Punjab

‘ਮਾਂ ਬੋਲੀ ਨਾਲ ਬੇਈਮਾਨੀ’ ਦੀ ਹੱਦ ਟੱਪਿਆ Gurdas Maan | ਕਿਹਾ-ਪੰਜਾਬੀ ਬੋਲਣ ਵਾਲੇ “ਖੂਹ ਦੇ ਡੱਡੂ”

ਪਹਿਲਾਂ ਹਿੰਦੀ ਦੇ ਹੱਕ ਵਿਚ ਬਿਆਨ,ਪੰਜਾਬੀ ਦਾ ਵਿਰੋਧ,ਫਿਰ ਪੰਜਾਬੀ ਬੋਲੀ ਦੇ ਹਮਾਇਤ ਕਰਨ ਵਾਲਿਆਂ ਨੂੰ ਗੰਦੀ ਗਾਲ ਤੇ ਹੁਣ ਫਿਰ ਇਹ ਕਹਿਣਾ ਕਿ ਪੰਜਾਬੀ ਬੋਲਣ ਵਾਲੇ ਖੂਹ ਦੇ ਡੱਡੂ,ਗੁਰਦਾਸ ਮਾਨ ਦੇ ਇਹ ਬਿਆਨ ਕੀ ਸਾਬਿਤ ਕਰ ਰਹੇ ਹਨ ? ਇਥੇ ਅਸੀਂ ਪਹਿਲਾਂ ਇਹ ਸਪਸ਼ਟ ਕਰ ਦੀਏ ਕਿ ਸਾਡਾ ਗੁਰਦਾਸ ਮਾਨ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਪਰ ਇਸਦੀ ਪੰਜਾਬੀ ਨਾਲ ਸ਼ਾਇਦ ਕੋਈ ਲਾਗਡਾਟ ਹੋਣੀ ਜੋ ਇਹ ਪੰਜਾਬੀ ਮਾਂ ਬੋਲੀ ਸਿਰੋਂ ਇਥੇ ਤੱਕ ਪਹੁੰਚਕੇ,ਪੰਜਾਬੀ ਮਾਂ ਬੋਲੀ ਸਿਰੋਂ ਖਾ ਕੇ,ਇਹਨੀਂ ਸ਼ੋਹਰਤ ਪਾ ਕੇ ਤੇ ਹੁਣ ਕਹਿ ਰਿਹਾ ਕਿ ਪੰਜਾਬੀ ਬੋਲਣ-ਲਿਖਣ-ਪੜ੍ਹਨ ਵਾਲੇ ਖੂਹ ਦੇ ਡੱਡੂ ਹਨ।‌ ਜਿਹੜਾ ਖੁਦ ਖੂਹ ਦਾ ਡੱਡੂ ਆ, ਉਹ ਦੂਜਿਆਂ ਨੂੰ ਖੂਹ ਦਾ ਡੱਡੂ ਕਹਿ ਰਿਹਾ।‌ ਇਸ ਨੂੰ ਪੰਜਾਬੀ ‘ਚ ਕੀਤੀ ਗੱਲ ਸਮਝ ਨਹੀਂ ਆ ਰਹੀ। ਇਸ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਮਾਂ ਬੋਲੀ ਦੀ ਇਜ਼ਤ ਦਾ ਮਤਲਬ ਦੂਜੀਆਂ ਬੋਲੀਆਂ ਦਾ ਜਾਂ ਹਿੰਦੀ ਦਾ ਵਿਰੋਧ ਨਹੀਂ ਹੈ। ਹਿੰਦੀ ਦੀ ਤਰਤਫ਼ਰੀ ਕਰਨ ਵਾਲਾ ਇਹ ਸਕਸ਼ ਇੰਨੀ ਵੀ ਸਮਝ ਨਹੀਂ ਰੱਖਦਾ ਜਿਸਨੂੰ ਇਹ ਵੀ ਨਹੀਂ ਪਤਾ ਕਿ ਹਿੰਦੀ ਭਾਰਤ ਦੀ ਜਾਂ ਭਾਰਤ ਦੇ ਕਿਸੇ ਵੀ ਰਾਜ ਦੀ ਮਾਂ ਬੋਲੀ ਨਹੀਂ ਹੈ। Image result for gurdas maan punjabiਇਸ ਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਹਿੰਦੀ ਅੰਗਰੇਜ਼ਾਂ ਨੇ ਬਣਾਈ ਹੀ ਬਾਕੀ ਦੀਆਂ ਮਾਂ ਬੋਲੀਆਂ ਖਤਮ ਕਰਨ ਲਈ ਸੀ ਤਾਂ ਜੋ ਗੁਲਾਮੀ ਦਾ ਸਮਾਂ ਵਧਾਇਆ ਜਾ ਸਕੇ।‌ ਜੇਕਰ ਗੁਰਦਾਸ ਮਾਨ ਦਾ ਹਿੰਦੀ ਨਾਲ ਇਹਨਾਂ ਪਿਆਰ ਹੈ ਤਾਂ ਫਿਰ ਹਰ ਪੰਜਾਬੀ ਇਸਨੂੰ ਕਹਿ ਦੇਣਾ ਚਾਹੁੰਦਾ ਕਿ ਗੁਰਦਾਸ ਮਾਨ ਜੀ ,ਪੰਜਾਬੀ ਬੋਲੀ ਚ ਬੋਲਣਾ, ਗਾਉਣਾ ਛੱਡ ਕੇ ਹਿੰਦੀ ਚ ਗਾਉਣਾ ਸ਼ੁਰੂ ਕਰੋ।‌
ਸਾਰੀ ਉਮਰ ਪੰਜਾਬੀ ਬੋਲੀ ਦਾ ਦਿੱਤਾ ਖਾਣ ਵਾਲੇ ਕਿਸੇ ਗਾਇਕ ਵਲੋਂ ਆਪਣੀ ਮਾਂ-ਬੋਲੀ ਨੂੰ ‘ਖੂਹ ਦੇ ਡੱਡੂ’ ਦੀ ਬੋਲੀ ਕਹਿਣਾ ਕੋਈ ਸਹਿਜ-ਸੁਭਾਅ ਕਹੇ ਗਏ ਸ਼ਬਦ ਨਹੀਂ ਹਨ, ਇਹ ਬਹੁਤ ਡੂੰਘਾ ਰਣਨੀਤਕ ਹਮਲਾ ਹੈ ਉਸ ਪੰਜਾਬ ਤੇ ਉਸ ਪੰਜਾਬੀ ਤੇ ਜੋ ਪੰਜਾਬ ਗੁਰਾਂ ਦੇ ਨਾਂਅ ‘ਤੇ ਵੱਸਦਾ ਹੈ। ਕੋਈ ਮਨੁੱਖ ਇਕ ਵਾਰੀ ਕੋਈ ਗੱਲ ਆਖੇ ਤਾਂ ਉਹ ਸਹਿਜ-ਸੁਭਾਅ ਜਾਂ ਗ਼ਲਤੀ ਨਾਲ ਆਖੀ ਹੋ ਸਕਦੀ ਹੈ ਪਰ ਜਦੋਂ ਕੋਈ ਮਨੁੱਖ ਆਪਣੀ ਮਾਂ-ਬੋਲੀ ਨਾਲ ਵਾਰ-ਵਾਰ ਧ੍ਰੋਹ ਕਮਾਉਂਦੇ ਬੋਲ ਬੋਲੇ,ਪੰਜਾਬੀ ਮਾਂ-ਬੋਲੀ ਦਾ ਖਾ ਕੇ ਕੱਖੋਂ ਕਰੋੜਾਂ ਤੱਕ ਪਹੁੰਚਿਆ ਕੋਈ ਗਾਇਕ ਇਹ ਗੱਲ ਆਖੇ ਕਿ, “ਇਕੱਲੀ ਪੰਜਾਬੀ ਨੂੰ ਲੈ ਕੇ ਬੈਠੇ ਰਹੇ ਤਾਂ ਇੱਥੇ ਹੀ ਬੈਠੇ ਰਹੋਗੇ ਖੂਹ ਦੇ ਡੱਡੂ ਬਣੇ।” ਤਾਂ ਇਹ ਪੰਜਾਬੀ ਸਮਾਜ, ਪੰਜਾਬੀ ਸੱਭਿਆਚਾਰ ਅਤੇ ਸਿੱਖ ਕੌਮ ਲਈ ਬਹੁਤ ਚਿੰਤਾਜਨਕ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਲੋੜ ਨਹੀਂ ਹੈ, ਬਲਕਿ ਇਸ ਪੈਂਤੜੇ ਨੂੰ ਸਮਝਣ ਦੀ ਲੋੜ ਹੈ। ਰਹੀ ਗੱਲ ਪੰਜਾਬੀ ਬੋਲਣ ਵਾਲਿਆਂ ਦੇ ਖੂਹ ਦੇ ਡੱਡੂ ਬਣਨ ਦੀ ਤਾਂ ਗੁਰਦਾਸ ਮਾਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਬੋਲਣ ਵਾਲੇ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਵਸ ਰਹੇ ਹਨ, ਹਰ ਦੇਸ਼ ਵਿੱਚ ਜਾਕੇ ਪੰਜਾਬੀ ਵੀ ਬੋਲ ਰਹੇ ਹਨ ਅਤੇ ਹੋਰ ਬੋਲੀਆਂ ਵੀ ਸਿੱਖ ਰਹੇ ਹਨ, ਫੇਰ ਪੰਜਾਬੀ ਖੂਹ ਦੇ ਡੱਡੂ ਕਿਵੇਂ ਹੋਏ ? ਭਾਰਤ ਸਣੇ ਸਾਰੀ ਦੁਨੀਆ ਵਿੱਚ ਪੰਜਾਬੀਆਂ ਦਾ ਕਿਤੇ ਵੀ ਕੋਈ ਅਜਿਹਾ ਕੰਮ ਨਹੀਂ ਅੜਿਆ ਹੋਇਆ ਜੋ ਹਿੰਦੀ ਸਿੱਖੇ ਬਿਨ੍ਹਾ ਨਾ ਹੁੰਦਾ ਹੋਵੇ। ਪੰਜਾਬੀ ਦੇ ਸਿਰੋਂ ਮੋਟੀ ਕਮਾਈ ਕਰਨ ਵਾਲੇ ਗੁਰਦਾਸ ਮਾਨ ਦਾ ਕਿਹੜਾ ਐਸਾ ਕੰਮ ਅੜ੍ਹਿਆ ਹੋ ਜੋ ਇਸ ਨੂੰ ਤੀਜੇ ਕੁ ਦਿਨ ਹਿੰਦੀ ਵਾਲਾ ਦੌਰਾ ਪੈਂਦਾ ਹੈ ? ਪੰਜਾਬੀ ਬੋਲਣ ਵਾਲੇ ਦੁਨੀਆ ਵਿਚ ਤਰੱਕੀ ਕਰਕੇ ਕਨੇਡਾ ਵਰਗੇ ਮੁਲਖਾਂ ਵਿਚ ਮੰਤਰੀ ਬਣ ਚੁੱਕੇ,ਜੇ ਗੱਲ ਹਿੰਦੀ ਬੋਲਣ ਵਾਲਿਆਂ ਦੀ ਕਰੀਏ ਤਾਂ ਦਸਦੋ ਕਿਸੇ ਹਿੰਦੀ ਬੋਲਣ ਵਾਲੇ ਨੇ ਵਿਦੇਸ਼ਾਂ ਵਿਚ ਕੋਈ ਮੱਲ ਮਾਰੀ ਹੋਵੇ ? ਹਾਂ ਹਿੰਦੀ ਬੋਲਣ ਵਾਲੇ ਬਿਹਾਰੀ-ਯੂਪੀ ਦੇ ਪਰਵਾਸੀ ਪੰਜਾਬ ਵਿਚ ਜਰੂਰ ਕੰਮ ਕਰਕੇ ਆਪਣੀ ਜਿੰਦਗੀ ਗੁਜਰ ਰਹੇ ਹਨ,ਹਾਲਾਂਕਿ ਇਸਨੂੰ ਬਿਹਾਰੀ-ਯੂਪੀ ਦੇ ਪਰਵਾਸੀ ਲੋਕਾਂ ਦੀ ਹੇਠੀ ਨਾ ਮੰਨਿਆ ਜਾਵੇ,ਸਿਰਫ ਉਦਾਹਰਣ ਦਿੱਤੀ ਹੈ। ਸੋ ਗੁਰਦਾਸ ਮਾਨ ਜੀ,ਪੰਜਾਬੀ ਮਾਂ ਬੋਲੀ ਦੇ ਪੁੱਤ ਬਣੋ,ਹਿੰਦੀ ਨੂੰ ਪੰਜਾਬੀ ਦੇ ਘਰ ਵਾੜਨ ਦੀ ਕੋਸ਼ਿਸ਼ ਨਾ ਕਰੋ।

Related Articles

Back to top button