News

ਭੈਣ ਦੇ ਅੰਤਿਮ ਸੰਸਕਾਰ ਲਈ ਪਿੰਡ ਵਾਲਿਆਂ ਨੇ ਕੀਤਾ ਬਾਈਕਾਟ ਤਾਂ ਭਰਾਵਾਂ ਨੇ ਚੁੱਕਿਆ ਇਹ ਕਦਮ

ਓਡੀਸ਼ਾ ‘ਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪਿੰਡ ਵਾਲਿਆਂ ਵੱਲੋਂ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ‘ਤੇ 2 ਭਰਾਵਾਂ ਨੇ ਆਪਣੀ ਭੈਣ ਦੀ ਮ੍ਰਿਤਕ ਦੇਹ ਸਾਈਕਲ ‘ਤੇ ਰੱਖ ਕੇ ਸ਼ਮਸ਼ਾਨਘਾਟ ਪਹੁੰਚਾਇਆ।ਦਰਅਸਲ ਸੂਬਾ ਦੇ ਚੰਦਾਹਾਂੜੀ ਬਲਾਕ ਦੇ ਮੋਤੀ ਪਿੰਡ ‘ਚ 42 ਸਾਲਾਂ ਆਦਿਵਾਸੀ ਔਰਤ ਨੂਆਖਾਈ ਪਾਂਡੇ ਦੀ ਬੀਮਾਰੀ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕਾ ਨੂਆਖਾਈ ਆਪਣੇ ਪਤੀ ਤੋਂ ਵੱਖਰੀ ਹੋ ਕੇ ਮੋਤੀ ਪਿੰਡ ‘ਚ ਆਪਣੇ ਦੋ ਭਰਾਵਾਂ ਟੇਕਰਾਮ ਪਾਂਡੇ ਅਤੇ ਪੁਰਸ਼ੋਤਮ ਪਾਂਡੇ ਨਾਲ ਰਹਿੰਦੀ ਸੀ। ਭੈਣ ਦੀ ਮੌਤ ਤੋਂ ਬਾਅਦ ਭਰਾਵਾਂ ਨੇ ਅੰਤਿਮ ਸੰਸਕਾਰ ਲਈ ਜਦੋਂ ਮ੍ਰਿਤਕ ਦੇਹ ਘਰੋ ਬਾਹਰ ਰੱਖੀ ਤਾਂ ਪਿੰਡ ਵਾਲਿਆਂ ਸਮੇਤ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।ਭਰਾਵਾਂ ਨੇ ਸਵੇਰ ਤੱਕ ਕਿਸੇ ਦੇ ਆਉਣ ਦਾ ਇੰਤਜ਼ਾਰ ਕੀਤਾ ਪਰ ਸ਼ਨੀਵਾਰ ਸਵੇਰ ਤੱਕ ਕੋਈ ਵੀ ਮ੍ਰਿਤਕ ਦੇ ਘਰ ਨਹੀਂ ਆਇਆ ਤਾਂ ਮਜ਼ਬੂਰਨ ਦੋਵਾਂ ਭਰਾਵਾਂ ਨੇ ਆਪਣੀ ਭੈਣ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਦੋਵਾਂ ਭਰਾਵਾਂ ਨੇ ਇੱਕ ਸਾਈਕਲ ‘ਤੇ ਭੈਣ ਦੀ ਮ੍ਰਿਤਕ ਦੇਹ ਬੰਨ੍ਹ ਕੇ ਸ਼ਮਸ਼ਾਨਘਾਟ ਤੱਕ ਲੈ ਗਏ। ਅੰਤਿਮ ਸੰਸਕਾਰ ਦੇ ਸਮੇਂ ਦੋਵਾਂ ਭਰਾਵਾਂ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਹੋਇਆ।

Related Articles

Back to top button