Agriculture

ਮੰਡੀਆਂ ਵਿੱਚ ਨਹੀਂ ਹੋਵੇਗਾ ਭੀੜ ਭੜੱਕਾ, ਕੈਪਟਨ ਨੇ ਲਾਗੂ ਕੀਤੀ ਇਹ ਨਵੀਂ ਨੀਤੀ

ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਭੀੜ ਭੜੱਕੇ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ ਅਤੇ ਕਿਸਾਨ ਆਸਾਨੀ ਨਾਲ ਆਪਣੀ ਫਸਲ ਵੇਚ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਗਾਮੀ ਸਾਉਣੀ ਦੇ ਸੀਜ਼ਨ ਮੌਕੇ ਝੋਨੇ ਦੀ ਖ਼ਰੀਦ ਨੂੰ ਬਿਨਾ ਕਿਸੇ ਸਮੱਸਿਆ ਦੇ ਸਿਰੇ ਚੜ੍ਹਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਕਸਟਮ ਮਿਲੰਗ ਨੀਤੀ 2020-21 ਨੂੰ ਕਈ ਪੱਖਾਂ ਤੋਂ ਸੋਧਿਆ ਗਿਆ ਹੈ।ਇਨ੍ਹਾਂ ਸੋਧਾਂ ਵਿੱਚ ਮਿੱਲਾਂ ਯਾਨੀ ਕੇ ਸ਼ੈਲਰ ਦੀਆਂ ਥਾਵਾਂ ਨੂੰ ਮੰਡੀ ਦੀ ਤਰਾਂ ਇਸਤੇਮਾਲ ਕੀਤਾ ਜਾਣਾ ਵੀ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਮਕਸਦ ਲਈ ਕਸਟਮ ਮਿਲੰਗ ਨੀਤੀ 2020-21 ਦੇ ਕਲਾਜ਼ 12 (ਜੇ) ਨੂੰ ਹਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦਾ ਮਤਲਬ ਇਹ ਹੋਇਆ ਕੇ ਕਿਸਾਨ ਸਿੱਧਾ ਹੀ ਸ਼ੈਲਰ ਦੇ ਵਿੱਚ ਝੋਨਾ ਵੇਚ ਸਕਦਾ ਹੈ ਇਸ ਲਈ ਹੁਣ ਉਸਨੂੰ ਮੰਡੀ ਵਿੱਚ ਜਾਣ ਦੀ ਲੋੜ ਨਹੀਂ ਪਵੇਗੀਇਸ ਸਬੰਧੀ ਇੱਕ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੇ ਇਸ ਕਦਮ ਨਾਲ ਇਸ ਵਾਰ ਝੋਨੇ ਦੀ ਪੜਾਅਵਾਰ ਖ਼ਰੀਦ ਯਕੀਨੀ ਬਣੇਗੀ। ਅਤੇ ਨਾਲ ਹੀ ਮਹਾਂਮਾਰੀ ਦੇ ਫੈਲਣ ਦੀ ਰਫਤਾਰ ਨੂੰ ਦੇਖਦੇ ਹੋਏ ਮੰਡੀਆਂ ‘ਚ ਭੀੜ-ਭੜੱਕੇ ਤੋਂ ਛੁਟਕਾਰਾ ਮਿਲੇਗਾ ਅਤੇ ਕਿਸਾਨ ਵੀ ਸੁਰੱਖਿਅਤ ਰਹਿਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਨੇ ਇਹ ਫੈਸਲਾ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੁਆਰਾ ਚੁੱਕੇ ਗਏ ਮੁੱਦਿਆਂ ‘ਤੇ ਗਹਿਰਾਈ ਨਾਲ ਵਿਚਾਰ ਕਰ ਕੇ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੀਆਂ ਤਜਵੀਜ਼ਾਂ ਦੇ ਆਧਾਰ ‘ਤੇ ਲਿਆ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਉਣੀ 2020-21 ਦੀ ਕਸਟਮ ਮਿਿਲੰਗ ਨੀਤੀ ਤੇ ਉਪਬੰਧਾਂ ‘ਚ ਸੋਧਾਂ ਕਰਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਕਿਸਾਨਾਂ ਲਈ ਆਪਣੀ ਫਸਲ ਵੇਚਣਾ ਆਸਾਨ ਹੋ ਗਿਆ ਹੈ। ਕਿਉਂਕਿ ਇਸ ਫੈਸਲੇ ਨਾਲ ਕਿਸਾਨਾਂ ਨੂੰ ਹੁਣ ਲਗਾਤਾਰ ਭੀੜ ਭੜੱਕੇ ਅਤੇ ਮੰਡੀਆਂ ਵਿੱਚ ਰਾਤਾਂ ਕੱਟਣ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਉਨ੍ਹਾਂ ਦੀ ਫਸਲ ਜਲਦੀ ਵਿਕਣ ਦੀ ਉਮੀਦ ਹੈ।

Related Articles

Back to top button