News

ਮਦਦ ਲਈ ਥਾਣੇ ਗਏ ਤੇ ਥਾਣਾ ਸਾਰਾ ਜਿੰਦੇ ਮਾਰਕੇ ਅੰਦਰ ਸੁੱਤਾ !!

ਵੈਸੇ ਤਾਂ ਪੁਲਿਸ ਲੋਕਾਂ ਦੀ ਮਦਦ ਲਈ ਹੁੰਦੀ ਹੈ। ਮਦਦ ਵੀ ਸਿਰਫ ਦਿਨੇ ਹੀ ਨਹੀਂ ਸਗੋਂ ਹਰ ਸਮੇਂ ਰਾਤ-ਬਰਾਤੇ ਵੀ ਕਰਨ ਲਈ ਹੁੰਦੀ ਹੈ। ਪਰ ਕਦੇ ਸੁਣਿਆ ਦੇਖਿਆ ਕਿ ਰਾਤ ਨੂੰ ਤੁਸੀਂ ਪੁਲਿਸ ਕੋਲ ਮਦਦ ਲਈ ਜਾਓ ਤੇ ਅੱਗੋਂ ਸਾਰਾ ਥਾਣਾ ਅੰਦਰੋਂ ਥਾਣੇ ਦੇ ਗੇਟ ਨੂੰ ਜਿੰਦੇ ਮਾਰਕੇ ਸੁੱਤਾ ਪਿਆ ਹੋਵੇ ਤੇ ਗੇਟ ਹੀ ਨਾ ਖੋਲ੍ਹੇ ?? ਇਹ ਵੀਡੀਓ ਜਿਲਾ ਅੰਮ੍ਰਿਤਸਰ ਦੇ ਜੰਡਿਆਲਾ ਥਾਣਾ ਦੀ ਹੈ ਜਿਥੇ ਇਹਨਾਂ ਨੌਜਵਾਨਾਂ ਨੂੰ ਬੰਦੇ ਪੈ ਗਏ ਤੇ ਇਹ ਮਦਦ ਲਈ ਪੁਲਿਸ ਥਾਣੇ ਗਏ ਪਰ ਓਥੇ ਜਾ ਕੇ ਜੋ ਮਾਹੌਲ ਵੇਖਿਆ,ਉਹ ਤੁਸੀਂ ਵੀ ਦੇਖ ਲਓ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਅੱਜਕਲ ਚਰਚਾ ਵਿਚ ਹੈ। ਲੋਕ ਕਮੈਂਟ ਕਰ ਰਹੇ ਹਨ ਕਿ ਜੰਡਿਆਲੇ ਥਾਣੇ ਵਾਲਿਆਂ ਕੋਲ ਦਿਨ ਦੇ ਛਪਾਅ ਬਾਦ ਨਾ ਜਾਇਓ ਕੋਈ ਕਿਉਂਕਿ ਥਾਣੇ ਵਾਲੇ ਖੁਦ ਨੂੰ ਮਹਿਫੂਜ਼ ਰੱਖਣ ਲਈ ਰਾਤ ਨੂੰ ਥਾਣੇ ਦਾ ਬਾਰ ਲਾ ਰੱਖਦੇ ਨੇ। ਕੀ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਿਸ ਨੂੰ ਖੁਦ ਦੀ ਰਾਖੀ ਕਰਨੀ ਪੈ ਰਹਿ ਹੁਣ ?? ਅਸਲ ਮਾਮਲਾ ਕੀ ਹੈ ਇਹ ਤਾਂ ਹੁਣ ਵੱਡੇ ਪੁਲਿਸ ਅਫਸਰਾਂ ਦੇ ਧਿਆਨ ਵਿਚ ਆਉਣ ਮਗਰੋਂ ਹੀ ਪਤਾ ਲਗੇਗਾ ਕਿ ਜੰਡਿਆਲਾ ਦਾ ਇਹ ਥਾਣਾ ਰਾਤ ਨੂੰ ਗੇਟ ਨੂੰ ਜਿੰਦੇ ਮਾਰਕੇ ਕਿਉਂ ਸੌ ਜਾਂਦਾ ?

Related Articles

Back to top button