Sikh News

ਮੀਟ ਖਾਂਦਾ ਗ੍ਰੰਥੀ ਰੰਗੇ ਹੱਥੀਂ ਫੜਿਆ | ਅਜਿਹੇ ਗ੍ਰੰਥੀ ਕਰਦੇ ਬਾਕੀਆਂ ਨੂੰ ਬਦਨਾਮ | Surkhab TV

ਇਹਨੂੰ ਸਿੱਖ ਕੌਮ ਦੀ ਬਦਕਿਸਮਤੀ ਕਹੀਏ ਕਿ ਗੁਰੂ ਦੇ ਵਜੀਰ ਦੀ ਪਦਵੀ ਪ੍ਰਾਪਤ ਬਹੁਤ ਸਾਰੇ ਗ੍ਰੰਥੀ ਸਿੰਘ ਅਜਿਹੇ ਹਨ ਜੋ ਗੁਰੂ ਦੇ ਹੁਕਮਾਂ ਦੇ ਉਲਟ ਜਾ ਕੇ ਅਜਿਹੀ ਕਰਤੂਤ ਕਰ ਜਾਂਦੇ ਹਨ ਜੋ ਬਾਕੀਆਂ ਦੀ ਬਦਨਾਮੀ ਦਾ ਵੀ ਕਾਰਨ ਬਣਦੇ ਹਨ ਤੇ ਅਜਿਹਾ ਹੀ ਮਾਮਲਾ ਪਿੰਡ ਧੁੰਨ ਦਾ ਆਇਆ ਹੈ ਜਿਥੇ ਮਾਸ ਖਾਣ ਦੇ ਸ਼ੋਕੀਨ ਗ੍ਰੰਥੀ ਸਿੰਘ ਨੂੰ ਪਿੰਡ ਧੁੰਨ ਦੇ ਲੋਕਾਂ ਨੇ ਮੀਟ ਸਮੇਤ ਰੰਗੇ ਹੱਥੀਂ ਫੜ ਪੁਲਿਸ ਦੇ ਹਵਾਲੇ ਕੀਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਪਿੰਡ ਧੁੰਨ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਗ੍ਰੰਥੀ ਜਸਵੀਰ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਇਹ ਗ੍ਰੰਥੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਮਾਸ ਦਾ ਸੇਵਨ ਕਰਦਾ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਮੀਟ ਸਮੇਤ ਰੰਗੇ ਹੱਥੀਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।Cooking meat safely ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਸ਼ੱਕ ਸੀ ਕਿ ਇਹ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੀਟ ਬਣਾ ਕੇ ਖਾਦਾ ਸੀ ਜਿਸ ਨੂੰ ਗੁਪਤ ਸੂਚਨਾ ਮਿਲਣ ਤੇ ਹੀ ਸਮੇਤ ਰੰਗੇ ਹੱਥੀਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਤਿਕਾਰ ਕਮੇਟੀ ਸਰਕਲ ਭਿੱਖੀਵਿੰਡ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਉਦੋਕੇ ਨੇ ਕਿਹਾ ਕਿ ਸਾਨੂੰ ਪਿੰਡ ਦੇ ਮੋਹਤਬਰ ਬੰਦਿਆਂ ਤੋਂ ਪਤਾ ਲੱਗਿਆ ਸੀ ਕਿ ਇਹ ਬਾਬਾ ਗੁਰਦੁਆਰਾ ਸਾਹਿਬ ਵਿੱਚ ਮੀਟ ਬਣਾ ਕੇ ਖਾਦਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਲੋੜ ਹੈ ਅਜਿਹੇ ਗ੍ਰੰਥੀਆਂ ਨੂੰ ਗੁਰੂ ਤੋਂ ਭੈ ਖਾ ਕੇ ਗੁਰਮਤਿ ਦੀ ਪਾਲਣਾ ਕਰਨ ਦੀ ਤਾਂ ਜੋ ਇਸ ਪਵਿੱਤਰ ਸੇਵਾ ਨੂੰ ਬਦਨਾਮੀ ਤੋਂ ਬਚਾਇਆ ਜਾ ਸਕੇ।

Related Articles

Back to top button