Home / Sikh News / ਬੇਅਦਬੀ ਕਰਨ ਵਾਲੇ ਰਾਮ ਰਹੀਮ ਨਾਲ ਲੜ ਰਹੀ ਕੌਮ,ਏਧਰ ਘਰੇ ਹੋਈ ਜਾਂਦੀ ਬੇਅਦਬੀ | Surkhab Tv

ਬੇਅਦਬੀ ਕਰਨ ਵਾਲੇ ਰਾਮ ਰਹੀਮ ਨਾਲ ਲੜ ਰਹੀ ਕੌਮ,ਏਧਰ ਘਰੇ ਹੋਈ ਜਾਂਦੀ ਬੇਅਦਬੀ | Surkhab Tv

ਜਿਥੇ ਇੱਕ ਪਾਸੇ ਸਾਰੀ ਕੌਮ ਬਰਗਾੜੀ ਬੇਅਦਬੀ ਮਾਮਲੇ ਵਿਚ ਇਨਸਾਫ ਦੀ ਉਡੀਕ ਕਰ ਰਹੀ ਹੈ ਓਥੇ ਇੱਕ ਵੱਡਾ ਖੁਲਾਸਾ ਹੋਰ ਹੋਇਆ ਹੈ ਜੋ ਦਿਲ ਦਹਿਲਾਉਣ ਵਾਲਾ ਹੈ। alliance of sikh organizations ਤੋਂ ਸੁਖਦੇਵ ਸਿੰਘ ਫਗਵਾੜਾ ਨੇ ਆਪਣੇ ਫੇਸਬੁੱਕ ਖਾਤੇ ਉੱਪਰ ਪਾਈ ਪੋਸਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਖੁਲਾਸਾ ਅਸਲ ਵਿਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਿਤੀ 18/5/16 ਦੀ ਰਾਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪ ਅਗਨ ਭੇਟ ਹੋਏ ਸਨ। ਕੁਝ ਸਰੂਪ ਅਗਨ ਭੇਟ ਹੋਏ ਅਤੇ ਕੁਝ ਸਰੂਪ ਅੱਗ ਬੁਝਾਉਣ ਦੇ ਚੱਕਰ ਵਿੱਚ ਪਾਣੀ ਨਾਲ ਗਿੱਲੇ ਕਰ ਦਿੱਤੇ ਗਏ। ਉਸ ਰਾਤ ਕੁੱਲ ਅੱਸੀ 80 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਚੁੱਪ ਚਪੀਤੇ ਸਸਕਾਰ ਕੀਤਾ ਗਿਆ। ਨਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਾਈ ਗਈ ਕਿ ਉਹ ਕਿਸੇ ਵੱਲੋਂ ਜਾਣ ਬੁੱਝ ਕੇ ਕੀਤੀ ਗਈ ਬੇਅਦਬੀ ਸੀ ਜਾਂ ਸ਼ਾਰਟ ਸਰਕਟ ਸੀ ਅਤੇ ਅੱਗ ਬੁਝਾਉਣ ਦੇ ਚੱਕਰ ਚ ਉਸ ਤੋਂ ਵੱਧ ਸਰੂਪਾਂ ਨੂੰ ਬੇਅਦਬ ਕਰਕੇ ਪਾਣੀ ਨਾਲ ਗਿੱਲਾ ਕਰ ਦਿੱਤਾ ਗਿਆ। ਨਾਲ ਹੀ ਸੁਖਦੇਵ ਸਿੰਘ ਫਗਵਾੜਾ ਵਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।ਓਧਰ ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਗੁੰਮਰਾਹਕੁੰਨ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸਿੱਖਾਂ ਵਿਚ ਨਵਾਂ ਵਿਵਾਦ ਖੜ੍ਹਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ।ਸੋ ਇਹ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਹੈ। ਜਿਥੇ ਕੌਮ ਇਸ ਮਾਮਲੇ ਵਿਚ ਰਾਮ ਰਹੀਮ,ਬਰਗਾੜੀ ਤੇ ਹੋਰ ਧਿਰਾਂ ਨਾਲ ਬੇਅਦਬੀਆਂ ਦਾ ਇਨਸਾਫ ਲੈਣ ਲਈ ਧੱਕੇ ਖਾ ਰਹੀ ਹੈ ਓਥੇ ਸਿੱਖਾਂ ਦੀ ਵੱਡੀ ਸੰਸਥਾ ਵਜੋਂ ਪ੍ਰਸਿੱਧ SGPC ਵਲੋਂ ਅਜਿਹਾ ਕਰਨਾ ਵੱਡੇ ਸਵਾਲ ਖੜੇ ਕਰਦਾ ਹੈ,ਸੋ ਹੁਣ ਦੇਖਦੇਂ ਹਾਂ ਆਉਣ ਵਾਲੇ ਸਮੇਂ ਵਿੱਚ ਇਸ ਸਭ ਮਾਮਲੇ ਵਿੱਚ ਕਿਸ ਦੀ ਗਲਤੀ ਪਾਈ ਜਾਂਦੀ ਹੈ।

About admin

Check Also

Bhai Mani Singh was a Sikh whose 65 family members got martyred to save Sikh Dharam | surkhab TV

ਸਿਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਤੇ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ …

Leave a Reply

Your email address will not be published. Required fields are marked *