ਭਾਈ ਗਨੀ ਖਾਨ-ਨਬੀ ਖਾਨ ਕੌਣ ਸਨ ਜੋ Guru Gobind Singh Ji ਦੇ ਪੁੱਤ ਕਹਾਏ

ਰੁ ਦੀਆਂ ਪੈੜਾਂ ਦਾ ਪਾਂਧੀ ਬਣਨਾ, ਉਹਨਾਂ ਦੇ ਪਵਿੱਤਰ ਚਰਨਾਂ ਦੀ ਧੂੜ ਬਣਨ ਦੇ ਨਾਲ ਹੀ ਉਹਨਾਂ ਦਾ ਵਿਸ਼ਵਾਸ ਪਾਤਰ ਸੇਵਕ ਬਣਨਾ ਬੇਸ਼ੱਕ ਇਹ ਮਨੋਭਾਵ ਨਹੁਤ ਹੀ ਸੁੰਦਰ ਹਨ। ਪਰ ਕੀ ਸਿਰਫ ਗੱਲਾਂ ਜਾਂ ਸਿਰਫ ਸੋਚਾਂ ਨਾਲ ਹੀ ਇਹਨਾਂ ਪਰਬਤਾਂ ਦੇ ਸਿਖਰਾਂ ਨੂੰ ਛੂਹਿਆ ਜਾ ਸਕਦਾ ਹੈ। ਜੋ ਸਾਧਕ ਹਰੇਕ ਪ੍ਰਸਥਿਤੀ ਅੰਦਰ ਆਪਣੇ ਗੁਰੁ ਪ੍ਰਤੀ ਦ੍ਰਿਤ ਰਹਿਣ ਦੀ ਆਦਤ ਪਾ ਲੈਂਦਾ ਹੈ ਤਾਂ ਸਮਝ ਲੈਣਾ ਕਿ ਉਸ ਤੋਂ ਗੁਰੁ ਪੱਥ ‘ਤੇ ਚੱਲਣ ਦੀ ਪੂਰੀ ਆਸ ਕੀਤੀ ਜਾ ਸਕਦੀ ਹੈ। ਨਹੀਂ ਤਾਂ ਸਾਧਕਾਂ ਲਈ ਗੁਰੁ ਪੱਥ ਦਾ ਮਾਰਗ ਇੱਕ ਬਿਖੜਾ ਪੰਧ ਹੀ ਰਹੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ , ਭਾਈ ਸੰਗਤ ਸਿੰਘ ਨੂੰ ਜਿਗ੍ਹਾ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਇਸ ਸਮੇਂ ਤਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ।ਜਾਨ ਤੋਂ ਪਿਆਰੇ ਵਿੱਛੜ ਗਏ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ:ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥ਮਾਛੀਵਾੜੇ ਦੇ ਕੋਲ ਗੁਰੂ ਸਾਹਿਬ ਨੂੰ ਭਾਈ ਮਾਨ ਸਿੰਘ ਮਿਲੇ। ਭਾਈ ਮਾਨ ਸਿੰਘ ਜੀ ਨਾਲ ਮਿਲਣ ਵੇਲੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਜਖਮੀ ਹਾਲਤ ਵਿੱਚ ਸਨ। ਪੈਦਲ ਹੀ ਲੰਬਾ ਪੈਂਡਾ ਤੈਅ ਕਰਨ ਕਰਕੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਸਨ। ਮਾਨ ਸਿੰਘ ਗੁਰੁ ਜੀ ਨੂੰ ਮੋਢਿਆਂ ‘ਤੇ ਚੁੱਕ ਕੇ ਨਜਦੀਕ ਹੀ ਲੱਗੇ ਬਾਗ ਦੇ ਖੂਹ ‘ਤੇ ਲੈ ਗਿਆ। ਮਾਨ ਸਿੰਘ ਨੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਧੋ ਕੇ ਧੂੜ ਸਾਫ ਕੀਤੀ। ਇਹ ਲੀਲਾ ਹਾਲੇ ਸਿਮਟੀ ਹੀ ਸੀ ਕਿ ਉਸ ਬਾਗ ਦੇ ਮਾਲਿਕ ਮੁਸਲਮਾਨ ਪਠਾਣ ਗਨੀ ਖਾਂ ਅਤੇ ਨਬੀ ਖਾਂ ਵੀ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਗੁਰੁ ਜੀ ਨੂੰ ਪਹਿਚਾਣ ਲਿਆ ਕਿਉਂਕਿ ਘੋੜਿਆਂ ਦੇ ਵਪਾਰੀ ਹੋਣ ਕਾਰਨ ਉਹਨਾਂ ਨੇ ਅਨੇਕਾਂ ਹੀ ਵਾਰ ਗੁਰੁ ਘਰ ਵਿੱਚ ਘੋੜੇ ਵੇਲੇ ਸਨ। ਦੋਵਾਂ ਭਰਾਵਾਂ ਨੇ ਗੁਰੁ ਜੀ ਨੂੰ ਆਪਣੇ ਘਰ ਠਹਿਰਨ ਦੀ ਬੇਨਤੀ ਕੀਤੀ। ਪਰੰਤੂ ਉਸੇ ਪਿੰਡ ਵਿੱਚ ਗੁਰੁ ਜੀ ਦਾ ਸ਼ਿਸ਼ ਗੁਲਾਬਾ ਮਸੰਦ ਵੀ ਰਹਿੰਦਾ ਸੀ ਅਤੇ ਗਨੀ ਖਾਂ ਨਬੀ ਖਾਂ ਨਾਲ ਭੇਜਣ ਦੀ ਬਜਾਇ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗਨੀ ਖਾਂ ਤੇ ਨਬੀ ਕਾਂ ਆਪਣਾ ਮਨ ਮਸੋਸ ਕੇ ਰਹਿ ਗਏ। ਪਤਾ ਨਹੀਂ ਕਿਉਂ ਇਹਨਾਂ ਮੁਗਲ ਭਗਤਾਂ ਨੂੰ ਗੁਰੂ ਜੀ ਦੇ ਅਕਸ ਵਿੱਚ ਆਪਣੇ ਪੀਰ ਦੀ ਖਿੱਚ ਜਿਹੀ ਪੈ ਰਹੀ ਸੀ। ਪਤਾ ਨਹੀਂ ਇਹ ਕਿਹੋ-ਜਿਹਾ ਆਕਰਸ਼ਣ ਸੀ ਕਿ ਦੋਵੇਂ ਭਰਾ ਜੋ ਪੰਜੇ ਵਕ਼ਤ ਦੇ ਪੱਕੇ ਨਮਾਜੀ ਸਨ ਹੁਣ ਉਹ ਨਮਾਜ ਛੱਡ ਪੂਰਾ ਸਮਾਂ ਗੁਰੁ ਜੀ ਦੇ ਪਾਵਨ ਚਰਨਾਂ ਵਿੱਚ ਹੀ ਬੈਠੇ ਰਹਿੰਦੇ। ਘਰ ਵਾਲਿਆਂ ਦੇ ਜੋਰ ਦੇਣ ‘ਤੇ ਜੇਕਰ ਉਹ ਕਦੇ ਨਮਾਜ ਅਦਾ ਕਰਨ ਲਈ ਬੈਠ ਵੀ ਜਾਂਦੇ ਤਾਂ ਉਹਨਾਂ ਦੀਆਂ ਅੱਖਾਂ ਸਿਰਫ ਗੁਰੂ ਜੀ ਦੀ ਹੀ ਅਲੌਕਿਕ ਸੂਰਤ ਘੁੰਮਦੀ ਦਹਿੰਦੀ।