Latest

ਬੁਕਿੰਗ ਸ਼ੁਰੂ,ਏਨੀ ਘੱਟ ਕੀਮਤ ‘ਤੇ ਮਿਲੇਗੀ Mahindra Thar

ਬਹੁਤ ਸਾਰੇ ਭਾਰਤੀ ਮਹਿੰਦਰਾ Thar ਦੇ ਦੀਵਾਨੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣ ਦਾ ਜਰੂਰ ਸੋਚਦੇ ਹਨ। ਹੁਣ Thar ਨੂੰ ਚਾਹੁਣ ਵਾਲਿਆਂ ਲਈ ਇੱਕ ਵੱਡੀ ਖਬਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ Mahindra ਨੇ ਆਪਣੀ ਮਸ਼ਹੂਰ SUV Mahindra Thar ਦੇ ਨੇਕਸਟ ਜੇਨਰੇਸ਼ਨ ਮਾਡਲ ਨੂੰ ਭਾਰਤੀ ਮਾਰਕਿਟ ਵਿੱਚ ਪੇਸ਼ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ SUV ਨੂੰ 2 ਅਕਤੂਬਰ 2020 ਨੂੰ ਆਧਿਕਾਰਿਕ ਤੌਰ ਉੱਤੇ ਵਿਕਰੀ ਲਈ ਲਾਂਚ ਕਰ ਦਿੱਤਾ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਨਵੀਂ Mahindra Thar ਵਿੱਚ ਪਿਛਲੇ ਮਾਡਲ ਦੇ ਮੁਕਾਬਲੇ ਡਿਜਾਇਨ, ਲੁਕ, ਫੀਚਰਸ ਅਤੇ ਤਕਨੀਕ ਵਿੱਚ ਕਾਫ਼ੀ ਬਦਲਾਅ ਕੀਤੇ ਗਏ ਹਨ। ਇਨ੍ਹਾਂ ਬਦਲਾਵਾਂ ਤੋਂ ਬਾਅਦ ਇਹ ਹੋਰ ਵੀ ਬਿਹਤਰ ਬਣ ਚੁੱਕੀ ਹੈ। ਖ਼ਬਰਾਂ ਦੇ ਅਨੁਸਾਰ ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਇੱਕ Whatsapp ਫੋਟੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਨਵੀਂ ਥਾਰ ਦੇ ਲਾਂਚ ਤੋਂ ਪਹਿਲਾਂ ਹੀ ਇਸਦੀ ਕੀਮਤ ਦੇ ਖੁਲਾਸੇ ਦਾ ਦਾਅਵਾ ਕੀਤਾ ਜਾ ਰਿਹਾ ਹੈ।ਇਸ ਵਾਇਰਲ ਫੋਟੋ ਦੇ ਅਨੁਸਾਰ ਨਵੀਂ ਮਹਿੰਦਰਾ Thar ਦੀ ਸ਼ੁਰੁਆਤੀ ਕੀਮਤ ਸਿਰਫ 9.75 ਲੱਖ ਰੁਪਏ ਅਤੇ ਇਸਦੇ ਟਾਪ ਵੈਰੀਐਂਟ ਦੀ ਕੀਮਤ ਲਗਭਗ 12.49 ਲੱਖ ਰੁਪਏ ਹੋ ਸਕਦੀ ਹੈ। ਨਾਲ ਹੀ ਇਸ ਵਿੱਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੁੱਝ ਡੀਲਰਾਂ ਵੱਲੋਂ ਇਸ SUV ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ SUV ਦੇ ਲਾਂਚ ਦੇ ਅਗਲੇ ਹਫਤੇ ਹੀ ਇਸਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਪਰ ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਕੰਪਨੀ ਵੱਲੋਂ ਇਸ SUV ਦੀ ਕੀਮਤ ਅਤੇ ਬੁਕਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਖਬਰਾਂ ਦੇ ਅਨੁਸਾਰ ਕੰਪਨੀ ਇਸਨੂੰ ਪੈਟਰੋਲ ਅਤੇ ਡੀਜਲ ਦੋਵੇਂ ਇੰਜਨ ਵਿਕਲਪਾਂ ਦੇ ਨਾਲ ਪੇਸ਼ ਕਰੇਗੀ ਅਤੇ ਇਸਦੇ ਪਟਰੋਲ ਵਰਜਨ ਵਿੱਚ 2.0 – ਲੀਟਰ ਦੀ ਸਮਰੱਥਾ ਦਾ ‘mStallion’ ਪੈਟਰੋਲ ਇੰਜਨ ਦਿੱਤਾ ਜਾਵੇਗਾ। ਡੀਜ਼ਲ ਵਰਜਨ ਦੀ ਗੱਲ ਕਰੀਏ ਤਾਂ ਇਸ ਵਿੱਚ 2.2- ਲੀਟਰ ਦੀ ਸਮਰੱਥਾ ਦਾ mHawk ਡੀਜਲ ਇੰਜਨ ਦਿੱਤਾ ਜਾਵੇਗਾ।

Related Articles

Back to top button