Sikh News

ਮੁਸਲਮਾਨਾਂ ਨਾਲ ਸਿੱਖ ਗੁਰੁ ਸਹਿਬਾਂ ਦੀ ਦੋਸਤੀ | Sikh Gurus and Muslims Friendship

ਬਹੁਤ ਵਾਰੀ ਇੱਕ ਸਵਾਲ ਉਠਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮੁਸਲਮਾਨਾਂ ਦੇ ਖਿਲਾਫ ਸਨ ਇਸੇ ਕਰਕੇ ਉਹਨਾਂ ਨੇ ਮੁਸਲਮਾਨਾਂ ਖਿਲਾਫ ਲੜਾਈਆਂ ਲੜੀਆਂ ਸਨ। ਬਹੁਤ ਪੜੇ ਲਿਖੇ ਇਹ ਵੀ ਕਹਿ ਦਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਕਰਕੇ ਮੁਸਲਮਾਨਾਂ ਦੇ ਖਿਲਾਫ ਸਨ ਕਿ ਔਰੰਗਜੇਬ ਮੁਸਲਮਾਨ ਸੀ ਜਿਸਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਸੋ ਅੱਜ ਅਸੀਂ ਇਸੇ ਪੱਖ ਨੂੰ ਤੁਹਾਡੇ ਸਾਹਮਣੇ ਰਖਾਂਗੇ ਕਿ ਜੋ ਇਹ ਝੂਠ ਲੋਕਾਂ ਵਿਚ ਫੈਲਾਇਆ ਗਿਆ ਕਿ ਉਹ ਸਹੀ ਹੈ ਜਾਂ ਨਹੀਂ ??
ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਤੇ ਇਸ ਫੁਰਮਾਨ ਦੇ ਰਚਨਹਾਰ ਗੁਰੂ ਗੋਬਿੰਦ ਸਿੰਘ ਜੀ ਫਿਰ ਖਾਸ ਲੋਕਾਂ ਯਾਨੀ ਮੁਸਲਮਾਨਾਂ ਖਿਲਾਫ ਕਿਵੇਂ ਹੋ ਸਕਦੇ ਹਨ ?? ਅਸਲ ਦੇ ਵਿਚ ਇਹ ਨਫਰਤ ਸਿੱਖ ਕੌਮ ਵਿਚ ਉਹਨਾਂ ਹਿੰਦੂਤਵੀ ਲੋਕਾਂ ਨੇ ਭਰੀ ਹੈ ਜੋ ਸਿੱਖਾਂ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ। ਭਾਰਤੀ ਹਕੂਮਤ ਸਿੱਖਾਂ ਦੇ ਦਿਮਾਗ ਵਿੱਚ ਬੱਸ ਇਹੀ ਗੱਲ ਵਾੜਣ ‘ਤੇ ਲੱਗੀ ਹੋਈ ਹੈ ਕਿ ਹਰ ਮੁਸਲਮਾਨ ਸਿੱਖਾਂ ਦਾ ਦੁਸ਼ਮਣ ਹੈ। ਇੱਕ ਪਾਸਿਓਂ ਇਹ ਨਫਰਤ ਪਾਕਿਸਤਾਨ ਨਾਲ ਭਾਰਤ ਦੀ ਦੁਸ਼ਮਣੀ ਕਰਕੇ ਵੀ ਹੈ ਕਿ ਭਾਰਤ ਤਾਹੀਂ ਸੁਰਖਿਅਤ ਹੈ ਜੇਕਰ ਸਿੱਖ ਭਾਰਤ ਦੇ ਨਾਲ ਹਨ ਤੇ ਇਸੇ ਕਰਕੇ ਪਾਕਿਸਤਾਨ ਤੇ ਮੁਸਲਮਾਨਾਂ ਖਿਲਾਫ ਇਸ ਨਫਰਤ ਨੂੰ ਸ਼ਹਿ ਦਿੱਤੀ ਜਾਂਦੀ ਹੈ। ਇੱਕ ਗੱਲ ਹੋਰ ਬੜੀ ਚਤੁਰਾਈ ਨਾਲ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਸਰੋਂ ਦੇ ਤੇਲ ਵਿਚ ਆਪਣੀ ਬਾਂਹ ਡੁਬੋ ਕੇ ਤੇ ਫਿਰ ਬਾਂਹ ਨੂੰ ਤਿਲਾਂ ਨਾਲ ਲਬੇੜਕੇ ਸਿੱਖਾਂ ਨੂੰ ਕਿਹਾ ਸੀ ਜਿੰਨੇ ਇਹ ਤਿਲ ਮੇਰੀ ਬਾਂਹ ਤੇ ਲੱਗੇ ਹਨ,ਜੇਕਰ ਇਹਨੀ ਵਾਰੀ ਵੀ ਕੋਈ ਮੁਸਲਮਾਨ ਆਪਣੇ ਤੇ ਯਕੀਨ ਕਰਨ ਨੂੰ ਕਹੇ ਤਾਂ ਵੀ ਸਿੱਖ ਨੇ ਉਸ ਮੁਸਲਮਾਨ ਤੇ ਯਕੀਨ ਨਹੀਂ ਕਰਨਾ। What are some interesting facts about Guru Gobind Singh Ji which people do  not normally know about? - Quoraਹੁਣ ਅਜਿਹੇ ਲੋਕਾਂ ਨੂੰ ਬੰਦਾ ਪੁੱਛੇ ਜੇਕਰ ਗੁਰੂ ਸਾਹਿਬ ਦਾ ਇਹ ਹੁਕਮ ਸੀ ਫਿਰ ਗੁਰੂ ਸਾਹਿਬ ਤੇ ਪੀਰ ਬੁੱਧੂ ਸ਼ਾਹ ਦਾ ਪਿਆਰ ਕਿਉਂ ਸੀ ?? ਪੀਰ ਬੁੱਧੂ ਸ਼ਾਹ ਨੇ ਦਸਵੇਂ ਪਾਤਸ਼ਾਹ ਤੋਂ ਆਪਣੇ ਪੁੱਤਰ ਤੇ ਮੁਰੀਦ ਕਿਉਂ ਵਾਰੇ ਸਨ ?? ਜੇਕਰ ਗੁਰੂ ਸਾਹਿਬ ਮੁਸਲਮਾਨਾਂ ਦੇ ਖਿਲਾਫ ਸਨ ਤਾਂ ਜਦੋਂ ਗੁਰੂ ਜੀ ਉੱਚ ਦਾ ਪੀਰ ਬਣੇ ਸਨ ਤਾਂ ਉਹਨਾਂ ਨੇ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਨੂੰ ਆਪਣੇ ਪੁੱਤਰ ਕਿਉਂ ਕਿਹਾ ਸੀ ?? ਇਹ ਗੱਲ ਮੰਨਦੇ ਹਾਂ ਕਿ ਔਰੰਗਜੇਬ,ਵਜੀਰ ਖਾਨ,ਜਕਰੀਆ ਖਾਨ,ਮੱਸਾ ਰੰਘੜ, ਫਰੁਖਸੀਅਰ ਮੁਸਲਮਾਨ ਸਨ ਤੇ ਉਹਨਾਂ ਨੇ ਗੁਰੂ ਸਹਿਬਾਨ ਤੇ ਜ਼ੁਲਮ ਕੀਤੇ ਪਰ ਇਸਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੇ ਮੁਸਲਮਾਨਾਂ ਨੂੰ ਨਫਰਤ ਕੀਤੀ। ਗੁਰੂ ਨਾਨਕ ਪਾਤਸ਼ਾਹ ਨਾਲ ਸਾਰੀ ਉਮਰ ਸਾਥੀ ਰਿਹਾ ਭਾਈ ਮਰਦਾਨਾ ਵੀ ਤਾਂ ਮੁਸਲਮਾਨ ਸੀ। ਰਾਏ ਬੁਲਾਰ, ਦੌਲਤ ਖਾਂ ਲੋਧੀ, ਸਾਂਈ ਅੱਲ੍ਹਾ ਦਿੱਤਾ,ਹਮਜ਼ਾ ਗੌਂਸ, ਸਾਂਈ ਬੁੱਢਣ ਸ਼ਾਹ,ਪੀਰ ਦਸਤਗੀਰ,ਬਹਿਲੋਲ ਦਾਨਾ, ਸੱਯਦ ਹਾਜੀ ਅਬਦੁੱਲ ਬੁਖਾਰੀ,ਹਮਾਯੂੰ, ਅੱਲਾਹ ਯਾਰ ਖਾਂ ਜੋਗੀ, ਸ਼ਾਹ ਹੁਸੈਨ, ਅਕਬਰ, ਸਾਂਈ ਹਜ਼ਰਤ ਮੀਆਂ ਮੀਰ, ਭਾਈ ਸੱਤਾ ਤੇ ਭਾਈ ਬਲਵੰਡ, ਭਾਈ ਨੱਥਾ ਤੇ ਭਾਈ ਅਬਦੁਲਾ,ਸਾਂਈ ਦੌਲੇ ਸ਼ਾਹ,ਬਾਬਕ ਰਬਾਬੀ, ਖਵਾਜ਼ਾ ਰੌਸ਼ਨ,ਸੱਯਦ ਸ਼ਾਹ ਜਾਨੀ, ਦਾਰਾ ਸ਼ਿਕੋਹ, ਮੁਹੰਮਦ ਖਾਂ ਪਠਾਣ ਗੜ੍ਹੀਨਜ਼ੀਰ, ਦਰੋਗਾ ਅਬਦੁੱਲਾ ਖਵਾਜ਼ਾ, ਸਾਂਈ ਭੀਖਣ ਸ਼ਾਹ, ਕੋਟਲਾ ਨਿਹੰਗ Guru Gobind Singh's vision of India – Musingsਖਾਂ,ਬੀਬੀ ਕੌਲਾਂ, ਬੀਬੀ ਮੁਮਤਾਜ ਬੇਗਮ, ਭਾਈ ਗਨੀ ਖਾਂ ਤੇ ਭਾਈ ਨਬੀ ਖਾਂ,ਕਾਜੀ ਪੀਰ ਮੁਹੰਮਦ, ਕਾਜੀ ਚਰਾਗ ਦੀਨ, ਕਾਜੀ ਇਨਾਇਤ ਅਲੀ ਨੂਰਪੁਰੀਆ, ਰਾਏ ਕੱਲ੍ਹਾ,ਨੂਰਾ ਮਾਹੀ, ਭਗਤ ਸ਼ੇਖ ਫਰੀਦ ਜੀ, ਭਗਤ ਭੀਖਣ ਜੀ,ਸਧਨਾ ਜੀ,ਭਾਈ ਕਮਾਲ ਜੀ,ਪੀਰ ਦਰਗਾਹੀ ਸ਼ਾਹ ਆਦਿ ਉਹ ਰੂਹਾਂ ਹੋਈਆਂ ਜੋ ਮੁਸਲਮਾਨ ਸਨ ਪਰ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਉਸਤੋਂ ਬਾਅਦ ਵੀ ਸਿੱਖ ਪੰਥ ਨਾਲ ਸਾਂਝ ਨਿਭਾਈ। ਮਲੋਰਕੇਟਲਾ ਦਾ ਬਾਦਸ਼ਾਹ ਸ਼ੇਰ ਮੁਹੰਮਦ ਖਾਂ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦੀ ਨਾਰਾ ਮਾਰਿਆ ਸੀ। ਇਹਨਾਂ ਵਰਗੇ ਮਹਾਨ ਇਤਿਹਾਸਕ ਪਾਤਰਾਂ ਨਾਲ ਗੁਰੂ ਘਰ ਜਾ ਕੀ ਰਿਸ਼ਤਾ ਰਿਹਾ ਹੈ? ਦੁਸ਼ਮਣੀ ਵਾਲਾ ਜਾਂ ਦੋਸਤੀ ਵਾਲਾ ?? ਜੇਕਰ ਸਾਡੇ ਗੁਰੂ ਨੇ ਇਹਨਾਂ ਨਾਲ ਦੋਸਤੀ ਨਿਭਾਈ ਫਿਰ ਅਸੀਂ ਇਹਨਾਂ ਦੇ ਦੁਸ਼ਮਣ ਕਿਵੇਂ ?? ਸਿੱਖ ਵਿਦਿਆਰਥੀਆਂ/ ਇਤਿਹਾਸਕਾਰਾਂ ਨੂੰ ਚਾਹੀਦਾ ਹੈ ਕਿ ਉਹ ਖੋਜ ਕਰਕੇ ਉਹਨਾਂ ਮੁਸਲਮਾਨਾਂ ਬਾਰੇ ਵੀ ਦੱਸਣ, ਜਿੰਨ੍ਹਾਂ ਨੇ ਗੁਰੂ-ਘਰ ਨਾਲ ਪ੍ਰੀਤਾਂ ਨਿਭਾਈਆਂ ਹਨ।ਜਿਨ੍ਹਾਂ ਨੇ ਧਰੋਹ ਕਮਾਇਆ, ਉਹਨਾਂ ਬਾਰੇ ਦੱਸਣ ਵਾਲੇ ਤਾਂ ਬਥੇਰੇ ਹਨ। ਚਲੋ ਆਖਰੀ ਗੱਲ ਕਰਕੇ ਖਿਮਾ ਦੇ ਜਾਚਕ ਹੋ ਜਾਣਾ…. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿੰਦਗੀ ‘ਚ 14 ਜੰਗਾਂ ਲੜੀਆਂ ਤੇ 14 ਦੀਆਂ 14 ਹੀ ਜੰਗਾਂ ਜਿੱਤੀਆਂ। ਇਹਨਾਂ 14 ਜੰਗਾਂ ਵਿਚੋਂ 13 ਜੰਗਾਂ ਗੁਰੂ ਸਾਹਿਬ ਜੀ ਨੂੰ ਹਿੰਦੂ ਪਹਾੜੀ ਰਾਜਿਆਂ ਨਾਲ ਲੜਨੀਆਂ ਪਈਆਂ ਤੇ 1 ਜੰਗ ਔਰੰਗਜ਼ੇਬ ਦੇ ਖਿਲਾਫ। ਉਹ ਵੀ ਹਿੰਦੂ ਪਹਾੜੀ ਰਾਜਿਆਂ ਦਵਾਰਾ ਔਰੰਗਜ਼ੇਬ ਨੂੰ ਭੜਕਾਉਣ ‘ਤੇ ਹੀ ਗੁਰੂ ਜੀ ਨੂੰ ਉਹ ਜੰਗ ਮੁਗਲ ਹਕੂਮਤ ਨਾਲ ਲੜਨੀ ਪਈ। ਹੁਣ ਤੁਸੀਂ ਆਪ ਹੀ ਸੋਚ ਲੋ ਪਿਆਰਿਓ ! ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਦੇ ਸਿੱਖ ਮੁਸਲਮਾਨਾਂ ਖਿਲਾਫ ਨਹੀਂ ਹਨ…ਜ਼ੁਲਮ ਖਿਲਾਫ ਹਨ ਤੇ ਹਮੇਸ਼ਾ ਰਹਿਣਗੇ ਭਾਵੇਂ ਉਹ ਜ਼ੁਲਮ ਮੁਸਲਮਾਨ ਧਰਮ ਦਾ ਔਰੰਗਜੇਬ ਕਰੇ ਤੇ ਭਾਵੇਂ ਹਿੰਦੂ ਧਰਮ ਦੀ ਇੰਦਰਾ ਗਾਂਧੀ….ਅੱਗੇ ਤੋਂ ਕੋਈ ਕਹੇ ਕਿ ਸਿੱਖ ਜਾਂ ਗੁਰੂ ਸਾਹਿਬ ਮੁਸਲਮਾਨਾਂ ਦੇ ਖਿਲਾਫ ਹਨ ਤਾਂ ਠੋਕ ਕੇ ਜਵਾਬ ਦਿਓ

Related Articles

Back to top button