ਭਾਣਜੇ ਨੇ ਮਾਮੇ ਤੇ ਮਾਮੀ ਦੇ ਵਿਆਹ ਵਿੱਚ ਕੀਤੀ ਅਜਿਹਿ ਗੱਲ ਕਿ ਬਰਾਤੀਆਂ ਦੇ ਢਿੱਡੀਂ ਪੀੜਾਂ ਪਾਈਆਂ

ਸਿੱਖ ਰਹਿਤ ਮਰਿਯਾਦਾ ਵਿੱਚ ਇੱਕ ਸਿੱਖ ਦੇ ਜੀਵਨ ਵਿਵਹਾਰ ਬਾਰੇ ਕੁੱਝ ਰਹਿਤੀ ਦਿਸ਼ਾ ਨਿਰਦੇਸ਼ ਹਨ ਜਿਨ੍ਹਾਂ ਵਿੱਚ ਆਨੰਦ ਕਾਰਜ ਦਾ ਤਰੀਕਾ ਵੀ ਇੱਕ ਵਿਸ਼ਾ ਹੈ। ਇਸ ਬਾਰੇ ਕਈ ਸੱਜਣਾ ਦਾ ਵਿਚਾਰ ਹੈ ਕਿ ਆਨੰਦ ਕਾਰਜ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੂਆਲੇ ਲਾਵਾਂ ਦੇ ਰੂਪ ਵਿੱਚ ਚਾਰ ਵਾਰੀ ਪਰਿਕ੍ਰਮਾ ਕਰਨੀ ਸਾਨੂੰ ਹਿੰਦੂ ਮਤਿ ਨਾਲ ਜੋੜਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਨ੍ਹਾਂ ਚਾਰ ਲਾਵਾਂ ਦਾ ਵਿਰੋਧ ਦਾ ਸਵਰ ਵੀ ਸੁਣਨ ਨੂੰ ਮਿਲਦਾ ਹੈ। ਇਹ ਸਹੀ ਹੈ ਕਿ ਹਿੰਦੂਮਤਿ ਵਿੱਚ ਫ਼ੇਰੇ ਹੁੰਦੇ ਹਨ ਅਤੇ ਇਹ ਪਰੰਪਰਾ ਗੁਰੂ ਨਾਨਕ ਜੀ ਤੋਂ ਸਦਿਆਂ ਪਹਿਲੇ ਚਲੀ ਆ ਰਹੀ ਸੀ। ਇਹ ਵੀ ਪਰੰਪਰਾ ਬਹੁਤ ਪੁਰਾਣੀ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਹੱਥ ਜੋੜ ਕੇ ਆਪਣੇ ਇਸ਼ਟਾਂ ਨੂੰ ਨਮਸਕਾਰ ਕਰਦੇ ਮੱਥੇ ਟੇਕਦੇ ਹਨ। ਹੁਣ ਸਿੱਖੀ ਦੇ ਦਰਸ਼ਨ ਦੇ ਸੋਮੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਉਸ ਅੱਗੇ ਸਿੱਖ ਵੀ ਬਾ-ਅਦਬ ਹੱਥ ਜੋੜ ਕੇ ਮੱਥਾ ਟੇਕਦੇ ਹਨ। ਕੀ ਮੱਥਾ ਟੇਕਣ ਦੀ ਸਰੀਰਕ ਕ੍ਰਿਆ ਕਰਨ ਮਾਤਰ ਕਾਰਣ ਸਿੱਖ ਐਸਾ ਕਰਦੇ ਹਿੰਦੂ ਪ੍ਰਤੀਤ ਹੁੰਦੇ ਹਨ?
ਜੇ ਕਰ ਲਾਵਾਂ ਦੇ ਵਿਰੋਧ ਦੇ ਤਰਕ ਨੂੰ ਮੰਨ ਲਿਆ ਜਾਵੇ ਤਾਂ ਉਨ੍ਹਾਂ ਸੱਜਣਾ ਦੇ ਮੁਤਾਬਕ ਕੀ ਹੱਥ ਜੋੜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਤਿਕਾਰ ਵਜੋਂ ਮੱਥਾ ਟੇਕਣ ਦੀ ਕ੍ਰਿਆ ਦੇ ਬਜਾਏ ਸਿੱਖਾਂ ਨੂੰ ‘ਸਲੂਟ` ਮਾਰਨਾ ਚਾਹੀਦਾ ਹੈ ਤਾਂ ਕਿ ਉਹ ਹਿੰਦੂ ਪ੍ਰਭਾਵ ਤੋਂ ਦੂਰ ਨਜ਼ਰ ਆਉਂਣ? ਕੀ ਉਹ ਇਸ ਬਾਰੇ ਵੀ ਕੋਈ ਬਦਲਾਵ ਚਾਹੁੰਦੇ ਹਨ? ਅਗਰ ਨਹੀਂ ਤਾਂ ਕਿਉਂ ਨਹੀਂ? ਇਹ ਸਮਾਂ ਬਰਬਾਦ ਕਰਨ ਵਾਲੀਆਂ ਗੱਲਾਂ ਹਨ ਜਿਨ੍ਹਾਂ ਨਾਲ ਲੋੜੀਦੇ ਕੰਮ ਵੀ ਪ੍ਰਭਾਵ ਗੁਆ ਰਹੇ ਹਨ।
ਇਸ ਦੇ ਨਾਲ ਹੀ ਆਨੰਦ ਕਾਰਜ ਦੀ ਰਸਮ ਵਿੱਚ, ਅੱਗੇ-ਪਿਛੇ ਤੁਰਨ, ਸੱਜੇ-ਖੱਬੇ ਬੈਠਣ ਆਦਿ ਬਾਰੇ ਵੀ ਇਤਰਾਜ਼ ਦੇ ਸਵਰ ਸੁਣਨ ਨੂੰ ਮਿਲਦੇ ਹਨ। ਆਉ ਅੱਜੇ ਕੇਵਲ ਇਸ ਦੇ ਕੁੱਝ ਪੱਖਾਂ ਨੂੰ ਵਿਚਾਰਣ ਦਾ ਯਤਨ ਕਰੀਏ।
ਮਨੁੱਖਾ ਮਨੋਭਾਵਾਂ ਦੀ ਉੱਤਪਤਿ ਬੇਹਦ ਜਟਿਲ ਅਤੇ ਡੁੰਗੇ ਸੰਧਰਭਾਂ ਦਾ ਵਿਸ਼ਾ ਹੈ। ਇਸ ਨੂੰ ਸਮਝਣ ਵਾਲੇ ਗੁਰੂਆਂ ਦੇ ਮਨ ਦੀ ਚਰਮ ਅਵਸਥਾ ਮਨੁੱਖੀ ਸਮਝ ਵਿੱਚ ਆਉਂਣ ਵਾਲੇ ਸ਼ਬਦਾਂ ਦਿਆਂ ਹੱਦਾ ਤੋਂ ਵੀ ਪਰੇ ਤਕ ਪਹੁੰਚਦੀ ਹੈ। ਗੁਰੂ ਦੀ ਸਿੱਖਿਆ ਰਾਹੀਂ ਮਨੁੱਖ ਨੂੰ ਆਪਣੀ ਸਮਰਥਾ ਅਤੇ ਕਮਜੋਰੀਆਂ ਦਾ ਗਿਆਨ ਪ੍ਰਾਪਤ ਹੁੰਦਾ ਰਹਿੰਦਾ ਹੈ। ਗੁਰਮਤਿ ਮਨੁੱਖ ਨੂੰ ਕਿਸੇ ਵਿਚਾਰ ਨਾਲ ਜੁੜੇ ਵੱਖੋ-ਵੱਖ ਸੰਧਰਭਾਂ ਨੂੰ ਸਮਝਣ ਦੀ ਜੁਗਤ ਪਰਧਾਨ ਕਰਦੀ ਹੈ।