ਬੀਬੀਆਂ ਨੇ ਵੀ ਲਾਇਆ ਮੋਰਚਾ | ‘ਸਰਕਾਰ ਦਾ ਜੁੱਲੀ ਬਿਸਤਰਾ ਕਰਾਂਗੇ ਗੋਲ’ | Surkhab Tv

ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਖੇਤੀ ਆਰਡੀਨੈਂਸ ਬਿੱਲ ਤਿਆਰ ਕਰ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਵਾਏ ਜਾਣ ਦੇ ਵਿਰੋਧ ਦੇ ਰੋਸ ਵਜੋਂ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਹੁਣ ਇਸ ਸੰਘਰਸ਼ ਵਿਚ ਕਿਸਾਨ ਪਰਿਵਾਰਾਂ ਦੀਆਂ ਬੀਬੀਆਂ ਨੇ ਵੀ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿਚ ਸਾਥ ਦਿੰਦੇ ਹੋਏ ਅੱਜ ਤਰਨਤਾਰਨ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਅੰਬਾਨੀ ਅਤੇ ਅਡਾਨੀ ਦਾ ਪੂਤਲਾ ਫੂਕਿਆ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਪਿੱਟ ਸਿਆਪਾ ਕੀਤਾ। ਅੱਜ ਦੇ ਧਰਨੇ ਦੀ ਖਾਸ ਗੱਲ ਇਹ ਸੀ ਕਿ ਤਰਨਤਾਰਨ ਸ਼ਹਿਰ ਕੇਸਰੀ ਰੰਗ ਦੀਆਂ ਚੁੰਨੀਆਂ ਨਾਲ ਇਸ ਸੰਘਰਸ਼ ਨੂੰ ਅੱਗੇ ਨੂੰ ਲਿਜਾ ਰਿਹਾ ਸੀ। ਸੋ ਪੂਰਾ ਪੰਜਾਬ ਕੇਂਦਰ ਦੇ ਕਾਨੂੰਨਾਂ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਿਹਾ ਤੇ ਹੁਣ ਬੀਬੀਆਂ ਵੀ ਇਸ ਵਿਚ ਵੱਧ ਚੜਕੇ ਸਾਥ ਦੇ ਰਹੀਆਂ ਹਨ। ਇਹ ਵਿਰੋਧ ਕਿਥੋਂ ਤੱਕ ਜਾਂਦਾ ਹੈ ਇਹ ਵੇਖਣਾ ਹੋਵੇਗਾ ਕਿਉਂਕਿ ਅੱਜ ਪ੍ਰਧਾਨ ਮੰਤਰੀ ਮੋਦੀ ਵਲੋਂ ਇਹ ਕਾਨੂੰਨ ਵਾਪਸ ਲੈਣ ਦੀ ਗੱਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।