News

ਭੈਣ ਦੀ ਡੌਲੀ ਤੁਰਨ ਤੋਂ ਪਹਿਲਾ ਹੀ ਭਰਾ ਦੀ ਅਰਥੀ ਉਸ ਦੇ ਬੂਹੇ ਤੋਂ ਉੱਠ ਗਈ

ਹੁਸ਼ਿਆਰਪੁਰ- ਮਾਪੇ ਆਪਣੇ ਬੱਚਿਆਂ ਨੂੰ ਕਮਾਈ ਕਰਨ ਲਈ ਵਿਦੇਸ਼ਾਂ ਵਿਚ ਭੇਜਦੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਕਿ ਉਨ੍ਹਾਂ ਦੇ ਕਮਾਊ ਪੁੱਤ ਘਰ ਨਹੀਂ ਮੁੜ ਕੇ ਆਉਣਗੇ। ਕੁੱਝ ਇਸੇ ਤਰ੍ਹਾਂ ਦਾ ਭਾਣਾ ਵਾਪਰਿਆ ਹੈ। ਹੁਸ਼ਿਆਰਪੁਰ ਦੇ ਪਿੰਡ ਕੂਰਾਲਾ ਕਲਾਂ ਦੀ ਇਸ ਮਾਂ ਨਾਲ ਜੋ ਰੋ-ਰੋ ਕੇ ਆਪਣੇ ਪੁੱਤਰ ਨੂੰ ਵਾਪਸ ਬੁਲਾ ਰਹੀ ਹੈ।ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਪਿੰਡ ਕੁਲਾਰਾ ਕਲਾਂ ਦਾ ਹਰਮਿੰਦਰ ਸਿੰਘ ਚਾਰ ਸਾਲ ਪਹਿਲਾ ਹੀ ਬੇਰੁਜ਼ਗਾਰੀ ਦੀ ਮਾਰ ਝੱਲਦਾ ਹੋਇਆ ਚੰਗੇ ਰੁਜ਼ਗਾਰ ਲਈ ਇਟਲੀ ਗਿਆ ਸੀ। ਇਟਲੀ ਵਿਚ ਉਹ ਇੱਕ ਡੇਅਰੀ ਫਾਰਮ ਵਿਚ ਕੰਮ ਕਰਦੇ ਸਮੇਂ ਖਾਦ ਵਾਲੇ ਟੈਂਕ ਵਿਚ ਆਪਣੇ ਤਿੰਨ ਸਾਥੀ ਸਮੇਤ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ।ਹਰਮਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਵਿਚ ਮਾਤਮ ਛਾਇਆ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਹਰਮਿੰਦਰ ਦੇ ਪਿਤਾ ਜੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਹੈ ਅਤੇ ਉਹ ਆਪਣੀਆਂ ਦੋ ਭੈਣਾਂ ਦਾ ਇਕੱਲਾ ਭਰਾ ਸੀ ਤੇ ਇੱਕ ਭੈਣ ਦਾ ਵਿਆਹ ਦਸੰਬਰ ਵਿਚ ਰੱਖਿਆ ਹੋਇਆ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਕਿ ਭੈਣ ਦੀ ਢੋਲੀ ਤੁਰਨ ਤੋਂ ਪਹਿਲਾ ਹੀ ਭਰਾ ਦੀ ਅਰਥੀ ਉਸ ਦੇ ਬੂਹੇ ਤੋਂ ਉੱਠ ਗਈ।

Related Articles

Back to top button