Punjab

ਮੋਗਾ ਦੇ ਗੁਰਦਵਾਰੇ ਚ ਲਹਿਰਾਇਆ Tiranga | ਪਿੰਡ ਵਾਲਿਆਂ ਨੇ ਲਾਹ ਦਿੱਤਾ | ਅੱਗੇ ਦੇਖੋ ਫਿਰ ਕੀ ਹੋਇਆ….

ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਉਸ ਸਮੇਂ ਵਿਵਾਦ ਮਚ ਗਿਆ ਜਦੋਂ ਪਿੰਡ ਦੇ ਗੁਰਦੁਆਰਾ ਬਾਬਾ ਭਗਤ ਰਾਮ ਬਾਜਾ ਪੱਤੀ ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਬਣੀ ਬੈਂਕ PNB ਦੇ ਮੁਲਾਜ਼ਮਾਂ ਅਤੇ ਕੁਝ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਚ ਤਿਰੰਗਾ ਝੰਡਾ ਲਹਿਰਾ ਦਿੱਤਾ ਗਿਆ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਜਾਗਿਆ ਅਤੇ ਪਿੰਡ ਵਾਸੀਆਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਥਾਣਾ ਅਜੀਤਵਾਲ ਵਿੱਚ ਸ਼ਿਕਾਇਤ ਪੱਤਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਗੁਰਦੁਆਰਾ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੇ ਬਿੱਲਕੁੱਲ ਸਾਹਮਣੇ ਤਿਰੰਗਾ ਲਹਿਰਾਇਆ ਗਿਆ। ਲੋਕਾਂ ਦਾ ਰੋਸ ਹੈ ਕਿ ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਹੋਰ ਕੋਈ ਝੰਡਾ ਨਹੀਂ ਲਗਾਇਆ ਜਾ ਸਕਦਾ। Tiranga (India Flag) Wallpaper - Art Work | India flag, Indian flag  wallpaper, Art wallpaperਜਦੋ ਕਿ ਇਹ ਵੀ ਪਤਾ ਲੱਗਾ ਹੈ ਕਿ ਜਿਥੇ ਬੈਂਕ ਦੇ ਮੁਲਾਜ਼ਮਾਂ ਅਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ ਤੇ ਉਸ ਥਾਂ ‘ਤੇ ਬਾਦ ਵਿਚ ਖਾਲਿਸਤਾਨ ਲਿਖਿਆ ਝੰਡਾ ਵੀ ਮਿਲਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬਿਨਾਂ ਪੰਚਾਇਤ ਦੀ ਮੰਜ਼ੂਰੀ ਦੇ ਗੁਰਦੁਆਰਾ ਸਾਹਿਬ ‘ਚ ਤਿਰੰਗਾ ਕਿਉਂ ਲਹਿਰਾਇਆ ਗਿਆ। ਉਹਨਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਬੰਧ ‘ਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਕਿਹਾ ਕਿ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮਿਲਣਗੇ। ਇਸਤੋਂ ਪਹਿਲਾਂ 14 ਅਗਸਤ ਵਾਲੇ ਦਿਨ ਹੀ ਮੋਗਾ ਦੇ ਡੀਸੀ ਦਫ਼ਤਰ ‘ਤੇ ਖ਼ਾਲਿਸਤਾਨ ਲਿਖਿਆ ਝੰਡਾ ਲਗਾਇਆ ਗਿਆ ਸੀ।

Related Articles

Back to top button