Agriculture

ਮੰਡੀਆਂ ਵਿੱਚ ਸਮਰਥਨ ਮੁੱਲ ਤੋ ਵੀ ਘੱਟ ਕਿਉਂ ਵਿਕ ਰਿਹਾ ਹੈ ਝੋਨਾ?

ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਖੇਤੀ ਬਿੱਲ ਪਾਸ ਕਰ ਦਿੱਤੇ ਸਨ ਪਰ ਕਿਸਾਨ ਵੀ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ ਅਤੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਇਨ੍ਹਾਂ ਬਿੱਲਾਂ ਦੇ ਆਉਣ ਤੋਂ ਬਾਅਦ MSP ਸਿਸਟਮ ਉਸੇ ਤਰਾਂ ਬਣਿਆ ਰਹੇਗਾ ਅਤੇ ਕਿਸਾਨਾਂ ਦੀ ਫਸਲ ਸਮਰਥਨ ਮੁੱਲ ਤੇ ਹੀ ਖਰੀਦੀ ਜਾਵੇਗੀ।ਹੁਣ ਸੂਬੇ ਦੀਆਂ ਕੁਝ ਮੰਡੀਆਂ ਵਿੱਚ ਕਿਸਾਨ ਝੋਨਾ ਲੈਕੇ ਪਹੁੰਚ ਰਹੇ ਹਨ ਅਤੇ ਮੰਡੀਆਂ ਵਿੱਚ ਪ੍ਰਾਈਵੇਟ ਤੌਰ ਤੇ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪਰ ਕਿਸਾਨ ਇਸ ਖਰੀਦ ਤੋਂ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਾਈਵੇਟ ਖਰੀਦ ਵਿੱਚ MSP ਜਿੰਨਾ ਵੀ ਰੇਟ ਨਹੀਂ ਮਿਲ ਰਿਹਾ। ਬਟਾਲਾ ਦੀ ਦਾਣਾ ਮੰਡੀ ਵਿੱਚ ਝੋਨਾ ਲੈਕੇ ਪਹੁੰਚੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਖਰੀਦ ਦਾ ਬਹੁਤ ਹੀ ਮਾੜਾ ਹਾਲ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਸਿਰਫ 1250 ਰੁਪਏ ਤੋਂ ਲੈਕੇ 1600 ਰੁਪਏ ਪ੍ਰਤੀ ਕਵਿੰਟਲ ਤੱਕ ਵਿਕ ਰਹੀ ਹੈ। ਉਥੇ ਹੀ ਜੇਕਰ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ 1888 ਰੁਪਏ MSP ਤੈਅ ਕੀਤੀ ਗਈ ਹੈ। ਪਰ 17% ਨਮੀ ਵਾਲੇ ਝੋਨੇ ਦਾ ਰੇਟ ਵੀ ਸਿਰਫ 1600 ਰੁਪਏ ਤੱਕ ਲੱਗ ਰਿਹਾ ਹੈ। ਕਿਸਾਨ ਇਸ ਗੱਲ ਨੂੰ ਲੈਕੇ ਚਿੰਤਾ ਵਿੱਚ ਹਨ ਕਿ ਸ਼ੁਰੂਆਤ ਵਿੱਚ ਹੀ ਇਹ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ।ਆੜ੍ਹਤੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੁਝ ਵੀ ਸਪਸ਼ਟ ਤੌਰ ‘ਤੇ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਪ੍ਰਾਈਵੇਟ ਤੌਰ ਤੇ ਖਰੀਦ ਕਰਨ ਵਾਲੇ ਵਪਾਰੀ ਵੀ ਫਸਲ ਲੈਣ ਤੋਂ ਡਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇਆ ਗੱਲ ਦਾ ਡਰ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹਾ ਫੈਸਲਾ ਵੀ ਲੈ ਸਕਦੀ ਹੈ ਜਿਸ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਜਾਵੇਗਾ। ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਕਿਸਾਨਾਂ ਨੂੰ ਇਸ ਵਾਰ ਭਾਰੀ ਨੁਕਸਾਨ ਝੇਲਣਾ ਪੈ ਸਕਦਾ ਹੈ। ਪੂਰੀ ਖਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…https://www.facebook.com/BBCnewsPunjabi/videos/394515915286290

Related Articles

Back to top button