News

ਮੁੱਖ ਮੰਤਰੀ ਦੀ ਪਤਨੀ ਦਾ ਨਵਾਂ ਪੁਆੜਾ, ਮੋਦੀ ਲਈ ਟਵੀਟ ਕਰ ਹੋ ਗਈ ਟ੍ਰੋਲ, ਜਾਣੋ ਪੂਰੀ ਵਜ੍ਹਾ

ਮੰਗਲਵਾਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਮੋਦੀ ਨੇ ਬੀਤੇ ਦਿਨੀਂ ਆਪਣਾ 69ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੂੰ ਦੇਸ਼-ਦੁਨੀਆ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸੇ ਕੜੀ ‘ਚ ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫਡਨਵੀਸ ਦੀ ਪਤਨੀ ਅੰਮ੍ਰਿਤਾ ਫਡਨਵੀਸ ਨੇ ਵੀ ਪੀਐਮ ਨੂੰ ਵੀਡੀਓ ਟਵੀਟ ਕਰ ਵਧਾਈ ਦਿੱਤੀ ਪਰ ਉਨ੍ਹਾਂ ਦੇ ਵੀਡੀਓ ਨੇ ਇੱਕ ਨਵੇਂ ਵਿਵਾਦ ਨੂੰ ਹੀ ਜਨਮ ਦੇ ਦਿੱਤਾ।Amruta Fadnavis Calls PM
ਅਸਲ ‘ਚ ਅੰਮ੍ਰਿਤਾ ਫਡਨਵੀਸ ਨੇ ਆਪਣੇ ਟਵੀਟ ‘ਚ ਪੀਐਮ ਮੋਦੀ ਨੂੰ ‘ਦੇਸ਼ ਦਾ ਪਿਤਾ’ (ਫਾਦਰ ਆਫ ਨੇਸ਼ਨ) ਕਹਿ ਦਿੱਤਾ। ਉਨ੍ਹਾਂ ਨੇ ਲਿਖਿਆ, “ਰਾਸ਼ਟਰ ਪਿਤਾ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀ ਵਧਾਈ। ਪ੍ਰਧਾਨ ਮੰਤਰੀ ਸਾਨੂੰ ਸਮਾਜ ਦੀ ਬਿਹਤਰੀ ਲਈ ਮਿਹਨਤ ਕਰਨ ਲਈ ਪ੍ਰੇਰਣਾ ਦਿੰਦੇ ਹਨ।” ਦੇਵੇਂਦਰ ਦੀ ਪਤਨੀ ਵੱਲੋਂ ਪੀਐਮ ਮੋਦੀ ਨੂੰ ਦੇਸ਼ ਦਾ ਪਿਤਾ ਕਹੇ ਜਾਣ ‘ਤੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।Image result for modi ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ਼ਾਰਾ ਕੀਤਾ ਕਿ ਮਹਾਤਮਾ ਗਾਂਧੀ ਨੂੰ ‘ਰਾਸ਼ਟਰਪਿਤਾ’ ਕਿਹਾ ਜਾਂਦਾ ਹੈ।ਇਸ ਤੋਂ ਪਹਿਲਾਂ ਵੀ ਅੰਮ੍ਰਿਤਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਨੇ ਕਰੂਜ਼ ਦੇ ਕੰਢੇ ਜੋਖ਼ਮ ਭਰੀ ਸੈਲਫੀ ਕਲਿੱਕ ਕੀਤੀ ਸੀ।

Related Articles

Back to top button