Sikh News

ਰਾਜ ‘ਰਾਜਪੂਤ’ ਦਾ ਤੇ ਸਿੱਕਾ ‘ਸਿੱਖ ਕੌਮ’ ਦਾ | Sikh History | Surkhab TV

ਸਿੱਖ ਕੌਮ ਬਾਰੇ ਇਹ ਮੰਨਿਆ ਜਾਂਦਾ ਕਿ ਇਸ ਕੌਮ ਨੇ ਇਤਿਹਾਸ ਸਿਰਜਿਆ ਤਾਂ ਜਰੂਰ ਪਰ ਉਸਨੂੰ ਸਾਂਭਿਆ ਨਹੀਂ। ਇਤਿਹਾਸ ਤੋਂ ਹੀ ਸੇਧ ਲੈ ਕੇ ਕੌਮਾਂ ਆਪਣਾ ਅਗਲਾ ਰਾਹ ਤੈ ਕਰਦੀਆਂ ਹਨ ਤੇ ਹੋਰ ਇਤਿਹਾਸ ਸਿਰਜਦੀਆਂ ਹਨ। ਅੱਜ ਅਸੀਂ ਸਿੱਖ ਇਤਿਹਾਸ ਦੇ ਉਸ ਪੰਨੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਸ਼ਾਇਦ 99% ਤੋਂ ਵੀ ਵੱਧ ਸਿੱਖਾਂ ਨੂੰ ਵੀ ਨਹੀਂ ਪਤਾ ਹੋਣਾ। 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਵਾਰੇ ਸਾਨੂੰ ਅਕਸਰ ਇਹ ਦੱਸਿਆ ਜਾਂਦਾ ਕਿ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ ਸੀ ਜਾਂ ਇਹ ਕਿਹਾ ਜਾਂਦਾ ਕਿ ਸਿੱਖਾਂ ਨੇ ਦਿੱਲੀ ਤੱਕ ਰਾਜ ਕੀਤਾ। ਇਹ ਅਖਾਣ ਸਿਰਜੇ ਗਏ ਕਿ ਸਿੱਖਾਂ ਲਈ ਦਿੱਲੀ ਮਾਰਨੀ ਤੇ ਬਿੱਲੀ ਮਾਰਨੀ ਇੱਕ ਬਰਾਬਰ ਹਨ। ਪਰ ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਸਿੱਖ ਰਾਜ ਦਾ ਇੱਕ ਹੋਰ ਮੀਲ ਪੱਥਰ ਲੱਭਿਆ ਹੈ। ਸਵਿਟਜ਼ਰਲੈਂਡ ਦੇ ਇਤਿਹਾਕਾਰ ਹੈਂਨਸ ਹੈਰਲੀ ਨੇ ਆਪਣੀ ਕਿਤਾਬ “The Coins of the Sikhs” ਵਿੱਚ ਸਿੱਖ ਰਾਜ ਦੌਰਾਨ ਜਾਰੀ ਕੀਤੇ ਨਾਨਕਸ਼ਾਹੀ ਸਿੱਕਿਆ ਵਾਰੇ ਅਹਿਮ ਜਾਣਕਾਰੀ ਦਿੱਤੀ। ਇੱਕ ਸਿੱਕੇ ਵਾਰੇ ਪੜ ਕੇ ਹੈਰਾਨਗੀ ਹੋਈ,ਜੋ ਸਿੱਕਾ ਕਿ ਸਿੱਖਾਂ ਨੇ ਰਾਜਪੂਤਾਂ ਦੇ ਦੇਸ਼ ‘ਰਾਜਪੂਤਆਨਾ’ ਦੀ ਰਾਜਧਾਨੀ ਜੈਪੁਰ ਯਾਨੀ ਅੱਜ ਦੇ ਰਾਜਸਥਾਨ ਤੋਂ ਜਾਰੀ ਕੀਤਾ। ਇਸ ਸਿੱਕੇ ਉੱਤੇ ਫਾਰਸੀ’ਚ ‘ਗੁਰੂ ਗੋਬਿੰਦ_ਸਿੰਘ’ ਅਤੇ ‘ਜੈਪੁਰ’ ਲਿਖਿਆ ਹੋਇਆ ਹੈ। ਯਾਨੀ ਸਿੱਖਾਂ ਨੇ ਰਾਜਪੂਤਾਂ ਦੇ ਰਾਜ ਵਿਚੋਂ ਵੀ ਦਸਮ ਪਾਤਸ਼ਾਹ ਦੇ ਨਾਮ ਤੇ ਸਿੱਕੇ ਚਲਾਏ ਹੋਏ ਹਨ ਤੇ ਇਹ ਇਤਿਹਾਸ ਵਿਚ ਸ਼ਾਇਦ ਹੀ ਕਿਤੇ ਹੋਰ ਮਿਸਾਲ ਮਿਲਦੀ ਹੋਵੇ ਕਿ ਕਿਸੇ ਹੋਰ ਦੇ ਰਾਜ ਤੋਂ ਕੋਈ ਹੋਰ ਰਾਜ ਦੇ ਨਾਮ ਦੇ ਸਿੱਕੇ ਜਾਰੀ ਹੋਏ ਹੋਣ।ਹੋਰ ਜਾਣਕਾਰੀ ਲੱਭਣ ਤੇ ਪਤਾ ਲੱਗਿਆ ਕਿ ਸੁਲਤਾਨ-ਏ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਜਵਾਹਰ ਸਿੰਹ ਭਰਤਪੁਰ ਦੀ ਮੱਦਦ ਕੀਤੀ ਸੀ ਅਤੇ ਉਸ ਦੇ ਪਿਉ ਸੂਰਜ ਮਾਲ ਦੀ ਮੌਤ ਦਾ ਬਦਲਾ ਨਜੀਬ ਅਬਦੁਲਾ ਨੂੰ ਦਿੱਲੀ’ਚ ਹਰਾ ਕੇ ਲਿਆ। ਉਸ ਤੋਂ ਬਾਅਦ ਦਸੰਬਰ 1765 ਵਿੱਚ ਸਰਦਾਰ ਜੱਸਾ ਸਿੰਘ ਆਹਲੂਵਲੀਆ ਨੇ 25000 ਸਿੱਖ ਫੌਜ ਲੈ ਕੇ ਰਾਜਪੂਤਆਨਾ ਦੀ ਰਾਜਧਾਨੀ ਜੈਪੁਰ ਤੇ ਚੜਾਈ ਕਰ ਦਿੱਤੀ।25000 ਸਿੱਖ ਵਿੱਚੋਂ ਵੀ 10,000 ਘੋੜਸਵਾਰ ਸਨ।Rajgor's Auctions of Coins, Antiques, Paintings, Art & Jewellery ਰਾਜਪੂਤਆਨਾ ਦੇ ਮਹਾਰਾਜਾ ਸਵਾਈ ਮਾਧੋਂ ਸਿੰਹ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਹਾਰ ਕਬੂਲ ਲਈ ਅਤੇ ਸਿੱਖਾਂ ਨੂੰ ਨਜ਼ਰਾਨਾ ਭੇਟ ਕੀਤਾ। ਉਸ ਸਮੇਂ ਸਿੱਖਾਂ ਨੇ ਸਵਾਈ ਮਾਧੋਂ ਸਿੰਹ ਤੋਂ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕਾ ਵੀ ਜਾਰੀ ਕਰਵਾਇਆ।ਉਸ ਤੋਂ ਬਾਅਦ ਸਿੱਖਾਂ ਨੇ ਢੋਲਪੁਰ ਦੇ ਮਹਾਰਾਜਾ ਨਾਹਰ ਸਿੰਹ ਤੇ ਹਮਲਾ ਕਰ ਦਿੱਤਾ ਜਿਹੜਾ ਕਿ ਜਵਾਹਰ ਸਿੰਘ ਦਾ ਭਰਾ ਸੀ। ਉਸ ਨੇ ਆਪਣੀ ਮੱਦਦ ਲਈ ਮਰਾਠਾ ਫੌਜ ਦਾ ਸਹਾਰਾ ਲਿਆ। ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਰਨੈਲੀ ਹੇਠ ਮਾਰਚ 1766’ਚ ਮਰਾਠਿਆਂ ਨੂੰ ਬੁਰੀ ਤਰਾਂ ਹਰਾ ਕੇ ਉਹਨਾਂ ਦੇ ਕਈ ਸੌ ਘੋੜੇ, ਹਥਿਆਰ, ਧਨ-ਦੌਲਤ ਖੌਹ ਲਈ। ਉਹਨਾਂ ਤੋਂ ਨਜ਼ਰਾਨਾ ਵਸੂਲ ਕੇ ਸਿੱਖ ਫੌਜ ਪੰਜਾਬ ਵੱਲ ਵਾਪਸ ਆ ਗਈ। ਉਦੋਂ ਸਿੱਖਾਂ ਨੇ ਜੈਪੁਰ ਦੇ ਰਾਜੇ ਤੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਜਾਰੀ ਕਰਵਾਏ ਸਨ। ਇਸਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਦੇ ਪਹਿਲੀ ਵਾਰੀ ਸਿੱਕੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਿੱਖ ਰਾਜ ਕਾਇਮ ਕਰਨ ਵੇਲੇ ਜਾਰੀ ਕੀਤੇ ਗਏ ਸਨ। ਦੁਨੀਆਂ ਭਰ ‘ਚ ਸਿੱਕਿਆਂ ਦੀ ਲਾਈਨ ‘ਚ ਹੈਂਸ ਹਰਲੀ ਨੂੰ ਬਾਬਾ ਬੋਹੜ ਦੇ ਤੌਰ ‘ਤੇ ਯਾਦ ਕੀਤਾ ਜਾਦਾ ਹੈ। ਉਸ ਨੇ ਪੂਰੀ ਦੁਨੀਆਂ ਦੇ ਸਿੱਕਿਆਂ ਦੀ ਸਟੱਡੀ ਕੀਤੀ ਪਰ ਉਹ ਸਭ ਤੋ ਵੱਧ ਪ੍ਰਭਾਵਿਤ ਸਿੱਖ ਸਿੱਕਿਆਂ ਤੋਂ ਹੋਇਆ। ਉਸ ਅਨੁਸਾਰ ਦੁਨੀਆਂ ‘ਤੇ ਕਰੋੜਾਂ ਲੋਕ ਰਾਜ ਕਰ ਗਏ, ਕਰੋੜਾਂ ਸਿੱਕੇ ਚੱਲੇ ਪਰ ਸਿਰਫ ਸਿਰਫ ਤੇ ਸਿਰਫ ਸਿੱਖ ਇਕੱਲੇ ਅਜਿਹੇ ਨੇ, ਜਿਨ੍ਹਾਂ ਨੇ ਸਿਰਫ ਆਪਣੇ ਗੁਰੂ ਦੇ ਨਾਮ ‘ਤੇ ਸਿੱਕਾ ਚਲਾਇਆ।ਉਹ ਉਚੇਚਾ ਪੰਜਾਬ ਆਇਆ ਅਤੇ ਸਾਰੇ ਪਾਸੇ ਘੁੰਮ ਕੇ ਇਨ੍ਹਾਂ ਸਿੱਕਿਆਂ ਦੀ ਸਟੱਡੀ ਕੀਤੀ ਅਤੇ ਕਿਤਾਬ ਦੇ ਰੂਪ ‘ਚ ਸਾਨੂੰ ਬਹੁਤ ਗਿਆਨ ਦੇ ਕੇ ਗਿਆ। ਅੱਜ ਉਸਦੀ ਕਲੈਕਸ਼ਨ ‘ਚ ਸਭ ਤੋ ਵੱਧ ਸਿੱਖਾਂ ਦੇ ਸਿੱਕੇ ਹਨ। ਜਾਂਦਾ ਹੋਇਆ ਸਿੱਖਾਂ ‘ਤੇ ਗਿਲਾ ਵੀ ਕਰਕੇ ਗਿਆ ਕਿ ਤੁਸੀਂ ਬਣਾਇਆ ਪਰ ਨਾ ਲਿਖਿਆ ਅਤੇ ਨਾ ਸਾਂਭਿਆ।ਹੈਂਸ ਹਰਲੀ ਕਹਿੰਦਾ ਕਿ ਸਿੱਖੋ !! ਤੁਸੀਂ ਇਤਿਹਾਸਕ ਇਮਾਰਤਾਂ ਤਾਂ ਸਾਂਭ ਨਾ ਸਕੇ, ਘੱਟੋ ਘੱਟ ਸਿੱਕੇ ਹੀ ਸਾਂਭ ਲੈਂਦੇ। ਕਹਿੰਦਾ ਮੈਂ ਹੈਰਾਨ ਹਾਂ ਕਿ ਹਰੇਕ ਪਿੰਡ ਸ਼ਹਿਰ ‘ਚ ਗੁਰੂ ਘਰਾਂ ‘ਚ ਕਰੋੜਾਂ ਦਾ ਸਜਾਵਟ ਦਾ ਸਮਾਨ ਪਿਆ ਹੈ ਪਰ ਕਿਸੇ ਗੁਰੂ ਘਰ ‘ਚ ਸਿੱਕੇ ਦਰਸ਼ਨਾਂ ਵਾਸਤੇ ਨਹੀ ਮਿਲੇ। ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਹੈਂਸ ਹਰਲੀ ਨੇ ਸਾਰੀ ਦੁਨੀਆਂ ਦੇ ਸਿੱਕੇ ਸਟੱਡੀ ਤੇ ਇਕੱਠੇ ਕੀਤੇ ਪਰ ਕਿਤਾਬ ਸਿਰਫ ਤੇ ਸਿਰਫ ਸਾਡੇ ਸਿੱਕਿਆਂ ‘ਤੇ ਲਿਖੀ “The Coins of the Sikhs” ।ਇਹ ਸਾਰੀ ਜਾਣਕਾਰੀ ਸਤਵੰਤ ਸਿੰਘ ਤੇ ਯਾਦਵਿੰਦਰ ਸਿੰਘ ਖੈਰਾ ਦੇ ਫੇਸਬੁੱਕ ਖਾਤਿਆਂ ਤੋਂ ਲਈ ਗਈ ਹੈ।

Related Articles

Back to top button