Punjab

ਰਾਤ ਨੂੰ ਕੁੜੀ ਨੇ ਭੇਜੇ ਮੈਸਿਜ, ਅੱਧੀ ਰਾਤ ਨੂੰ ਹੀ ਪੂਰੇ ਪਰਿਵਾਰ ਨੂੰ ਪੈ ਗਈਆਂ ਭਾਜੜਾਂ

ਤਲਵੰਡੀ ਸਾਬੋ ਦੇ ਪਿੰਡ ਦੇਸੂ ਮਲਕਾਣਾ ਵਿਖੇ ਇੱਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਦਵਾਈ ਨਿਗਲ ਕੇ ਆਪਣੀ ਜਾਨ ਗੁਆ ਲਈ ਹੈ। ਉਸ ਦੀ ਡੇਢ ਸਾਲ ਦੀ ਬੱਚੀ ਵੀ ਹੈ। ਮ੍ਰਿਤਕਾ ਦਾ ਪਤੀ ਪਹਿਲਾਂ ਹੀ ਚਿੱਟੇ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿ੍ਤਕਾ ਦੇ ਭਰਾ ਜਗਦੀਪ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਇਕ ਦਿਨ ਪਹਿਲਾਂ ਹੀ ਉਸ ਨੂੰ ਮਿਲ ਕੇ ਆਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਤਕਰਾਰ ਚੱਲਦਾ ਰਹਿੰਦਾ ਸੀ। ਉਸਦੇ ਸਹੁਰੇ ਦਾਜ ਦੀ ਮੰਗ ਕਰਦੇ ਸਨ। ਉਹ ਅਮਲ ਦਾ ਧੰਦਾ ਕਰਦੇ ਹਨ। ਜਿਸ ਨੂੰ ਉਨ੍ਹਾਂ ਦੀ ਲੜਕੀ ਪਸੰਦ ਨਹੀਂ ਕਰਦੀ ਸੀ। ਉਹ ਆਪਣੀ ਭੈਣ ਨੂੰ ਸਮਝਾ ਕੇ ਆਏ ਸਨ। ਉਹ ਉਨ੍ਹਾਂ ਨਾਲ ਹੀ ਪੇਕੇ ਆਉਣ ਦੀ ਜਿੱਦ ਕਰਦੀ ਸੀ। ਰਾਤ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਨੇ ਸਪਰੇਅ ਵਾਲੀ ਦਵਾਈ ਪੀ ਲਈ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਨੇ ਵੀ ਨੋਟ ਲਿਖੇ ਜਾਨ ਗੁਆ ਲਈ ਸੀ। ਉਸ ਦਾ ਕਾਰਨ ਇਹ ਹੀ ਸੀ। ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਅਨੁਸਾਰ ਪਹਿਲਾਂ ਵੀ ਇਸ ਔਰਤ ਨੂੰ ਉਸ ਦੇ ਸਹੁਰੇ ਤੰਗ ਕਰਦੇ ਸਨ। ਇੱਕ ਵਾਰ ਉਸ ਦੇ ਸਹੁਰਿਆਂ ਨੇ ਉਸ ਦੇ ਪਿਤਾ ਨਾਲ ਵੀ ਮਾੜਾ ਵਿਹਾਰ ਕੀਤਾ। ਜਿਸ ਕਰਕੇ ਉਸ ਨੇ ਵੀ ਸਪਰੇਅ ਵਾਲੀ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ ਸੀ। ਉਸ ਤੋਂ ਬਾਅਦ ਕੁਝ ਸਮੇਂ ਲਈ ਸ਼ਾਂਤੀ ਹੋ ਗਈ। ਹੁਣ ਫੇਰ ਉਹ ਹੀ ਹਾਲ ਹੈ। ਮ੍ਰਿਤਕਾ ਦਾ ਸਹੁਰਾ ਪਰਿਵਾਰ ਅਮਲ ਵੇਚਣ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ। ਉਸ ਦਾ ਪਤੀ ਚਿੱਟੇ ਦੇ ਕੇਸ ਵਿੱਚ ਜੇਲ੍ਹ ਅੰਦਰ ਹੈ।ਉਹ ਦਾਜ ਦੀ ਮੰਗ ਕਰਦੇ ਸਨ ਤੰਗ ਕਰਨ ਵਾਲਿਆਂ ਵਿੱਚ ਸੱਸ ਸਹੁਰਾ ਦੋ ਨਨਾਣਾਂ ਅਤੇ ਇੱਕ ਚਾਚਾ ਸਹੁਰਾ ਸ਼ਾਮਲ ਹਨ। ਰਾਤ ਨੂੰ ਉਨ੍ਹਾਂ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਸਪਰੇਅ ਵਾਲੀ ਦਵਾਈ ਪੀ ਲਈ ਹੈ। ਜਦੋਂ ਸਵੇਰੇ ਕਾਲਿਆਂਵਾਲੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਉਸ ਨੂੰ ਹਾਰਟ ਅਟੈਕ ਹੋਇਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਥਾਣਾ ਅਧਿਕਾਰੀ ਦੇ ਦੱਸਣ ਅਨੁਸਾਰ ਮ੍ਰਿਤਕਾ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਉਸ ਦਾ ਤਿੰਨ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ ਹੈ। ਇਸ ਤੋਂ ਬਿਨਾਂ ਵਿਸਰਾ ਦੀ ਰਿਪੋਰਟ ਆਉਣੀ ਵੀ ਬਾਕੀ ਹੈ। ਪੁਲਿਸ ਨੇ ਪੰਜ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button