News

ਰਾਧੇ ਮਾਂ ਵੀ ਹੋਈ R Nait ਦੇ ਗਾਣਿਆਂ ਦੀ ਫ਼ੈਨ, ਦੇਖੋ ਰਾਧੇ ਮਾਂ ਤੇ R Nait ਦੀ ਵਾਇਰਲ ਵੀਡੀਓ

ਸੋਸ਼ਲ ਮੀਡੀਆ ਤੇ ਪੰਜਾਬੀ ਕਲਾਕਾਰ ਹਰਨੀਤ ਦਾ ਇੱਕ ਗਾਣਾ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਸਟੇਜ ਸ਼ੋਅ ਕਰ ਰਹੇ ਹਨ। ਕਾਫੀ ਇਕੱਠ ਹੋਇਆ ਹੈ। ਇਸ ਸਮੇਂ ਸਟੇਜ ਤੇ ਰਾਧੇ ਮਾਂ ਵੀ ਹਾਜ਼ਰ ਹੈ। ਰਾਧੇ ਮਾਂ ਆਰ ਨੇਤ ਤੋਂ ਮਾਈਕ ਲੈ ਕੇ ਕਹਿੰਦੀ ਹੈ ਕਿ ਉਹ ਨੱਚਦੀ ਨਹੀਂ ਹੈ। ਸਗੋਂ ਪ੍ਰਭੂ ਦੇ ਪਿਆਰ ਵਿੱਚ ਝੂਮਦੀ ਹੈ। ਜਦੋਂ ਅਰਨੀਤ ਨੇ ਗਾਣਾ ਗਾਉਣਾ ਸ਼ੁਰੂ ਕੀਤਾ ਤਾਂ ਰਾਧੇ ਮਾਂ ਨੇ ਸਟੇਜ ਤੇ ਡਾਂਸ ਵੀ ਕੀਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਲਾਕਾਰਾਂ ਦੀ ਖੂਬ ਚਰਚਾ ਹੋ ਰਹੀ ਹੈ। ਕਦੇ ਸਿੱਧੂ ਮੂਸੇਵਾਲਾ ਦੀ ਚਰਚਾ ਹੁੰਦੀ ਹੈ ਅਤੇ ਕਦੇ ਗੁਰਦਾਸ ਮਾਨ ਦੀ ਚਰਚਾ ਹੋਣ ਲੱਗਦੀ ਹੈ।ਇਨ੍ਹਾਂ ਦੋਵੇਂ ਕਲਾਕਾਰਾਂ ਦੀ ਚਰਚਾ ਜ਼ੋਰਾਂ ਤੇ ਹੈ। ਹੁਣ ਤੀਸਰੇ ਕਲਾਕਾਰ ਆਰ ਨੇਤ ਵੀ ਇਸ ਵਿੱਚ ਕੁੱਦ ਗਏ ਹਨ। ਇਨ੍ਹਾਂ ਦਿਨਾਂ ਵਿੱਚ ਆਰ ਨੇਤ ਦਾ ਇੱਕ ਗਾਣਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਗਾਣਾ ਲੁਟੇਰਾ ਵੀ ਖੂ਼ਬ ਧਮਾਲਾਂ ਪਾ ਚੁੱਕਾ ਹੈ। ਇਸ ਗਾਣੇ ਨੂੰ 12 ਮਿਲੀਅਨ ਤੋਂ ਵੀ ਵੱਧ ਵਾਰੀ ਦੇਖਿਆ ਗਿਆ ਹੈ। ਇਸ ਗਾਣੇ ਵਿੱਚ ਉਨ੍ਹਾਂ ਨਾਲ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਵੀ ਹਨ। ਇਸ ਤੋਂ ਬਿਨਾਂ ਹੁਣੇ ਹੁਣੇ ਸਿੱਧੂ ਮੂਸੇਵਾਲਾ ਦੇ ਚੱਲ ਰਹੇ ਵਿਵਾਦ ਵਿੱਚ ਵੀ ਆਰ ਨੇਤ ਨੇ ਸਿੱਧੂ ਮੂਸੇਵਾਲਾ ਦੀ ਸਪੋਰਟ ਕੀਤੀ ਹੈ। ਆਰ ਨੇਤਾ ਦੇ ਇਸ ਵਾਇਰਲ ਹੋਏ ਗਾਣੇ ਦੀ ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਸਟੇਜ ਸ਼ੋਅ ਤੇ ਗਾਣੇ ਜਾ ਰਹੇ ਹਨ।ਜਿਸ ਵਿੱਚ ਰਾਧੇ ਮਾਂ ਵੀ ਸਟੇਜ ਤੇ ਹੈ। ਰਾਧੇ ਮਾਂ ਚੱਲ ਰਹੇ ਗਾਣੇ ਦੌਰਾਨ ਆਰ ਨੇਤ ਤੋਂ ਮਾਈਕ ਲੈ ਕੇ ਕਹਿੰਦੀ ਹੈ ਕਿ ਉਹ ਨੱਚਦੀ ਨਹੀਂ ਸਗੋ। ਪ੍ਰਭੂ ਪ੍ਰੇਮ ਵਿੱਚ ਝੂਮਦੀ ਹੈ ਇਸ ਤੋਂ ਬਾਅਦ ਉਹ ਨੱਚਣਾ ਸ਼ੁਰੂ ਕਰ ਦਿੰਦੀ ਹੈ। ਲੋਕਾਂ ਦੁਆਰਾ ਉਨ੍ਹਾਂ ਦੇ ਇਸ ਗਾਣੇ ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਆਰ ਨੇਤ ਦਾ ਇਹ ਗਾਣਾ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਤੁਸੀਂ ਇਸ ਵੀਡੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ। ਆਪਣੀ ਰਾਏ ਇਸ ਪੋਸਟ ਦੇ ਕੁਮੈਂਟ ਬਾਕਸ ਵਿੱਚ ਜ਼ਰੂਰ ਦਵੋ

Related Articles

Back to top button