News
ਮਾਂ ਦੇ ਗਹਿਣੇ ਵੇਚ ਜਿੱਤੇ ਮੈਡਲ | ਹੁਣ China Tennis Tournament ਜਾਣ ਨੂੰ ਪੈਸੇ ਵੀ ਨਹੀਂ ਬਚੇ

ਭਾਰਤ ਵਿਚ ਇਹਨਾਂ ਦਿਨਾਂ ਵਿਚ ਜੋ ਮੁਲਕ ਦੀ ਅਰਥਵਿਵਸਥਾ ਦਾ ਹਾਲ ਹੋ ਚੁੱਕਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ। ਕਈ ਕੰਪਨੀਆਂ ਬੰਦ ਹੋ ਗਈਆਂ ਹਨ ਜਾਂ ਬੰਦ ਹੋਣ ਕਿਨਾਰੇ ਹਨ ਪਰ ਫਿਰ ਵੀ ਦੇਸ਼ ਦੇ ਲੀਡਰ ਦੇਸ਼ ਨੂੰ Digital ਬਣਾਉਣ ਦੀਆਂ ਟਾਹਰਾਂ ਮਾਰਨੋ ਨਹੀਂ ਥੱਕਦੇ। ਵੈਸੇ ਤਾਂ ਇਸ ਮੁਲਕ ਵਿਚ ਕ੍ਰਿਕਟ ਤੋਂ ਇਲਾਵਾ ਕਿਸੇ ਹੋਰ ਖੇਡ ਨੂੰ ਖੇਡ ਮੰਨਿਆ ਹੀ ਨਹੀਂ ਜਾਂਦਾ। ਕਿਉਂਕਿ ਕ੍ਰਿਕਟ ਵਿਚ ਜੋ ਕਾਲਾ ਪੈਸੇ ਲਗਦਾ ਹੈ ਉਹ ਹੋਰ ਕਿਤੇ ਨਹੀਂ ਲਗਦਾ ਸੋ ਲੀਡਰਾਂ ਨੇ ਵੀ ਓਸੇ ਖੇਡ ਨੂੰ ਅੱਗੇ ਲਿਜਾਣਾ ਹੁੰਦਾ ਜਿਥੋਂ ਫਾਇਦਾ ਹੁੰਦਾ ਹੋਵੇ। ਇਹ ਕੁੜੀ ਟੈਨਿਸ ਦੀ ਖਿਡਾਰਨ ਹੈ,ਨਾਮ ਹੈ ਮੁਸਕਾਨ ਯਾਦਵ। ਕਿਸੇ ਸਮੇਂ ਆਪਣੀ ਮਾਂ ਦੇ ਗਹਿਣੇ ਵੇਚਕੇ ਖੇਡਦੀ ਸੀ ਤੇ ਭਾਰਤ ਨੂੰ ਕਈ ਮੈਡਲ ਦਵਾਏ। ਅੱਜ ਹਾਲ ਇਹ ਹੈ ਕਿ ਚੀਨ ਵਿਚ ਹੋਣ ਵਾਲੇ ਟੈਨਿਸ ਟੂਰਨਾਮੈਂਟ ਵਿਚ ਜਾਣ ਲਈ ਕੋਲ ਪੈਸੇ ਵੀ ਨਹੀਂ ਹਨ। ਹੁਣ ਪੱਤਰਕਾਰਾਂ ਸਾਹਮਣੇ ਰੋਂਦੀ ਨੇ ਸਰਕਾਰ ਕੋਲੋਂ ਮਦਦ ਮੰਗੀ ਹੈ।