Punjab
ਭਾਰਤ ਪਾਕਿਸਤਾਨ ਦੀ ਦੋਸਤੀ ਲਈ ਕੀਤਾ ਜਾ ਰਿਹਾ ਨੇਕ ਕਾਰਜ | Surkhab TV

ਅੱਜ ਅੰਮ੍ਰਿਤਸਰ ਵਿਖੇ ਹਿੰਦ ਪਾਕਿਸਤਾਨ ਦੋਸਤੀ ਮੰਚ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਉਨ੍ਹਾਂ ਦੱਸਿਆ ਕਿ ਉਹ ਪਿਛਲੇ 24 ਸਾਲਾਂ ਤੋਂ ਲਗਾਤਾਰ ਵਾਘਾ ਸਰਹੱਦ ਤੇ ਕੈਂਡਲ ਮਾਰਚ ਕਰਕੇ ਦੋਸਤੀ ਦਾ ਨਵਾਂ ਪੈਗ਼ਾਮ ਦਿੰਦੇ ਸਨ ਤੇ ਹਰ ਸਾਲ ਉਹ ਵੱਡੇ ਵੱਡੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਦੇ ਸਨ ਤੇ ਇਸ ਵਾਰ 25 ਵੀ ਵਰੇ ਗੰਢ ਤੇ ਕਰੋਨਾ ਵਾਇਰਸ ਦੀ ਮਹਾਂਮਾਰੀ ਹੋਣ ਕਰਕੇ ਜ਼ਿਆਦਾ ਲੋਕਾਂ ਦਾ ਇਕੱਠ ਨਾ ਕਰ ਸਕਦੇ ਹੋਣ ਕਰਕੇ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਥੋੜ੍ਹੇ ਜਿਹੇ ਲੋਕਾਂ ਦਾ ਇਕੱਠ ਕਰਕੇ ਪ੍ਰੈੱਸ ਵਾਰਤਾ ਕੀਤੀ ਗਈ ਤੇ ਉਨ੍ਹਾਂ ਵੱਲੋਂ ਇੱਕ ਕਿਤਾਬ ‘ਪੰਜ ਪਾਣੀ’ ਵੀ ਰਿਲੀਜ਼ ਕੀਤੀ ਗਈ ……. ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੇ ਕਦਮ ਚੁੱਕੇ ਜਾਣ ਤਾਂ ਜੋ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ।