Health

ਮਿੱਠਾ ਜ਼ਹਿਰ ਹੈ ‘ਅਜੀਨੋਮੋਟੋ’ | Side Effects of Ajinomoto | Why Ajinomoto Banned ?

ਅਕਸਰ ਲੋਕ ਵਿਆਹਾਂ-ਸ਼ਾਦੀਆਂ ਚ ਜਾ ਕੇ ਜਦੋਂ ਕੁਝ ਖਾ ਲੈਣ ਤਾਂ ਉਹਨਾਂ ਨੂੰ ਬਦ-ਹਜਮੀ ਜਾਂ ਢਿੱਡ ਦੀ ਕੋਈ ਬਿਮਾਰੀ ਹੋ ਜਾਂਦੀ ਹੈ। ਡਾਕਟਰ ਕੋਲ ਕਿਤੇ ਜਾਓ ਤਾਂ ਡਾਕਟਰ ਵੀ ਇੱਕ ਸਲਾਹ ਦਿੰਦਾ ਹੈ ਕਿ ਬਾਹਰ ਦਾ ਕੁਝ ਨਹੀਂ ਖਾਣਾ। ਬਾਹਰ ਦਾ ਖਾਣ ਪੀਣ ਕੀ ਹੁੰਦਾ ? ਆਹੀ ਫਾਸਟ ਫ਼ੂਡ,ਬਰਗਰ ਪੀਜੇ ਤੇ ਹੋਰ ਚੀਜਾਂ,ਇਸਤੋਂ ਇਲਾਵਾ ਵਿਆਹਾਂ ਜਾਂ ਭੋਗ ਜਾਂ ਹੋਰ ਪ੍ਰੋਗਰਾਮਾਂ ਮੌਕੇ ਆਪਾਂ ਹਲਵਾਈ ਦਾ ਬਣਾਇਆ ਖਾਣਾ ਖਾਂਦੇ ਹਾਂ ਤਾਂ ਸਾਨੂੰ ਉਸ ਖਾਣ-ਪੀਣ ਵਿਚ ਤੇ ਆਪਣੇ ਘਰਦੇ ਬਣੇ ਖਾਣੇ ਵਿਚ ਫਰਕ ਜਿਹਾ ਲਗਦਾ ਹੈ। ਵੈਸੇ ਹਲਵਾਈ ਦਾ ਬਣਾਇਆ ਖਾਣਾ ਲਗਦਾ ਤਾਂ ਜਿਆਦਾ ਸਵਾਦ ਹੈ ਪਰ ਅਸਲ ਵਿਚ ਇਹ ਸਵਾਦ ਦਾ ਚਸਕਾ ਇੱਕ ਜ਼ਹਿਰ ਦਾ ਰੂਪ ਕਦੋਂ ਲੈ ਲੈਂਦਾ ਸਾਨੂੰ ਪਤਾ ਵੀ ਨਹੀਂ ਲਗਦਾ। ਇੱਕ ਬੰਦਾ ਹਲਵਾਈ ਦਾ ਸਮਾਨ ਕਰਿਆਨੇ ਦੀ ਦੁਕਾਨ ਤੋਂ ਖਰੀਦ ਰਿਹਾ ਸੀ ਤਾਂ ਉਸਨੇ 250 ਗ੍ਰਾਮ ਅਮੋਨੀਆਂ ਪਾਊਡਰ ਖਰੀਦਿਆ। ਮੈਂ ਕਰਿਆਨੇ ਵਾਲੇ ਨੂੰ ਪੁੱਛਿਆ ਕਿ ਇਸਦੀ ਵਰਤੋਂ ਹਲਵਾਈ ਕਿਸ ਲਈ ਕਰਦੇ ਹਨ ? ਉਹ ਕਹਿੰਦਾ ਸਭ ਮਠਿਆਈਆਂ ਬੇਕਿੰਗ ਕਰਨ ਅਤੇ ਹੋਰ ਖਾਣਿਆਂ ਨੂੰ ਟੇਸਟੀ ਤੇ ਮਲਾਈਦਾਰ ਕਰਨ ਲਈ ਇਹ ਪਾਊਡਰ ਵਰਤਿਆ ਜਾਂਦਾ। ਅਸਲ ਵਿਚ ਇਹ ਅਮੋਨੀਆਂ ਪਾਊਡਰ ‘ਅਜੀਨੋ ਮੋਟੋ’ ਹੁੰਦਾ ਹੈ ਜਿਸਨੂੰ MSG ਵੀ ਕਿਹਾ ਜਾਂਦਾ ਹੈ,ਜਿਸਦਾ ਅਸਲ ਨਾਮ ਜਾਂ ਕਹੋ ਵਿਗਿਆਨਕ ਨਾਮ ਹੈ ‘ਸੋਡੀਅਮ ਗਲੂਟਾਮੇਟ’। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਅਜੀਨੋ ਮੋਟੋ ਪਾਊਡਰ ਜਿਹੜਾ ਆਪਾਂ ਫਾਸਟ ਫ਼ੂਡ ਖਾਂਦੇ ਹਾਂ,ਹਲਵਾਈ ਦਾ ਬਣਿਆ ਖਾਣਾ ਖਾਂਦੇ ਹਨ,ਪੈਲਸਾਂ-ਹੋਟਲਾਂ ਦਾ ਖਾਣਾ ਖਾਂਦੇ ਹਾਂImage result for Ajinomoto,ਇਹ ਪਾਊਡਰ ਬਹੁਤਾਤ ਵਿਚ ਇਹਨਾਂ ਖਾਣਿਆਂ ਵਿਚ ਮਿਲਾਇਆ ਹੁੰਦਾ ਹੈ ਤਾਂ ਜੋ ਖਾਣ ਪੀਣ ਦਾ ਸਮਾਨ ਸਵਾਦ ਬਣੇ। ਪਰ ਤੁਹਾਨੂੰ ਇਹ ਜਾਣਕੇ ਹੋਰ ਹੈਰਾਨੀ ਹੋਵੇਗੀ ਕਿ ਇਹ ਪਾਊਡਰ ਬਹੁਤ ਸਾਰੇ ਮੁਲਕਾਂ ਵਿਚ ਬੈਨ ਹੈ ਕਿਉਂਕਿ ਇਹ ਪਦਾਰਥ ਸਰੀਰ ਨੂੰ ਨੁਕਸਾਨ ਕਰਦਾ ਹੈ। ਬਹੁਤ ਸਾਰੇ ਮੁਲਕਾਂ ਵਿਚ ਜਦੋਂ ਕਬਰਾਂ ਵਿਚ ਮੁਰਦੇ ਦਫ਼ਨ ਕੀਤੇ ਜਾਂਦੇ ਹਨ ਤਾਂ ਮੁਰਦਿਆਂ ਉੱਤੇ ਇਹ ਅਜੀਨੋ ਮੋਟੋ ਪਾਊਡਰ ਭੁੱਕਿਆ ਜਾਂਦਾ ਹੈ ਤਾਂ ਜੋ ਸਰੀਰ ਜਲਦੀ ਗਲ ਸਕੇ। ਹੁਣ ਆਪੇ ਹਿਸਾਬ ਲਾਓ ਕਿ ਜਿਹੜਾ ਪਾਊਡਰ ਸਰੀਰ ਨੂੰ ਗਾਲਣ ਲਈ ਵਰਤਿਆ ਜਾਂਦਾ,ਆਪਾਂ ਤਾਂ ਓਹਨੂੰ ਸਵਾਦ ਸਵਾਦ ਵਿਚ ਖਾ ਵੀ ਰਹੇ ਤਾਂ ਫਿਰ ਇਹ ਸਾਡੇ ਸਰੀਰ ਦਾ ਕੀ ਹਾਲ ਕਰ ਰਿਹਾ ਹੈ,ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ !! ਪੰਜਾਬ ਵਿਚ ਇੱਕ ਬਿਮਾਰੀ ਬੜੀ ਚੱਲੀ ਹੈ ‘ਸੈਲ ਘਟਣੇ’ ਰਿਸ਼ਤੇਦਾਰੀ ਵਿਚ ਅਕਸਰ ਲੋਕ ਕਹਿੰਦੇ ਨੇ ਕਿ ਫਲਾਣੇ ਦੇ ਸੈਲ ਘੱਟ ਗਏ,ਫਲਾਣੇ ਦੇ ਸੈਲ ਇਹਨੇ ਰਹਿ ਗਏ। ਧੜਾ ਧੜ ਲੱਗਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਸੈੱਲ ਘਟਣ ਵਿਚ ਇਹ ਅਜੀਨੋ ਮੋਟੋ ਆਪਣਾ ਪੂਰਾ ਯੋਗਦਾਨ ਪਾਉਂਦਾ ਹੈ। Kikunae Ikeda ਨਾਮ ਦੇ ਜਪਾਨੀ BioChemist ਨੇ 1908 ਵਿਚ ਇਹ ਸਾਲਟ ਬਣਾਇਆ ਸੀ ਜੋ ਅੱਜ ਹਰ ਹੋਟਲ-ਰੈਸਟੋਰੈਂਟ ਤੇ ਹਰ ਫਾਸਟ ਫ਼ੂਡ ਵਿਚ ਵਰਤਿਆ ਜਾਂਦਾ ਹੈImage result for Ajinomoto ਅਮਰੀਕਾ ਵਿਚ ਕੁਝ ਸਾਲ ਪਹਿਲਾਂ ਤੋਂ ਬਹੁਤ ਸਾਰੇ ਹੋਟਲਾਂ ਤੇ ਅਜੀਨੋਮੋਟੋ ਨੂੰ ਵਰਤਣਾ ਬੰਦ ਕਰ ਦਿੱਤਾ ਹੋਇਆ। ਇਸਦਾ ਕਾਰਨ ਸੀ ਕਿ ਇਹਨਾਂ ਹੋਟਲਾਂ ਦੇ ਗਾਹਕਾਂ ਨੂੰ ਕਈ ਬਿਮਾਰੀਆਂ ਲੱਗ ਗਈਆਂ ਸਨ। ਖੋਜ ਕਰਨ ਤੇ ਪਤਾ ਲੱਗਾ ਕਿ ਲਗਭਗ ਸਾਰੇ ਗਾਹਕਾਂ ਨੂੰ ਇੱਕੋ ਜਿਹੀਆਂ ਬਿਮਾਰੀਆਂ ਹੋਈਆਂ ਸਨ ਜਿਵੇਂ ਸਿਰ ਦਰਦ,ਉਲਟੀਆਂ,ਚੱਕਰ ਆਉਣੇ,ਢਿੱਡ ਦੀਆਂ ਬਿਮਾਰੀਆਂ। ਫਿਰ ਹੋਟਲਾਂ ਦੇ ਖਾਣੇ ਤੇ ਖੋਜ ਕੀਤੀ ਤਾਂ ਅਜੀਨੋਮੋਟੋ ਨਿਕਲਿਆ ਸੀ ਇਸਦਾ ਕਾਰਨ। ਡਾਕਟਰਾਂ ਦੀ ਮੰਨੀਏ ਤਾਂ ਬੱਚਿਆਂ ਦੇ ਦਿਮਾਗ ਦਾ ਨੁਕਸਾਨ ਯਾਨੀ Brain Damage ਤੇ ਅੱਖਾਂ ਦੀ ਨਿਗਾਹ ਘਟਣ ਦਾ ਕਾਰਨ ਫਾਸਟ ਫ਼ੂਡ ਹੈ ਤੇ ਵੱਡੀ ਗੱਲ ਇਹ ਕਿ ਫਾਸਟ ਫ਼ੂਡ ਸਭ ਤੋਂ ਜਿਆਦਾ ਬੱਚੇ ਹੀ ਖਾਂਦੇ ਹਨ। ਵੈਸੇ ਖਾਸ ਗੱਲ ਇਹ ਹੈ ਕਿ ਇਹ ਅਜੀਨੋ ਮੋਟੋ ਸਿਰਫ ਤੇ ਸਿਰਫ ਇੱਕੋ ਕੰਮ ਕਰਦਾ ਹੈ ਤੇ ਉਹ ਹੈ ਖਾਣੇ ਨੂੰ ਸਵਾਦ ਬਣਾਉਣ ਦਾ ਕੰਮ ਪਰ ਜਿਵੇਂ ਕਿਹਾ ਜਾਂਦਾ ਕਿ ਜੋ ਚੀਜ ਜਿਆਦਾ ਸਵਾਦ ਲੱਗੇ ਉਸਦਾ ਨੁਕਸਾਨ ਵੀ ਉਹਨਾਂ ਹੀ ਹੁੰਦਾ ਹੈ ਤੇ ਇਹ MSG ਸਾਡੇ ਸਰੀਰ ਦਾ ਕਿ ਨੁਕਸਾਨ ਕਰ ਰਿਹਾ ਹੈ,ਇਸਦਾ ਸਾਨੂੰ ਖੁਦ ਨੂੰ ਵੀ ਅੰਦਾਜ਼ਾ ਨਹੀਂ ਹੈ। ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਦੇ ਜਾਈਏ ਕਿ ਜੇਕਰ ਤੁਹਾਨੂੰ ਕਿਸੇ ਹੋਟਲ ਆਦਿ ਵਿਚ MSG ਯਾਨੀ ਅਜੀਨੋ ਮੋਟੋ ਦੇ ਵਰਤੋਂ ਹੋਣ ਬਾਰੇ ਜਾਣਕਾਰੀ ਮਿਲੇ ਤਾਂ ਤੁਸੀਂ FSSAI ਜੋ ਕਿ Food Safety and Standards Authority of India ਸਰਕਾਰੀ ਅਧਾਰਾ ਹੈ,ਓਥੇ ਇਸਦੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ 2018 ਵਿਚ ਭਾਰਤ ਵਿਚ ਅਜੀਨੋ ਮੋਟੋ ਨੂੰ ਬੈਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਵੀ Punjab Food Authority ਵਲੋਂ ਇਸਨੂੰ ਬੈਨ ਕੀਤਾ ਹੋਇਆ ਹੈ।

Related Articles

Back to top button