Punjab

ਮੋਗਾ ਮਗਰੋਂ ਹੁਣ ਲੁਧਿਆਣਾ ਦੇ ਰਾਏਕੋਟ ‘ਚ ਲਹਿਰਾਇਆ ਖਾਲਿਸਤਾਨੀ ਝੰਡਾ, ਪੁਲਿਸ ਐਕਸ਼ਨ ‘ਚ

ਮੋਗਾ ਤੋਂ ਬਾਅਦ ਹੁਣ ਰਾਏਕੋਟ ਤਹਿਸੀਲ ਤੇ ਸਿਵਲ ਹਸਪਤਾਲ ਵਿੱਚ ਬਣੀ ਪਾਣੀ ਦੀ ਟੈਂਕੀ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦਾ ਝੰਡਾ ਲਹਿਰਾਇਆ। ਸਵੇਰੇ ਉੱਥੋਂ ਲੰਘ ਰਹੇ ਯਾਤਰੀਆਂ ਨੇ ਇਸ ਨੂੰ ਵੇਖਿਆ ਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।ਇਸ ਬਾਰੇ ਜਗਰਾਉਂ ਦੇ ਐਸਐਸਪੀ ਸਣੇ ਹੋਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਹੀਰਾ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੀ ਤੇ ਦੋਵੇਂ ਝੰਡੇ ਉਤਾਰ ਦਿੱਤੇ ਤੇ ਉੱਥੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਹੁਣ ਇਸ ਬਾਰੇ ਜਾਣਕਾਰੀ ਸ਼ਹਿਰ ਦੇ ਹੀ ਲੋਕਾਂ ਤੋਂ ਇਕੱਠੀ ਕੀਤੀ ਜਾ ਰਹੀ ਹੈ।Khalistan Flag Hoisted at Ludhiana Raikot Tehsil Civil Hospitalਦੱਸ ਦਈਏ ਕਿ ਇਸ ਤੋਂ ਪਹਿਲਾਂ 14 ਅਗਸਤ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਇਸ ‘ਤੇ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਸੀ। ਪਿਛਲੇ ਨੌਂ ਦਿਨਾਂ ਵਿੱਚ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ।

Related Articles

Back to top button