈਣ ਭਰਾ ਰਿਸ਼ਤਾ) ਨਜ਼ਰੀਆ ਹੈ। ਕੇਵਲ ਰਾਵਣ ਦਹਨ ਦਾ ਵਿਰੋਧ ਹੀ ਕਰਨਾ ਹੋਵੇ ਤਾਂ ਤਾਂ ਸਾਰੇ ਨਜ਼ਰੀਏ ਸੰਤੁਸ਼ਟੀਜਨਕ ਹਨ ਪਰ ਸਾਡਾ ਮਾਨਸਿਕ ਮਰਕਜ਼ ਏਥੋਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਤਾਂ ਰਾਵਣ ਦਹਨ ਉਪਰ ਤਾਂ ਸ਼ਾਇਦ ਪਾਬੰਦੀ ਲੱਗ ਜਾਵੇ, ਪਰੰਤੂ ਬਿਪਰਵਾਦੀ ਰਾਸ਼ਟਰਵਾਦ ਨੂੰ ਸਮਝਣ ਵਿੱਚ ਨਾਕਾਮ ਰਹਾਂਗੇ, ਸ਼ਾਇਦ ਇਹੀ ਗਲਤੀ ਹੀ ਰਾਵਣ ਨੇ ਕੀਤੀ ਸੀ ਕਿ ਗੁਰਬਾਣੀ ਨੇ ਉਸ ਦਾ ਨਿਰਣਾ ਮੂਰਖ ਰਾਵਣ ਦੇ ਰੂਪ ਵਿੱਚ ਕੀਤਾ।ਹੈ ਤਾਂ ਗੁੰਝਲਦਾਰ ਬੁਝਾਰਤ ਪਰ ਸਮਝਣੀ ਬਹੁਤ ਜ਼ਰੂਰੀ ਹੈ।Image result for ravanਪਹਿਲੀ ਗੱਲ ਸਮਝਣੀ ਤਾਂ ਇਹ ਜ਼ਰੂਰੀ ਹੈ ਕਿ ਬਿਪਰਵਾਦ ਹਮੇਸ਼ਾਂ ਆਪਣੇ ਅਣ ਪ੍ਰਭਾਸ਼ਿਤ ਧਰਮ ਦੇ ਦੁਸ਼ਮਣਾ ਦਾ ਸੂਚੀਕਰਨ ਕਰਦਾ ਹੈ ਅਤੇ ਉਹਨਾਂ ਦੀ ਸ਼ਕਤੀ ਅਤੇ ਕਮਜ਼ੋਰੀ ਦਾ ਅਧਿਐਨ ਬਾਰੀਕੀ ਨਾਲ ਕਰਦਾ ਹੋਇਆ ਅਤੇ ਵਰਗੀ ਕ੍ਰਿਤ ਕਰ ਪ੍ਰਭਾਸ਼ਿਤ ਕਰਦਾ ਹੈ।ਉਸ ਦਾ ਨਿਸ਼ਾਨਾ ਦੁਸ਼ਮਣ ਦੇ ਸਾਹਿਤ ਅਤੇ ਸਰੂਪ ਉਪਰ ਵੱਖ ਵੱਖ ਤਰ੍ਹਾਂ ਨਾਲ ਕੇਂਦਰਿਤ ਹੁੰਦਾ ਹੈ।ਉਸ ਦੇ ਸਾਹਿਤ ਅੰਦਰ ਰਾਵਣ ਦਾ ਪ੍ਰਭਾਸ਼ਿਤ ਸਰੂਪ ਬ੍ਰਾਹਮਣ ਹੈ ਜੋ ਕਿ ਚਾਰ ਵੇਦਾਂ ਅਤੇ ਛੇ ਸ਼ਾਸਤਰਾਂ ਦਾ ਗਿਆਤਾ ਹੈ ਜਿਸ ਦੇ ਪ੍ਰਤੀਕ ਉਸ ਦੇ ਦਸ ਸਿਰ ਹਨ। ਇਸ ਸਾਹਿਤ ਵਿੱਚ ਉਹ ਆਪਣੇ ਦੁਸ਼ਮਣ ਦੀ ਤਾਕਤ ਦੇ ਸਰੋਤਾਂ ਦਾ ਅਧਿਐਨ ਕਰਦਾ ਹੈ, ਜਿਸ ਅਨੁਸਾਰ ਉਹ ਸਿਖਿਅਕ,ਧਰਮੀ,ਇਖ਼ਲਾਕੀ,ਬਹਾਦਰ, ਦ੍ਰਿੜ,ਸੰਗੀਤ ਪ੍ਰੇਮੀ,ਬਚਨ ਦਾ ਬਲੀ,ਆਰਥਿਕ ਤੌਰ ਉਪਰ ਆਤਮਨਿਰਭਰ,ਰਾਜਸੀ ਸੂਝ ਦਾ ਮਾਲਕ ਅਤੇ ਏਕਾਕੇਂਦਰਿਕ ਰਾਜ ਦਾ ਮਾਲਕ ਹੈ।ਉਸ ਦੇ ਰਾਜ ਦੀ ਸਥਾਪਤੀ ਬਿਪਰਵਾਦੀ ਵਿਚਾਰਧਾਰਾ ਅਧੀਨ ਚਲਦੇ ਰਾਮਰਾਜ ਲਈ ਵੰਗਾਰ ਹੈ,ਸੋ ਬਿਪਰਵਾਦ ਉਸ ਦੇ ਸਰਬ ਗੁਣਾਂ ਦਾ ਅਧਿਐਨ ਕਰ ਉਪਰੰਤ ਉਸ ਦੀ ਕਮਜ਼ੋਰੀ ਉਪਰ ਧਿਆਨ ਕੇਂਦਰਿਤ ਕਰਦਾ ਹੈ ਜੋ ਕਿ ਉਸ ਦਾ ਆਰਥਿਕ ਆਧਾਰ ਹੈ ਜਿਸ ਉਪਰ ਉਸਦਾ ਕਬਜ਼ਾ ਏਕਾਕੇਂਦਰਿਤ ਹੈ।ਕਮਜ਼ੋਰੀ ਉਸ ਦੇ ਖਾਤਮੇ ਦਾ ਕਾਰਨ ਬਣ ਸਕਦੀ ਹੈ ਪਰ ਉਸ ਦੇ ਗੁਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਸ ਆਪਣੇ ਸਾਹਿਤ ਅੰਦਰ ਰਾਵਣ ਨੂੰ ਉਚ ਦਰਜ਼ੇ ਦੇ ਗਿਆਨਵਾਨ ਬ੍ਰਾਹਮਣ ਦੇ ਰੂਪ ਵਿੱਚ ਸਿਰਜਦਾ ਹੈ।ਸੋ ਹੁਣ ਜਦੋਂ ਸਾਡਾ ਤਾਣ ਉਸ ਰਾਵਣ ਨੂੰ ਮਹਾਤਮਾ ਰਾਵਣ ਸਾਬਤ ਕਰਨ ਲਈ ਲੱਗਾ ਹੋਇਆ ਹੈ ਤਾਂ ਪਹਿਲਾ ਫਰਜ਼ ਬਣਦਾ ਹੈ ਰਾਵਣ ਸਹਿੰਤਾ ਤੋਂ ਲੈ ਕੇ ਸਾਮ ਵੇਦ ਤੱਕ ਸਾਰੇ ਸਰੋਤਾਂ ਦਾ ਅਧਿਐਨ ਜੋ ਕਿ ਉਸ ਨੂੰ ਉਚ ਕੋਟੀ ਦੇ ਬ੍ਰਾਹਮਣ ਦੇ ਰੂਪ ਵਿੱਚ ਸਿਰਜਦੇ ਹਨ।ਕਿਉਂ ਕਿ ਬ੍ਰਾਹਮਣ ਇਹ ਕਦੀਂ ਵੀ ਪ੍ਰਵਾਨ ਕਰ ਸਕਦਾ ਕਿ ਉਸ ਦਾ ਦੁਸ਼ਮਣ ਜੋ ਉਸ ਦੇ ਨਾਇਕ ਰਾਮ ਦੇ ਸਾਹਮਣੇ ਉਚ ਕੋਟੀ ਦੇ ਗੁਣਾਂ ਦਾ ਮਾਲਕ ਹੋਵੇ ਉਹ ਗ਼ੈਰ ਬ੍ਰਾਹਮਣ ਜਾਂ ਦ੍ਰਾਵਿੜ ਹੋਵੇ।ਇਸੇ ਹੀ ਕੜੀ ਦਾ ਹਿੱਸਾ ਹੈ ਕਿ ਰਾਵਣ ਨੂੰ ਸ਼ਿਵ ਦਾ ਉਪਾਸ਼ਕ ਸਿੱਧ ਕੀਤਾ ਜਾਂਦਾ ਹੈ, ਜਿਸ ਬਾਰੇ ਕੁਝ ਸਰੋਤ ਸਿੱਧ ਕਰਦੇ ਹਨ ਕਿ ਉਹ ਵੀ ਦ੍ਰਾਵਿੜ ਸੀ ਸੋ ਹੁਣ ਇਸ ਕੜੀ ਉੁਪਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਬਿਪਰਵਾਦੀ ਧਰਮ ਬੇਸ਼ਕ ਗ਼ੈਰ ਪ੍ਰਭਾਸ਼ਿਤ ਹੈ ਪਰੰਤੂ ਸੰਕੀਰਨ ਨਹੀਂ ਹੈ ਉਸ ਵਿੱਚ ਲਚਕਤਾ ਏਨੀ ਹੈ ਕਿ ਆਪਣੇ ਦੁਸ਼ਮਣ ਨੂੰ ਹੜੱਪਣ ਵਾਸਤੇ ਜਿੰਨਾਂ ਮੂੰਹ ਖੋਹਲਣਾ ਚਾਹੇ ਖੋਹਲ ਸਕਦਾ ਹੈ।
ਰਾਮ ਦਾ ਦੁਸ਼ਮਣ ਰਾਵਣ ਦ੍ਰਾਵਿੜ ਹੋਣ ਦੇ ਬਾਵਜ਼ੂਦ ਉਸ ਨੂੰ ਬ੍ਰਾਹਮਣ ਦੇ ਤੌਰ ਉਪਰ ਪ੍ਰਵਾਨ ਹੈ ਅਤੇ ਸ਼ਿਵ ਦ੍ਰਵਿੜ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਦੇਵ ਰੂਪ ਵਿੱਚ ਸਵੀਕਾਰ ਹੈ ਕਿਉਂ ਕਿ ਦੋਵੇਂ ਹੀ ਬ੍ਰਾਹਮਣ ਹੱਥੋਂ ਵਰਤੇ ਜਾਂਦੇ ਹਨ।ਜਾਂ ਕਹਿ ਲਓ ਕਿ ਬ੍ਰਾਹਮਣ ਦੋਵਾਂ ਦੀ ਕਮਜ਼ੋਰੀ ਦਾ ਅਧਿਐਨ ਕਰ ਚੁੱਕਾ ਹੈ…ਭਾਵ ਇਖ਼ਲਾਕੀ ਹੋਣਾ ਵੀ ਅਤੇ ਇਖ਼ਲਾਕਹੀਣ ਹੋਣਾਂ ਵੀ।ਬਿਪਰਵਾਦ ਦੀ ਪਹਿਲੀ ਨੀਤੀ ਹੈ ਰਾਵਣ ਦੀ ਆਰਥਿਕ ਪ੍ਰਨਾਲੀ ਦੀ ਏਕਾਕੇਂਦਰਿਤ ਨੀਤੀ।ਗੁਰਬਾਣੀ ਦੀ ਹੇਠ ਲਿਖੀ ਪੰਕਤੀ ਇਸ ਘੁੰਡੀ ਨੂੰ ਖੋਹਲਦੀ ਹੈ, ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ ॥੩॥

Related Articles

Back to top button