ਮੋਦੀ ਵਲੋਂ ਗੁਰੂ ਗੋਬਿਦ ਸਿੰਘ ਜੀ ਬਾਰੇ ਕੀਤੀ ਬਿਆਨਬਾਜ਼ੀ | Deep Sidhu ਨੇ ਸੁਣਾਈਆਂ ਸੱਚੀਆਂ | Surkhab TV

ਅਯੋਧਿਆ ਵਿੱਚ ਭੂਮੀ ਪੂਜਣ ਦੇ ਇਤਿਹਾਸਿਕ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਯੁੱਗਾਂ ਦੇ ਇਤਿਹਾਸਿਕ ਪੰਨਿਆ ਨੂੰ ਫਰੋਲਿਆ ਜਿਸ ਵਿੱਚ ਭਗਵਾਨ ਰਾਮ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਹੈ,ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਮਹਾਂਰਿਸ਼ੀ ਵਾਲਮੀਕੀ ਜੀ ਨੇ ਰਮਾਇਣ ਲਿਖੀ ਸੀ ਪਰ ਕਈ ਦੇਸ਼ਾਂ ਵਿੱਚ ਰਮਾਇਣ ਦੀ ਵੱਖ-ਵੱਖ ਰੂਪਾਂ ਵਿੱਚ ਲਿਖੀ ਗਈ ਹੈ, ਉਨ੍ਹਾਂ ਕਿਹਾ ਇੱਥੋਂ ਤੱਕ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਗੋਬਿੰਦ ਰਮਾਇਣ ਲਿਖੀ ਸੀਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਮੱਧ ਕਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਕਬੀਰ ਨੇ ਵੀ ਆਪਣੇ ਸਮੇਂ ਵਿੱਚ ਭਗਵਾਨ ਦੇ ਨਾਂ ਦਾ ਜ਼ਿਕਰ ਆਪਣੀ ਕਈ ਰਚਨਾਵਾਂ ਵਿੱਚ ਵੱਖ-ਵੱਖ ਤਰੀਕੇ ਨਾਲ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਹਰ ਯੁੱਗ ਵਿੱਚ ਰਾਮ ਦਾ ਜ਼ਿਕਰ ਆਉਂਦਾ ਹੈ
ਆਜ਼ਾਦੀ ਦੀ ਜੰਗ ਨੂੰ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਗਵਾਨ ਰਾਮ ਦੇ ਨਾਲ ਜੋੜਿਆ, ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਭਗਵਾਨ ਰਾਮ ਵੱਲੋਂ ਦਰਸਾਏ ਸੱਚ ਦੇ ਮਾਰਗ ਦੇ ਚੱਲਦਿਆਂ ਦੇਸ਼ ਨੂੰ ਆਜ਼ਾਦੀ ਦਿਵਾਈਦੇਸ਼ ਦੀ ਏਕਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਰਾਮ ਕਿਸੇ ਇਸ ਧਰਮ ਦੇ ਨਹੀਂ ਸਨ ਸਭ ਦੇ ਸਨ,ਉਹ ਏਕਾ ਦੇ ਪ੍ਰਤੀਕ ਸਨ, ਇਸ ਦਾ ਸਬੂਤ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਰਾਮ ਮੰਦਰ ਦਾ ਫ਼ੈਸਲਾ ਆਇਆ ਸੀ ਜਨਤਾ ਨੇ ਭਗਵਾਨ ਰਾਮ ਦੇ ਅਨੁਸ਼ਾਸਨ ਦਾ ਪਾਲਨ ਕਰਦੇ ਹੋਏ ਕੋਈ ਜਸ਼ਨ ਨਹੀਂ ਬਣਾਇਆ ਅੱਜ ਜਦੋਂ ਕੋਰੋਨਾ ਨਾਲ ਪੂਰੀ ਦੁਨੀਆ ਵਿੱਚ ਹਾਹਾਕਾਰ ਮੱਚੀ ਹੋਈ ਤਾਂ ਵੀ ਭੂਮੀ ਪੂਜਣ ਵੇਲੇ ਰਾਮ ਭਗਤਾਂ ਨੇ ਅਨੁਸ਼ਾਸਨ ਦਾ ਪਾਲਨ ਕੀਤਾ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਮ ਜਨਮ ਭੂਮੀ ਪੂਜਣ ਨੂੰ ਇਤਿਹਾਸਕ ਦੱਸਿਆ ਹੈ ਟਵੀਟ ਕਰ ਦੇ ਹੋਏ CM ਕੈਪਟਨ ਲਿਖਿਆ “ਭਾਰਤ ਦੇ ਲੋਕਾਂ ਨੂੰ ਮੇਰੇ ਵੱਲੋਂ ਇਸ ਇਤਿਹਾਸਿਕ ਮੌਕੇ ‘ਤੇ ਬਹੁਤ-ਬਹੁਤ ਮੁਬਾਰਕ,ਇਹ ਘੜੀ ਦਾ ਪੂਰਾ ਭਾਰਤ ਇੰਤਜ਼ਾਰ ਕਰ ਰਿਹਾ ਸੀ, ਭਗਵਾਨ ਰਾਮ ਦੀਆਂ ਸਿੱਖਿਆਵਾਂ ਹਮੇਸ਼ਾ ਰੋਸ਼ਨੀ ਦਾ ਕੰਮ ਕਰਦੀ ਰਹੀਆਂ ਨੇ ਨਾ ਸਿਰਫ਼ ਭਾਰਤ ਲਈ ਬਲਕਿ ਪੂਰੀ ਦੁਨੀਆ ਦੇ ਲਈ”