News

ਮੋਦੀ ਸਰਕਾਰ ਦਾ ਸਿੱਖਾਂ ਬਾਰੇ ਵੱਡਾ ਫੈਂਸਲਾ, ਇਨ੍ਹਾਂ ਸਿੱਖਾਂ ਦੀ ਤਾਂ ਲੱਗ ਗਈ ਲਾਟਰੀ

ਭਾਰਤ ਦੀ ਮੋਦੀ ਸਰਕਾਰ ਦੁਆਰਾ ਇੱਕ ਐਲਾਨ ਕੀਤਾ ਗਿਆ ਹੈ। ਜਿਸ ਨੇ ਵਿਦੇਸ਼ਾਂ ਵਿੱਚ ਸ਼ਰਨ ਲਈ ਬੈਠੇ ਸਿੱਖਾਂ ਲਈ ਕੁਝ ਰਾਹਤ ਦਾ ਅਹਿਸਾਸ ਕਰਵਾਇਆ ਹੈ। ਜਦੋਂ ਸੰਨ 1980-1990 ਦੌਰਾਨ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਤਾਂ ਪੰਜਾਬ ਵਿੱਚੋਂ ਬਹੁਤ ਸਾਰੇ ਲੋਕ ਖ਼ਾਸਕਰ ਸਿੱਖ ਵਿਦੇਸ਼ਾਂ ਵਿੱਚ ਚਲੇ ਗਏ ਅਤੇ ਉਨ੍ਹਾਂ ਨੇ ਉੱਥੇ ਸਿਆਸੀ ਸ਼ਰਨ ਲੈ ਲਈ ਇਧਰ ਭਾਰਤ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਨੂੰ ਇਹ ਕਹਿ ਕੇ ਕਾਲੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਕਿ ਇਹ ਲੋਕ ਦੇਸ਼ ਵਿਰੋਧੀ ਹਰਕਤਾਂ ਵਿੱਚ ਸ਼ਾਮਲ ਹਨ।ਭਾਰਤ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਅਤੇ ਇਨ੍ਹਾਂ ਦਾ ਭਾਰਤ ਪਰਤਣਾ ਮੁਸ਼ਕਿਲ ਹੋ ਗਿਆ। ਹੁਣ ਮੋਦੀ ਸਰਕਾਰ ਨੇ 314 ਵਿਅਕਤੀਆਂ ਦੀ ਇਸ ਸੂਚੀ ਵਿੱਚੋਂ 312 ਨਾਮ ਹਟਾ ਦਿੱਤੇ ਹਨ। ਇਸ ਤਰ੍ਹਾਂ ਇਹ ਵਿਅਕਤੀ ਬਿਨਾਂ ਕਿਸੇ ਰੁਕਾਵਟ ਤੋਂ ਭਾਰਤ ਵਿੱਚ ਆ ਸਕਣਗੇ। ਉਨ੍ਹਾਂ ਨੂੰ ਕੋਈ ਕਾਨੂੰਨੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਸੂਚੀ ਵਿੱਚ ਸਮੇਂ ਸਮੇਂ ਤੇ ਕਟੌਤੀ ਹੁੰਦੀ ਰਹੀ ਹੈ।ਆਪਣੀ ਆਪਣੀ ਮਰਜ਼ੀ ਅਨੁਸਾਰ ਸੂਚੀ ਵਿੱਚੋਂ ਸਰਕਾਰਾਂ ਨਾਮ ਕੱਟਦੀਆਂ ਰਹੀਆਂ ਹਨ। ਜਿਹੜੇ ਦੋ ਨਾਮ ਕੱਟੇ ਨਹੀਂ ਗਏ ਉਹ ਕਿਹੜੇ ਹਨ। ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਸ ਦੀ ਵੀ ਕੋਈ ਸਹੀ ਜਾਣਕਾਰੀ ਨਹੀਂ ਹੈ ਕਿ ਇਹ ਕਿੰਨੀਆਂ ਸੂਚੀਆਂ ਹਨ। ਕਿਉਂਕਿ ਕਈ ਮੁਲਕਾਂ ਦੇ ਦੂਤਘਰਾਂ ਵਿੱਚ ਵੱਖ ਵੱਖ ਲਿਸਟਾਂ ਮੌਜੂਦ ਹਨ। ਇਸ ਲਈ ਇਸ ਬਾਰੇ ਸਪੱਸ਼ਟ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਕਾਲੀ ਸੂਚੀ ਵਿੱਚ ਕਿੰਨੇ ਨਾਮ ਹਨ ਅਤੇ ਇਹ ਸੂਚੀਆਂ ਦੀ ਗਿਣਤੀ ਕਿੰਨੀ ਹੈ।ਜਿਹੜੇ 312 ਨਾਮ ਕੱਟ ਦਿੱਤੇ ਗਏ ਹਨ। ਉਹ ਕਿਹੜੇ ਨਾਮ ਹਨ ਅਤੇ ਜਿਹੜੇ ਦੋ ਨਾਮ ਨਹੀਂ ਕੱਟੇ ਗਏ। ਉਹ ਕਿਹੜੇ ਨਾਮ ਹਨ। ਅੰਤ ਵਿੱਚ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਵੱਲੋਂ ਕਾਲੀ ਸੂਚੀ ਵਿੱਚੋਂ 312 ਨਾਮ ਹਟਾ ਕੇ ਸਿੱਖਾਂ ਨੂੰ ਰਾਹਤ ਜ਼ਰੂਰ ਦਿੱਤੀ ਗਈ ਹੈ। ਹੁਣ ਇਹ ਲੋਕ ਆਪਣੇ ਮੁਲਕ ਵਾਪਸ ਆ ਕੇ ਆਪਣੇ ਸਗੇ ਸਬੰਧੀਆਂ ਨੂੰ ਮਿਲ ਸਕਦੇ ਹਨ।

Related Articles

Back to top button