Sikh News

ਭਾਈ ਪਿੰਦਰਪਾਲ ਜੀ ਨੇ “ਹਰ ਘਰ ਚ ਬੋਲੀ ਜਾਵੇ ਪੰਜਾਬੀ “ਗੁਰਮੁਖੀ ਲਿਪੀ ਨੂੰ ਅਪਣਾਉਣ ਦੀ ਦਿੱਤੀ ਸਲਾਹ !

ਹਰ ਪੰਜਾਬੀ ਨੂੰ ਹਰ ਸਿੱਖ ਨੂੰ ਆਪਣੇ ਘਰ ਵਿੱਚ ਪੰਜਾਬੀ ਬੋਲੀ ਬੋਲਣੀ ਚਾਹੀਦੀ ਹੈ ਇਹ ਸਾਡਾ ਦੁਖਾਂਤ ਹੈ ਕਿ ਅੱਜ ਕੱਲ੍ਹ ਸਾਡੇ ਆਮ ਘਰਾਂ ਚ ਨਾ ਪੰਜਾਬੀ ਬੋਲੀ ਜਾਂਦੀ ਹੈ ਨਾਂ ਹੀ ਲਿਖੀ ਪੜੀ ਜਾਦੀ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਮੇਰਾ ਗੁਰੂ ਨਾਨਕ ਸਾਹਿਬ ਜੀ ਸਭ ਬੋਲੀਆਂ ਨੂੰ ਪਿਆਰ ਕਰਦੇ ਸਨ 
ਪਰ ਸਭ ਤੋਂ ਪਹਿਲਾਂ ਗੁਰਮੁੱਖੀ ਤੇ ਪੰਜਾਬੀ ਆਉਦੀ ਹੈ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਉੱਪਰੋਂ ਵਿਸ਼ਵਾਸ ਰੱਖੋ ਗੁਰੂ ਨਾਨਕ ਸਾਹਿਬ ਜੀ ਸਭ ਸਿੱਖਾਂ ਤੇ ਕਿਰਪਾ ਕਰਨ ਤੇ ਮੱਤ ਬਖਸ਼ਣ। ਭਾਈ ਪਿੰਦਰਪਾਲ ਜੀ ਨੇ ਕਿਹਾ ਕਿ ਹੈ ਇਸ ਨੂੰ ਵਿਵਾਦ ਨਾ ਬਣਾ ਲੈਣਾ। ਜੇਕਰ ਆਪਾ ਬਚਣਾ ਹੈ ਤਾਂ ਪੰਜਾਬੀ ਮਾਂ ਬੋਲੀ ਜਰੂਰੀ ਹੈ। ਪੰਜਾਬੀ ਭਾਸ਼ਾ ਬਹੁਤ ਕੀਮਤੀ ਭਾਸ਼ਾ ਹੈ। ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, “ਮਾਤ ਭਾਸ਼ਾ” ਜਾਂ “ਮਾਂ ਦੀ ਭਾਸ਼ਾ” ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇਕ ਵਿਅਕਤੀ ਨੇ ਘਰ ਵਿਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ। ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ।ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਮਾਂ ਬੋਲੀ ਕਿਸੇ ਦੀ ਸਿੱਖਿਆ ਦਾ ਹਿੱਸਾ ਹੀ ਨਹੀਂ ਸਗੋਂ ਚਾਰੇ ਪਾਸੇ ਤੋਂ ਉਸ ’ਤੇ ਭਾਰੂ ਹੁੰਦੀ ਹੈ। ਮਨੁੱਖੀ ਸਮਾਜਾਂ ਦੀ ਚੇਤਨਾ ਦੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਰਾਹੀਂ ਹੀ ਵਧੇਰੇ ਪਨਪਦੀਆਂ ਹਨ। ਮਾਤ ਭਾਸ਼ਾ ਰਾਹੀਂ ਹੀ ਮਨੁੱਖ ਆਪਣੇ ਕੌਮੀ ਇਤਿਹਾਸ ਤੇ ਮਿਥਿਹਾਸ ਤੋਂ ਜਾਣੂ ਹੁੰਦਾ ਹੈ। ਮਾਤ ਭਾਸ਼ਾ ਹੀ ਬੱਚੇ ਨੂੰ ਆਪਣੇ ਘਰ, ਪਰਿਵਾਰ, ਭਾਈਚਾਰੇ ਅਤੇ ਮੁਲਕ/ਕੌਮ ਨਾਲ ਜੋੜਦੀ ਹੈ। ਮਾਂ ਦੀ ਤਰ੍ਹਾਂ ਹੀ ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ।ਡਾ. ਟੀ. ਆਰ ਸ਼ਰਮਾ ਅਨੁਸਾਰ ‘‘ਮਾਤ-ਭਾਸ਼ਾ (ਮਾਂ-ਬੋਲੀ) ਰਾਹੀਂ ਬੱਚੇ ਆਪਣੇ ਵਿਚਾਰਾਂ, ਆਪਣੀਆਂ ਲੋੜਾਂ, ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਸਿਰਜਣਾਤਮਿਕਤਾ, ਮੌਲਿਕਤਾ ਦੀ ਗਵਾਹੀ ਦਿੰਦੇ ਹਨ, ਹੋਰਨਾਂ ਦੀਆਂ ਸੁਣਦੇ ਹਨ ਤੇ ਆਪਣੀਆਂ ਸਣਾਉਂਦੇ ਹਨ ਅਤੇ ਆਪਣਾ ਮਾਨਸਿਕ, ਸਮਾਜਿਕ ਤੇ ਭਾਵਾਤਮਿਕ ਵਿਕਾਸ ਕਰਦੇ ਹਨ।’

Related Articles

Back to top button