ਭੂਚਾਲ ਨੇ ਮਚਾਈ ਤਬਾਹੀ, ਸੜਕਾਂ ‘ਚ ਵੱਡੇ ਪਾੜ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
ਲਾਹੌਰ: ਭਾਰਤ ਸਮੇਤ ਪਾਕਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲਾਹੌਰ ਤੋਂ 173 ਕਿਮੀ ਦੂਰ ਭੂਚਾਰ ਦਾ ਕੇਂਦਰ ਰਿਹਾ। ਇਸ ਦੇ ਤੀਬਰਤਾ 6.3 ਮਾਪੀ ਗਈ ਹੈ।
ਇਸ ਦੇ ਨਾਲ ਹੀ ਪਾਕਿ ਵਾਲੇ ਜੰਮੂ-ਕਸ਼ਮੀਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਫਿਲਹਾਲ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਮੌਸਮ ਵਿਭਾਗ ਦੇ ਅਨੁਸਾਰ ਭੂਚਾਲ ਦੇ ਝਟਕੇ ਦੁਪਹਿਰ 4 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਲਾਹੌਰ, ਕਸੂਰ, ਸਿਆਲਕੋਟ, ਜੇਹਲਮ, ਚੱਕਵਾਲ, ਰਾਵਲਪਿੰਡੀ, ਇਸਲਾਮਾਬਾਦ, ਮਕਬੂਜ਼ਾ ਕਸ਼ਮੀਰ ਤੇ ਪੇਸ਼ਾਵਰ ਵਿੱਚ ਪੂਰਬੀ ਸਰਹੱਦ ਨਾਲ ਲੱਗਦੇ ਭਾਰਤੀ ਰਾਜਾਂ ਤੇ ਦਿੱਲੀ ਵਿੱਚ ਮਹਿਸੂਸ ਕੀਤੇ ਗਏ।
ਲਾਹੌਰ ਵਿਚ ਭੂਚਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ, ਪਰ ਭੀਮਬਰ, ਆਜ਼ਾਦ ਕਸ਼ਮੀਰ ਸਮੇਤ ਕਈ ਹੋਰ ਸ਼ਹਿਰਾਂ ਵਿਚ ਇਮਾਰਤਾਂ ਦੇ ਢਹਿ ਜਾਣ ਤੇ ਆਮ ਨਾਗਰਿਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਤਸਵੀਰਾਂ ਤੋਂ ਸਾਫ ਹੈ ਕਿ ਕਿਸ ਤਰ੍ਹਾਂ ਭੂਚਾਲ ਨਾਲ ਸੜਕਾਂ ਦਾ ਭਾਰੀ ਨੁਕਸਾਨ ਹੋਇਆ। ਸੜਕਾਂ ‘ਤੇ ਵੱਡੇ ਪਾੜ ਪੈ ਗਏ ਹਨ। ਕੁਝ ਗੱਡੀਆਂ ਵੀ ਪਲਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ।