Sikh News

ਮੁਸਲਮਾਨ ਵੀਰ ਨੇ ਉਹ ਗੱਲਾਂ ਕਰ ਦਿੱਤੀਆਂ ਜੋ ਸਾਡੇ ਪ੍ਰਚਾਰਕ ਵੀ ਨਾ ਕਰ ਸਕੇ

ਸਭ ਧਰਮਾਂ ਦੇ ਸਾਂਝੇ ਰਹਿਬਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ‘ਇਕ ਰੱਬ ਦੀ ਪੂਜਾ’ ਕਿਉਂਕਿ ਸਾਰਾ ਜਗ ਇਕ ਨੂਰ ਤੋਂ ਉਪਜਿਆ ਹੈ। ਬਾਬੇ ਨਾਨਕ ਦਾ ਨਾਂ ਵੀ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ। ਇਸ ਦੇ ਅਰਥ ਹਨ ‘ਨਾ+ਆਨਕ’, ਏਕਤਾ ਅਨੇਕਤਾ ਨਹੀਂ, ਸੋ ਨਾਨਕ ਸ਼ਬਦ ਦਾ ਮਤਲਬ ਹੀ ਏਕਤਾ ਹੈ, ਅਨੇਕਤਾ ਨਹੀਂ। ਸਾਨੂੰ ਇਕ ਰੱਬ ਨੇ ਪੈਦਾ ਕੀਤਾ ਹੈ ਤੇ ਅਸੀਂ ਸਾਰੇ ਬਰਾਬਰ ਹਾਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਬਰਾਬਰ ਸਮਝ ਕੇ ਸਤਿਕਾਰ ਦੇਣਾ ਚਾਹੀਦਾ ਹੈ। ਇਸੇ ਸਿਧਾਂਤ ਦੇ ਪ੍ਰਚਾਰ ਲਈ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ। ਪਰ ਮਨੁੱਖ ਦੀ ਸੋਚ ਅਜਿਹੀ ਹੈ ਕਿ ਅਸੀਂ ਗੁਰੂਆਂ, ਭਗਤਾਂ, ਪੀਰਾਂ, ਪੈਗ਼ੰਬਰਾਂ, ਦੇਵੀ-ਦੇਵਤਿਆਂ ਦੀਆਂ ਸਿੱਖਿਆਵਾਂ ਤੋਂ ਕਈ ਵਾਰ ਵਾਂਝੇ ਰਹਿ ਜਾਂਦੇ ਹਾਂ। ਇਸ ਤਰ੍ਹਾਂ ਬਾਬੇ ਨਾਨਕ ਨੇ ਚਾਰ ਉਦਾਸੀਆਂ ਕਰ ਕੇ ਚਹੁੰ ਵਰਣਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਸਾਰਿਆਂ ਦਾ ਸਿਰਜਣਹਾਰ ਇਕ ਪਰਮਾਤਮਾ ਹੈ। ਅਸੀਂ ਸਾਰੇ ਉਸ ਦੀ ਹੀ ਸੰਤਾਨ ਹਾਂ। ਸਾਨੂੰ ਮਜ਼ਹਬ, ਧਰਮ ਦੇ ਨਾਂ ‘ਤੇ ਝਗੜਨਾ ਨਹੀਂ ਚਾਹੀਦਾ। ਇਸ ਪ੍ਰਚਾਰ ਵਾਸਤੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਸਾਰੇ ਵੱਡੇ-ਵੱਡੇ ਸ਼ਹਿਰਾਂ ਤਕ ਪਹੁੰਚ ਕੇ ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕੀਤਾ।Image result for nanak
ਕੁਝ ਲੋਕ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝ ਗਏ ਪਰ ਫਿਰ ਵੀ ਬਹੁਤਿਆਂ ਨੇ ਇਸ ਉਪਦੇਸ਼ ਤੋਂ ਫ਼ਾਇਦਾ ਨਾ ਉਠਾਇਆ। ਇਸ ਤਰ੍ਹਾਂ ਦੀ ਘਟਨਾ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵੇਲੇ ਵਾਪਰੀ, ਜਦੋਂ ਉਹ ਇਸ ਦੁਨੀਆ ਤੋਂ ਰੁਖ਼ਸਤ ਹੋਏ ਤਾਂ ਦੋ ਧਰਮਾਂ ਵਿਚਾਲੇ ਘਮਸਾਣ ਸ਼ੁਰੂ ਹੋ ਗਿਆ। ਹਿੰਦੂ ਕਹਿਣ ਲੱਗੇ ਕਿ ਬਾਬਾ ਨਾਨਕ ਹਿੰਦੂ ਸੀ, ਇਸ ਲਈ ਉਨ੍ਹਾਂ ਦੀਆਂ ਅੰਤਮ ਰਸਮਾਂ ਹਿੰਦੂ ਰੀਤੀ-ਰਿਵਾਜ਼ ਮੁਤਾਬਿਕ ਹੋਣੀਆਂ ਚਾਹੀਦੀਆਂ ਹਨ ਪਰ ਮੁਸਲਮਾਨ ਕਹਿਣ ਲੱਗੇ ਕਿ ਬਾਬਾ ਮੱਕੇ ਗਿਆ ਸੀ, ਉਹ ਮੁਸਲਮਾਨਾਂ ਦਾ ਪੀਰ ਸੀ। ਇਸ ਲਈ ਉਨ੍ਹਾਂ ਨੂੰ ਦਫ਼ਨਾ ਕੇ ਮਜ਼ਾਰ ਬਣਾਇਆ ਜਾਵੇਗਾ, ਜਿਸ ਤੋਂ ਮਨੁੱਖਤਾ ਦਾ ਭਲਾ ਹੋਵੇਗਾ। ਹਿੰਦੂ ਵੀਰ ਬਾਬਾ ਜੀ ਦੇ ਸਰੀਰ ਦਾ ਸਸਕਾਰ ਕਰ ਕੇ ਸਮਾਧ ਬਣਾਉਣੀ ਚਾਹੁੰਦੇ ਸਨ। ਇਹ ਝਗੜਾ ਬਾਬਾ ਜੀ ਦੇ ਪੰਜ-ਭੂਤਕ ਸਰੀਰ ਕੋਲ ਚੱਲ ਰਿਹਾ ਸੀ। ਬਾਬਾ ਨਾਨਕ ਜੀ ਨੇ ਜਿਨ੍ਹਾਂ ਲੋਕਾਂ ਨੂੰ ਸਮਝਾਉਣ ਲਈ ਚਾਰ ਉਦਾਸੀਆਂ ਕਰ ਕੇ ਆਪਣੀ ਸਾਰੀ ਜ਼ਿੰਦਗੀ ਇਕ ਨਿਰੰਕਾਰ ਦਾ ਉਪਦੇਸ਼ ਦੇਣ ਲਈ ਲਗਾਈ, Image result for nanakਉਸ ਉਪਦੇਸ਼ ‘ਤੇ ਚੱਲਣ ਦੀ ਬਜਾਏ ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਦੀਆਂ ਹੀ ਧਰਮ ਦੇ ਨਾਂ ‘ਤੇ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ਕੁਝ ਸਿਆਣਿਆਂ ਨੇ ਫ਼ੈਸਲਾ ਲਿਆ ਕਿ ਪਹਿਲਾਂ ਕਪੜਾ ਚੁੱਕ ਕੇ ਬਾਬਾ ਨਾਨਕ ਜੀ ਦੇ ਦਰਸ਼ਨ ਕਰੀਏ, ਫਿਰ ਸੋਚਾਂਗੇ ਕਿ ਕੀ ਕਰਨਾ ਹੈ।

Related Articles

Back to top button