Punjab

ਭਾਈ ਵਡਾਲਾ ਨੇ ਦਿੱਤੀ ਅਹਿਮ ਜਾਣਕਾਰੀ,ਇਸ ਕਨੂੰਨ ਅਨੁਸਾਰ ਪੁਲਿਸ ਤੁਹਾਡਾ ਚਲਾਨ ਨਹੀ ਕਰ ਸਕਦੀ

‘No Chalan’ on Punjabi Number Plates | Bhai Wadala gives Government’s Passed Act Copy.ਪੰਜਾਬ ਵਿਚ ਭਖਿਆ ਪੰਜਾਬੀ ਮਾਂ ਬੋਲੀ ਦਾ ਮਸਲਾ ਜੋ ਗਾਹੇ ਬਗਾਹੇ ਲਗਾਤਾਰ ਚਲਦਾ ਰਹਿੰਦਾ ਹੈ। ਇਸੇ ਮਸਲੇ ਵਿਚ ਇੱਕ ਪੱਖ ਹੈ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਆਦਿ ਨੂੰ ਪੰਜਾਬੀ ਵਿਚ ਲਿਖਵਾਉਣ ਦਾ ਰੁਝਾਨ। ਬਹੁਤ ਵਾਰੀ ਪੰਜਾਬੀ ਲੋਕ ਇਹ ਸਵਾਲ ਕਰਦੇ ਹਨ ਕਿ ਕੀ ਪੰਜਾਬੀ ਵਿਚ ਨੰਬਰ ਲਿਖਵਾਇਆ ਜਾ ਸਕਦਾ ਹੈ ? ਕੀ ਇਸਦਾ ਕੋਈ ਚਲਾਨ ਤਾਂ ਨਹੀਂ ਹੁੰਦਾ ?ਜਿਨਾਂ ਨੇ ਨੰਬਰ ਪੰਜਾਬੀ ਵਿਚ ਲਿਖਵਾਇਆ ਹੋਵੇ ਉਹ ਇਹ ਸ਼ਿਕਾਇਤ ਜਾਂ ਸਵਾਲ ਕਰਦੇ ਹਨ ਕਿ ਪੁਲਿਸ ਵਾਲੇ ਉਹਨਾਂ ਦਾ ਚਲਾਨ ਕਰਦੇ ਹਨ ਕਿ ਨੰਬਰ ਪੰਜਾਬੀ ਵਿਚ ਕਿਉਂ ਹੈ ? ਇਸ ਮਸਲੇ ਦਾ ਹੱਲ ਕੱਢਿਆ ਹੈ ਭਾਈ ਬਲਦੇਵ ਸਿੰਘ ਵਡਾਲਾ ਨੇ ਜਿਨ੍ਹਾਂ ਨੇ ਸੰਗਤ ਦੇ ਨਾਲ ਉਹ ਸਬੂਤ ਸਾਂਝੇ ਕੀਤੇ ਹਨ ਜੋ ਪੰਜਾਬੀਆਂ ਨੂੰ ਇਹ ਹੱਕ ਦਿੰਦੇ ਹਨ ਕਿ ਉਹ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ,ਘਰਾਂ ਦੀਆਂ ਤਖਤੀਆਂ ਤੇ ਹੋਰ ਕੰਮ ਕਾਰ,ਸਰਕਾਰੀ ਕੰਮ ਆਦਿ ਪੰਜਾਬੀ ਵਿਚ ਕਰ ਸਕਦੇ ਹਨ। ਕੀ ਹਨ ਉਹ ਸਬੂਤ,ਸੁਣੋ ਭਾਈ ਵਡਾਲਾ ਕੋਲੋਂ- ਸੋ ਹੁਣ ਅੱਗੇ ਤੋਂ ਜੇ ਕੋਈ ਪੁਲਿਸ ਕਰਮਚਾਰੀ ਤੁਹਾਡੇ ਵਾਹਨ ਦਾ ਇਸ ਗੱਲੋਂ ਚਲਾਨ ਕਰਨ ਦੀ ਗੱਲ ਕਰੇ ਕਿ ਤੁਹਾਡੇ ਵਾਹਨ ਦਾ ਨੰਬਰ ਪੰਜਾਬੀ ਵਿਚ ਲਿਖਵਾਇਆ ਹੈ ਤਾਂ ਇਹ ਸਬੂਤ ਉਹਨਾਂ ਨੂੰ ਦਿਖਾ ਸਕਦੇ ਹੋ। ਪੁਲਿਸ ਵਾਲੇ ਕਦੇ ਵੀ ਤੁਹਾਡਾ ਪੰਜਾਬੀ ਵਿਚ ਲਿਖੀ ਨੰਬਰ ਪਲੇਟ ਦਾ ਚਲਾਨ ਨਹੀਂ ਕਰ ਸਕਦੇ। ਇਹ ਵੀਡੀਓ ਵੱਧ ਤੋਂ ਵੱਧ ਸੰਗਤ ਨਾਲ ਸਾਂਝੀ ਕਰੋ ਤਾਂ ਜੋ ਜਿਨਾਂ ਅੰਦਰ ਇਹ ਭੁਲੇਖਾ ਹੈ ਕਿ ਪੰਜਾਬੀ ਵਿਚ ਨੰਬਰ ਲਿਖਾਉਣ ਤੇ ਚਲਾਨ ਹੁੰਦਾ ਉਹ ਬਿਨਾ ਕਿਸੇ ਡਰ ਪੰਜਾਬੀ ਵਿਚ ਨੰਬਰ ਲਿਖਵਾ ਸਕਣ।

Related Articles

Back to top button