Sikh News

ਮਾਵਾਂ-ਬੀਬੀਆਂ-ਭੈਣਾਂ-ਬੱਚੀਆਂ ਲਈ ਖਾਸ ਹੈ ਇਹ Video | 5 ਮਿੰਟ ਕੱਢਕੇ ਜਰੂਰ ਵੇਖੋ | Surkhab TV

ਧੀਆਂ ਮਾਂ ਅਤੇ ਬਾਪ ਦੀਆਂ ਲਾਡਲੀਆਂ, ਮਾਂ ਤੋਂ ਵੱਧ ਪਿਉ ਤੇ ਪਿਉ ਤੋਂ ਵੱਧ ਮਾਂ ਦੀ ਲਾਡਲੀ ਧੀ । ਪੰਜਾਬੀ ਬੋਲੀ ਅਨੁਸਾਰ ਬਾਪ ਨੇ ਧੀ ਤੋਰੀ ਚਾਰੇ ਖੂੰਜੇ ਹਿੱਲੇ…. ਵਿਆਹ ਤੋਂ ਬਾਅਦ ਧੀਆਂ ਦਾ ਆਪਣੇ ਮਾਂ ਬਾਪ ਨੂੰ ਛੱਡ ਦੂਜੇ ਘਰ ਚਲੇ ਜਾਣ ਨਾਲ ਜਿੱਥੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਂਦਾ ਹੈ ਉੱਥੇ ਬਾਪੂ ਆਪਣੀ ਪਿਆਰੀ ਧੀ ਦੇ ਵਿਆਹ ਤੇ ਖ਼ਰਚ ਕਰਨ ਕਰ ਕੇ ਦੋਨਾਂ ਪੱਖਾਂ ਤੋਂ ਖੁੰਗਲ ਹੋ ਜਾਂਦਾ ਹੈ। ਇਸੇ ਤਰ•ਾਂ ਜਦੋਂ ਧਰੇਕ ਦੇ ਰੁੱਖ ਤੇ ਤਰਾਂ-2 ਦੇ ਪੰਛੀ ਬੋਲਦੇ ਹਨ ਜਿਨਾਂ ਨਾਲ ਵਿਹੜੇ ਵਿਚ ਚਹਿਲ ਪਹਿਲ ਵਾਲਾ ਮਾਹੌਲ ਬਣਿਆਂ ਰਹਿੰਦਾ ਹੈ ਤੇ ਧੀ ਦੇ ਤੋਤਲੇ ਬੋਲਾਂ ਰਾਹੀਂ ਸਾਰਾ ਪਰਿਵਾਰ ਰਚਿਆ ਰਹਿੰਦਾ ਹੈ। ਇਸੇ ਤਰਾਂ ਧੀਆਂ ਤੇ ਧਰੇਕਾਂ ਵਿਹੜੇ ਦੀਆਂ ਰੌਣਕ ਹੋ ਨਿੱਬੜਦੀਆਂ ਹਨ।ਪਰ ਹੁਣ ਜਿਵੇਂ ਆਧੁਨਿਕ ਜ਼ਮਾਨੇ ਦੀਆਂ ਕੋਠੀਆਂ ਵਿਚ ਜਿਵੇਂ ਧਰੇਕ ਦਾ ਰੁੱਖ ਦੇਖਣ ਨੂੰ ਨਹੀਂ ਮਿਲਦਾ ਇਸੇ ਤਰਾਂ ਦਿਨੋਂ ਦਿਨ ਧੀਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਧੀਆਂ ਨਾਲ ਵਿਤਕਰਾ ਤਾਂ ਪਹਿਲੇ ਦਿਨ ਤੋਂ ਹੀ ਹੁੰਦਾ ਆਇਆ ਹੈ ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਧੀਆਂ ਨੂੰ ਜੰਮਣ ਤੋਂ ਬਾਅਦ ਵਿਚ ਮੂੰਹ ਵਿਚ ਗੁੜ ਦੀ ਰੋੜੀ ਲਾ ਅੰਕ ਦਾ ਦੁੱਧ ਪਿਲਾ ਦਿੱਤਾ ਜਾਂਦਾ ਸੀ ਤੇ ਆਖਿਆ ਜਾਂਦਾ ਸੀ ਖੁਸ਼ਖਬਰੀ - ਧੀਆਂ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਂਸਲਾ - Maan Punjab Deਰੱਜ ਕੇ ਗੁੜ ਖਾਈਂ ਆਪ ਨਾ ਆਈਂ ਵੀਰ ਨੂੰ ਘੱਲੀਂ ਪਰ ਅਫ਼ਸੋਸ ਆਧੁਨਿਕ ਯੁੱਗ ਵਿਚ ਤਾਂ ਧੀਆਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਸਾਡੇ ਵਿਚ ਇਕੱਲਾਪਣ ਵਧਦਾ ਜਾ ਰਿਹਾ ਹੈ। ਪੜ•ੇ ਲਿਖੇ ਸਮਾਜ ਵਿਚ ਭਰੂਣ ਹੱਤਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੋ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਕੀ ਹੋ ਗਿਆ ਹੈ ਸਾਡੀ ਸੋਚ ਨੂੰ ਪੜੀ ਲਿਖੀ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਹੋਈ ਹੈ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਾਂ। ਇਸ ਕੰਮ ਵਿਚ ਔਰਤ ਤੇ ਮਰਦ ਦੋਨੋਂ ਹੀ ਬਰਾਬਰ ਦੇ ਹੱਕਦਾਰ ਹਨ। ਇਸ ਦਾ ਵੱਡਾ ਕਾਰਨ ਧੀਆਂ ਤੇ ਪੁੱਤਰਾਂ ਵਿਚ ਹੋਣ ਵਾਲਾ ਫ਼ਰਕ ਹੈ। ਜਦਕਿ ਧੀਆਂ ਪੜ• ਕੇ ਵੀ ਪੁੱਤਰਾਂ ਤੋਂ ਅੱਗੇ ਹਨ। ਧੀਆਂ ਨੂੰ ਤਾਂ ਜੋ ਮਾਪੇ ਜਾਂ ਭਾਈ ਆਖਣ ਹੱਥੀਂ ਦੇ ਦਿੰਦੇ ਹਨ। ਪਰ ਪੁੱਤਰ ਤਾਂ ਹਰ ਚੀਜ਼ ਲੜ ਕੇ ਲੈਂਦੇ ਹਨ। ਇੱਕ ਗੀਤ ਮੁਤਾਬਕ-ਪੁੱਤ ਵੰਡਾਉਂਦੇ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਫਿਰ ਵੀ ਅਸੀਂ ਪੁੱਤਰ ਪ੍ਰਾਪਤੀ ਲਈ ਧੀਆਂ ਨੂੰ ਕੁੱਖ ਵਿਚ ਕਤਲ ਕਰਾ ਪਲਾਸਟਿਕ ਦੇ ਲਿਫਾਫੀਆਂ ਵਿਚ ਭਰ ਕੂੜੇ ਵਾਲੇ ਢੇਰ ਤੇ ਸੁੱਟ ਦਿੰਦੇ ਹਾਂ। 2002 ਤੋਂ 2017 ਦੇ ਜਨ ਗਣਨਾ ਅੰਕੜਿਆਂ ਦੇ ਆਧਾਰ ਤੇ ਹਜਾਰਾਂ ਦੀ ਗਿਣਤੀ ਵਿਚ ਮਾਸੂਮ ਧੀਆਂ ਦੀ ਭਰੂਣ ਹੱਤਿਆ ਹੋਈ ਹੈ।

Related Articles

Back to top button