ਬੀਰ ਰਸੀ ਕਥਾ | Giani Sant Singh Maskeen Ji Katha | Surkhab TV

ਬੇਸ਼ਕ ਸਿੱਖ ਦੁਨੀਆ ਭਰ ਵਿਚ ਫੈਲੀ ਕੌਮ ਹੈ। ਬਾਹਰਲੇ ਸਿੱਖ ਆਰਥਿਕ ਤੌਰ ਤੇ ਖਾਂਦੇ ਪੀਂਦੇ ਲੋਕ ਹਨ। ਪੰਜਾਬ ਨਾਲ ਜੋ ਅਨਹੋਣੀ ਵਾਪਰਦੀ ਹੈ,ਉਹ ਵੀ ਸਿਵਾਏ ਰੋਸ ਮਾਰਚਾਂ ਬਿਆਨ ਆਰਥਿਕ ਮਦਦ ਦੁਖੀ ਹੋਣ ਦੇ ਸਿਵਾਏ ਕੁਝ ਨਹੀਂ ਕਰ ਸਕਦੇ। ਰਾਜ ਭਾਗ ਦੀ ਤਾਕਤ ਕੌਮ ਨੂੰ ਜ਼ਿੰਦਗੀ ਦਿੰਦੀ ਹੈ। ਰਾਜ ਭਾਗ ਦੀ ਤਾਕਤ ਕੌਮ ਦਾ ਭਵਿੱਖ ਹੁੰਦੀ ਹੈ। ਜਿਹੜੀ ਕੌਮ ਰਾਜ ਦੀ ਤਾਕਤ ਤੋਂ ਵਿਰਵੀ ਹੋ ਜਾਂਦੀ ਹੈ ਉਹ ਬਹੁਤਾ ਚਿਰ ਜਿਉਂਦੀ ਨਹੀਂ ਰਹਿ ਸਕਦੀ। ਚਾਹੇ ਉਹ ਦੁਨੀਆ ਭਰ ਵਿਚ ਕਿੰਨੀ ਵੀ ਧਨੀ ਕਿਉਂ ਨਾ ਹੋਵੇ ਜੇਕਰ ਉਸ ਕੋਲ ਆਪਣਾ ਹੋਮ ਲੈਂਡ ਨਹੀਂ ਹੈ ਉਹ ਕਿੱਡੇ ਆਜ਼ਾਦੀ ਪਸੰਦ ਦੇਸ਼ ਵਿਚ ਰਹੇ ਮੁਸੀਬਤਾਂ ਵਿਚ ਰਹੇਗੀ। ਕਿਹਾ ਜਾਂਦਾ ਕਿ ਜੇਕਰ ਪੇਕਾ ਘਰ ਤਕੜਾ ਹੋਵੇ , ਸੁਹਰੇ ਵੀ ਕੁੜੀ ਦੀ ਇੱਜ਼ਤ ਹੁੰਦੀ ਹੈ ”।ਭਾਰਤ ਦੇ ਕੇਂਦਰ ਵਿਚ ਸਿੱਖਾਂ ਦੀ ਸਿਆਸੀ ਹਿੱਸੇਦਾਰੀ ਸਦਾ ਆਟੇ ਵਿਚ ਲੂਣ ਬਰੋਬਰ ਰਹੀ ਹੈ। ਕੇਂਦਰ ਵਿਚ ਰਾਜ ਚਾਹੇ ਕਿਸੇ ਦਾ ਵੀ ਹੋਵੇ ਪੰਜਾਬ ਸਦਾ ਰੋਂਦਾ ਵਿਲਕਦਾ ਰਹੇਗਾ ਕਿਉਂਕਿ ਕੇਂਦਰ ਵਿਚ ਰਾਜ ਕਰਦੇ ਲੋਕ ਪੰਜਾਬ ਨੂੰ ਕੁਝ ਵੀ ਦੇ ਕੇ ਰਾਜ਼ੀ ਨਹੀਂ। ਅੱਜ ਪੰਜਾਬ ਭੂਗੋਲਿਕ ਤੌਰ ਤੇ ਤਿੰਨ ਐਟਮੀ ਤਾਕਤਾਂ ਵਿਚਕਾਰ ਸੈਡਵਿਚ ਹੈ। ਰੱਬ ਨਾ ਕਰੇ ਜੇਕਰ ਕੁਝ ਉਨ੍ਹੀਂ–ਇੱਕੀ ਹੋ ਜਾਵੇ । ਸਾਡਾ ਬਨਣਾ ਕੀ ਹੈ ? ਬਗੈਰ ਹੌਮਲੈਂਡ ਤੋਂ ਬਿਨ੍ਹਾਂ ਸਿੱਖ ਕਿੰਨ੍ਹਾਂ ਚਿਰ ਹੋਰ ਜਿਉਂਦਾ ਰਹਿਣਗੇ ? ਖੈਰ ਇਹਨਾਂ ਗੱਲਾਂ ਵਿਚ ਹੀ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਇਹ ਲੈਕਚਰ ਸੁਣੋ ਜੋ ਬਹੁਤ ਬੀਰ ਰਸ ਵਿਚ ਉਹਨਾਂ ਕੀਤਾ,ਕਿ ਪੰਜਾਬ ਨੂੰ ਵੱਖਰਾ ਦੇਸ਼ ਮੰਗਣ ਦੀ ਲੋੜ ਕਿਉਂ ਪਈ?