Latest

‘ਭੈਣ’ ਤੋਂ ‘ਦੀਦੀ’ | ਅਸੀਂ ਜਿਆਦਾ Modern ਤਾਂ ਨਹੀਂ ਹੋ ਗਏ ??

ਇਹ ਨਿੱਕੀ ਜਿਹੀ ਕਹਾਣੀ ਸੁਣਾਉਣ ਦਾ ਮਤਲਬ ਹੈ ਕਿ ਬੱਚੇ ਦਾ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਜਿਸ ਬੋਲੀ ਨਾਲ ਨਾਤਾ ਜੁੜਦਾ ਹੈ ਉਹ ਉਸਦੀ ਮਾਂ ਬੋਲੀ ਹੁੰਦੀ ਹੈ। ਮਾਂ ਬੋਲੀ ਇਕ ਤਰ੍ਹਾਂ ਨਾਲ ਬੱਚੇ ਨੂੰ ਗੁੜ੍ਹਤੀ ਵਿੱਚ ਦਿੱਤੀ ਗਈ ਹੀ ਬੋਲੀ ਹੁੰਦੀ ਹੈ ਤੇ ਜੋ ਉਮਰ ਭਰ ਉਸਦਾ ਸਾਥ ਦਿੰਦੀ ਹੈ। ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਮਹਿਸੂਸ ਕਰਦਾ ਹੈ ਬਿਲਕੁਲ ਉਸ ਤਰ੍ਹਾਂ ਹੀ ਹਰ ਸ਼ਖਸ ਆਪਣੀ ਮਾਂ-ਬੋਲੀ ਵਿੱਚ ਗੱਲ ਕਰਦਾ ਕਦੇ ਵੀ ਓਪਰਾ ਮਹਿਸੂਸ ਨਹੀਂ ਕਰਦਾ ਹੈ। ਮਾਂ ਬੋਲੀ ਵਿੱਚ ਇੱਕ ਆਪਣਾਪਣ ਤੇ ਅਪਣੱਤ ਹੁੰਦੀ ਹੈ। ਸੰਸਾਰ ਭਰ ਦੇ ਭਾਸ਼ਾ ਵਿਗਿਆਨੀ ਵੀ ਇਹ ਗੱਲ ਸਾਬਤ ਕਰ ਚੁਕੇ ਹਨ ਕਿ ਕੋਈ ਵੀ ਬੱਚਾ ਜਿੰਨਾ ਸਰਲ ਤੇ ਸਹਿਜ ਨਾਲ ਆਪਣੀ ਮਾਂ ਬੋਲੀ ਵਿੱਚ ਸਿੱਖਦਾ ਹੈ ਉਸ ਤਰ੍ਹਾਂ ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਸਿੱਖਦਾ। ਮਾਂ ਬੋਲੀ ਪੰਜਾਬੀ ਨੂੰ ਅਖੋਂ ਪਰੋਖੇ ਕਰਨ ਕਰਕੇ ਹੀ ਅੱਜ ਸਾਡੇ ਰਿਸ਼ਤੇ ਗੁਆਚ ਰਹੇ ਹਨ। ਪੰਜਾਬੀ ਸਭਿਆਚਾਰ ਵਿਲੱਖਣ ਸੱਭਿਆਚਾਰ ਹੈ ਤੇ ਇਸ ਵਿਚ ਸਿਰਫ਼ ਅੰਕਲ ਨਾਲ ਹੀ ਰਿਸ਼ਤੇ ਜੀਵਿਤ ਨਹੀਂ ਰਹਿ ਸਕਦੇ ਹਨ। ਸਾਡੇ ਤਾਂ ਨਾਨਕ ਛਕ,ਛੂਛਕ ਆਦਿ ਅਨੇਕਾਂ ਅਜਿਹੇ ਹੋਰ ਰਿਸ਼ਤੇ ਤੇSisters (American TV series) - Wikipedia ਰਿਵਾਜ ਹਨ ਜੋ ਸਿਰਫ਼ ਪੰਜਾਬੀ ਵਿਚ ਹੀ ਸਮਝੇ ਜਾ ਸਕਦੇ ਹਨ। ਅੱਜ ਪਿੰਡਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਦੇ ਸ਼ਬਦ ਦਿਨੋਂ ਦਿਨ ਲੁਪਤ ਹੋ ਰਹੇ ਹਨ ਅਤੇ ਸਾਡੇ ਰਿਸ਼ਤੇ ਨਾਤੇ,ਰਸਮ ਰਿਵਾਜ ਵਿਗੜ ਰਹੇ ਹਨ। ਅੱਜ ਚਾਚੇ,ਤਾਏ ਦੀ ਥਾਂ ਵੱਡਾ ਡੈਡੀ ਤੇ ਛੋਟਾ ਡੈਡੀ ਆ ਗਿਆ ਹੈ। ਦਾਦਾ ਦਾਦੀ,ਮਾਮਾ ਮਾਮੀ, ਨਾਨਾ ਨਾਨੀ ਆਦਿ ਰਿਸ਼ਤੇ ਆਪਣਾ ਰੂਪ ਬਦਲ ਰਹੇ ਹਨ। ਪੰਜਾਬੀ ਭਾਸ਼ਾ ਦਾ ‘ਅੰਬੋ‘ ਸ਼ਬਦ ਤਾਂ ਲਗਭਗ ਅਲੋਪ ਹੀ ਹੋ ਗਿਆ ਹੈ। ਅਸੀਂ ਵੀ ਆਪਣੇ ਬੱਚਿਆਂ ਮੂੰਹੋਂ ਬੇਬੇ ਬਾਪੂ ਦੀ ਥਾਂ ਮੰਮੀ ਡੈਡੀ ਸੁਨਣਾ ਜ਼ਿਆਦਾ ਪਸੰਦ ਕਰਨ ਲਗ ਪਏ ਹਾਂ। ਭੈਣ ਦਾ ਰਿਸ਼ਤਾ ਸਾਡੇ ਸਮਾਜ ਤੇ ਸੱਭਿਆਚਾਰ ਵਿੱਚ ਬੜਾ ਸਤਿਕਾਰ ਤੇ ਪਿਆਰ ਵਾਲਾ ਹੈ ਪਰ ਆਧੁਨਿਕਤਾ ਦੀ ਹਨੇਰੀ ਵਿਚ ਭੈਣ ਸ਼ਬਦ ਹੀ ਦਿਨੋ-ਦਿਨ ਬਦਲ ਰਿਹਾ ਹੈ ਤੇ ਅੱਜਕਲ੍ਹ ਦੀ ਨਵੀਂ ਪੀੜ੍ਹੀ ਨੇ ਬੰਗਾਲੀ ਭਾਸ਼ਾ ਦਾ ਸ਼ਬਦ ‘ਦੀਦੀ‘ ਅਪਣਾ ਲਿਆ ਹੈ ਤੇ ਅੱਜ ਹਰ ਘਰ ਵਿਚ ਦੀਦੀ ਸ਼ਬਦ ਆਮ ਬੋਲਿਆ ਜਾਂਦਾ ਹੈ।

Related Articles

Back to top button